ਜਲੰਧਰ (ਪੁਨੀਤ)– ਰੇਲਵੇ ਵੱਲੋਂ ਜਲੰਧਰ ਕੈਂਟ ਸਟੇਸ਼ਨ ’ਤੇ ਕਰਵਾਏ ਜਾ ਰਹੇ ਮੁਰੰਮਤ ਦੇ ਕੰਮਾਂ ਕਾਰਨ ਵੱਖ-ਵੱਖ ਟ੍ਰੇਨਾਂ ਰੱਦ ਕੀਤੀਆਂ ਗਈਆਂ ਸਨ, ਜਦਕਿ ਸ਼ਤਾਬਦੀ ਵਰਗੀਆਂ ਕਈ ਮਹੱਤਵਪੂਰਨ ਟ੍ਰੇਨਾਂ ਨੂੰ ਫਗਵਾੜਾ ਤੇ ਲੁਧਿਆਣਾ ਤੋਂ ਵਾਪਸ ਭੇਜਿਆ ਜਾ ਰਿਹਾ ਸੀ। ਪਿਛਲੇ ਮਹੀਨੇ 30 ਸਤੰਬਰ ਤੋਂ ਟ੍ਰੇਨਾਂ ਪ੍ਰਭਾਵਿਤ ਹੋਣ ਕਾਰਨ ਯਾਤਰੀਆਂ ਨੂੰ ਲੁਧਿਆਣਾ ਤੇ ਫਗਵਾੜਾ ਤੋਂ ਕਈ ਟ੍ਰੇਨਾਂ ਫੜਨੀਆਂ ਪੈ ਰਹੀਆਂ ਸਨ।
ਇਸੇ ਸਿਲਸਿਲੇ ਵਿਚ ਕੈਂਟ ਸਟੇਸ਼ਨ ਤੋਂ ਵੈਸ਼ਨੋ ਦੇਵੀ ਵੱਲ ਜਾਣ ਵਾਲੀਆਂ ਟ੍ਰੇਨਾਂ ਜਲੰਧਰ ਸਿਟੀ ਸਟੇਸ਼ਨ ਤੋਂ ਰਵਾਨਾ ਕੀਤੀਆਂ ਜਾ ਰਹੀਆਂ ਸਨ ਪਰ ਹੁਣ ਉਕਤ ਟ੍ਰੇਨਾਂ ਪਹਿਲਾਂ ਵਾਂਗ ਕੈਂਟ ਤੋਂ ਚੱਲਣਗੀਆਂ।
ਟ੍ਰੈਫਿਕ ਬਲਾਕ ਖ਼ਤਮ ਹੋਣ ਕਾਰਨ ਰੇਲਵੇ ਵੱਲੋਂ ਟ੍ਰੇਨਾਂ ਦੀ ਆਵਾਜਾਈ ਸ਼ੁਰੂ ਕਰਵਾ ਦਿੱਤੀ ਗਈ ਹੈ, ਜਿਸ ਕਾਰਨ ਯਾਤਰੀਆਂ ਨੂੰ ਰਾਹਤ ਮਿਲਣ ਲੱਗੇਗੀ। ਆਵਾਜਾਈ ਦੀ ਸ਼ੁਰੂਆਤ ਵਿਚ ਸ਼ਾਨ-ਏ-ਪੰਜਾਬ 12497 ਦਿੱਲੀ ਤੋਂ ਆਉਣ ਸਮੇਂ ਲੱਗਭਗ 20 ਮਿੰਟ ਲੇਟ ਰਹੀ, ਜਦੋਂ ਕਿ ਅੰਮ੍ਰਿਤਸਰ ਤੋਂ ਵਾਪਸੀ ’ਤੇ ਆਨਟਾਈਮ ਸਪਾਟ ਹੋਈ।
ਇਹ ਵੀ ਪੜ੍ਹੋ- ਪਤਨੀ ਨੇ ਵਰਤ ਕਾਰਨ ਪਤੀ ਨਾਲ ਵਿਆਹ 'ਤੇ ਜਾਣ ਤੋਂ ਕੀਤਾ ਇਨਕਾਰ, ਜੱਲਾਦ ਨੇ ਕੁੱਟ-ਕੁੱਟ ਮਾਰ'ਤੀ ਘਰਵਾਲੀ
