ਚੰਡੀਗੜ੍ਹ/ਰੂਪਨਗਰ (ਅੰਕੁਰ) : ਪੰਜਾਬ ਅਤੇ ਹਰਿਆਣਾ ਵਿਚਾਲੇ ਚੱਲ ਰਹੀ ਪਾਣੀ ਦੀ ਵੰਡ ਦੀ ਲੰਬੀ ਕਸ਼ਮਕਸ਼ ਦੇ ਮਾਹੌਲ ’ਚ ਕੇਂਦਰ ਸਰਕਾਰ ਨੇ ਵੱਡਾ ਫ਼ੈਸਲਾ ਲੈਂਦਿਆਂ ਨੰਗਲ ਡੈਮ ਦੀ ਸੁਰੱਖਿਆ ਸਿੱਧਾ ਆਪਣੇ ਹੱਥ ’ਚ ਲੈ ਲਈ ਹੈ। ਭਾਖੜਾ-ਬਿਆਸ ਮੈਨੇਜਮੈਂਟ ਬੋਰਡ (ਬੀ. ਬੀ. ਐੱਮ. ਬੀ.) ਦੇ ਹਵਾਲੇ ਨਾਲ ਇਹ ਸੁਰੱਖਿਆ ਨੀਮ ਫ਼ੌਜੀ ਬਲ ਸੀ. ਆਈ. ਐੱਸ. ਐੱਫ. ਨੂੰ ਦੇ ਦਿੱਤੀ ਗਈ ਹੈ। ਹੁਣ ਡੈਮ ’ਤੇ ਪੰਜਾਬ ਪੁਲਸ ਦੀ ਬਜਾਏ ਸੀ. ਆਈ. ਐੱਸ. ਐੱਫ. ਦੇ 296 ਜਵਾਨਾਂ ਦੀ ਟੁਕੜੀ ਡਿਊਟੀ ਦੇਵੇਗੀ। ਪਿਛਲੇ ਕੁੱਝ ਹਫ਼ਤਿਆਂ ਤੋਂ ਬੀ. ਬੀ. ਐੱਮ. ਬੀ. ਵਲੋਂ ਹਰਿਆਣਾ ਨੂੰ ਵਾਧੂ ਪਾਣੀ ਛੱਡਣ ਦੇ ਫ਼ੈਸਲੇ ਮਗਰੋਂ ਪੰਜਾਬ ’ਚ ਸਿਆਸੀ ਅਤੇ ਜਨਤਕ ਤੌਰ ’ਤੇ ਵਿਰੋਧ ਦੇ ਸੁਰ ਉੱਭਰੇ ਸਨ।
ਇਹ ਵੀ ਪੜ੍ਹੋ : ਪੰਜਾਬ 'ਚ ਸ਼ੁੱਕਰਵਾਰ ਨੂੰ ਛੁੱਟੀ ਦਾ ਐਲਾਨ, ਬੰਦ ਰਹਿਣਗੇ ਸਕੂਲ, ਕਾਲਜ ਤੇ ਦਫ਼ਤਰ
ਇਕ ਮਈ ਨੂੰ ਨੰਗਲ ਡੈਮ ’ਤੇ ਪੰਜਾਬ ਪੁਲਸ ਦੀ ਨਫ਼ਰੀ ਵਧਾ ਦਿੱਤੀ ਗਈ ਸੀ