ਕੈਂਟ ਸਟੇਸ਼ਨ ’ਤੇ ਮੁਰੰਮਤ ਦੇ ਕਾਰਜਾਂ ਕਾਰਨ 62 ਦੇ ਲੱਗਭਗ ਟ੍ਰੇਨਾਂ ਦੀ ਆਵਾਜਾਈ ਪ੍ਰਭਾਵਿਤ ਹੋ ਰਹੀ ਸੀ, ਜਿਸ ਵਿਚ ਮੁੱਖ ਤੌਰ ’ਤੇ ਲੋਕਲ ਟ੍ਰੇਨਾਂ ਨੂੰ ਰੱਦ ਕਰਨਾ ਪਿਆ ਸੀ। ਇਸੇ ਸਿਲਸਿਲੇ ਵਿਚ ਲੁਧਿਆਣਾ ਤੋਂ ਆਉਣ ਵਾਲੀ ਲੋਕਲ 04591 ਲੱਗਭਗ ਇਕ ਘੰਟਾ ਦੇਰੀ ਨਾਲ ਪਹੁੰਚੀ, ਜਦੋਂ ਕਿ 04592 ਲੱਗਭਗ 40 ਮਿੰਟ ਦੇਰੀ ਨਾਲ ਆਈ। ਇਸੇ ਤਰ੍ਹਾਂ ਅੰਮ੍ਰਿਤਸਰ ਸ਼ਤਾਬਦੀ 12031 ਲੱਗਭਗ 20 ਮਿੰਟ ਲੇਟ, ਜਦੋਂ ਕਿ 12032 ਆਨਟਾਈਮ ਰਹੀ।
ਵੈਸ਼ਨੋ ਦੇਵੀ ਜਾਣ ਵਾਲੇ ਯਾਤਰੀਆਂ ਨੂੰ ਸਿੱਧੀਆਂ ਟ੍ਰੇਨਾਂ ਮਿਲ ਸਕਣਗੀਆਂ, ਇਸ ਤੋਂ ਪਹਿਲਾਂ ਵਿਭਾਗ ਵੱਲੋਂ ਲੁਧਿਆਣਾ, ਫਿਲੌਰ, ਨਕੋਦਰ, ਲੋਹੀਆਂ ਅਤੇ ਕਪੂਰਥਲਾ ਰਸਤੇ ਜਲੰਧਰ ਸਿਟੀ ਸਟੇਸ਼ਨ ਤੋਂ ਵੈਸ਼ਨੋ ਦੇਵੀ ਦੀਆਂ ਟ੍ਰੇਨਾਂ ਚਲਾਈਆਂ ਜਾ ਰਹੀਆਂ ਸਨ। ਇਨ੍ਹਾਂ ਵਿਚ ਡਾ. ਅੰਬੇਡਕਰ ਨਗਰ ਤੋਂ ਵੈਸ਼ਨੋ ਦੇਵੀ ਜਾਣ ਵਾਲੀ 12919, ਮੁੰਬਈ ਤੋਂ ਜਾਣ ਵਾਲੀ 12471, ਜਾਮਨਗਰ ਵਾਲੀ 12477, ਹਾਪਾ ਵਾਲੀ 12475, ਗਾਂਧੀ ਧਾਮ 12473, 22318 ਜੰਮੂਤਵੀ, 09321, 12483, 19611, 04654, 04652 ਆਦਿ ਟ੍ਰੇਨਾਂ ਸ਼ਾਮਲ ਹਨ। ਉਕਤ ਟ੍ਰੇਨਾਂ ਆਪਣੇ ਰੁਟੀਨ ਸਮੇਂ ਦੇ ਮੁਤਾਬਕ ਕੈਂਟ ਸਟੇਸ਼ਨ ਤੋਂ ਮਿਲ ਸਕਣਗੀਆਂ। ਆਵਾਜਾਈ ਵਿਚਕਾਰ ਵੱਖ-ਵੱਖ ਟ੍ਰੇਨਾਂ ਲੇਟ ਪਹੁੰਚੀਆਂ।
ਇਹ ਵੀ ਪੜ੍ਹੋ- ਪਿਆਰ ਦੀਆਂ ਪੀਂਘਾਂ ਪਾ ਕੇ ਵਿਆਹ ਤੋਂ ਮੁੱਕਰਿਆ ਨੌਜਵਾਨ, ਫ਼ਿਰ ਕੁੜੀ ਨੇ ਜੋ ਕੀਤਾ, ਸੁਣ ਉੱਡ ਜਾਣਗੇ ਹੋਸ਼
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
2 ਭਰਾਵਾਂ ਨੇ ਫਰਜ਼ੀ ਬਿਲਿੰਗ ਨਾਲ ਸਰਕਾਰ ਨੂੰ ਲਾਇਆ 700 ਕਰੋੜ ਦਾ ਚੂਨਾ, ਹੁਣ ਚੜ੍ਹੇ ਪੁਲਸ ਦੇ ਅੜਿੱਕੇ
NEXT STORY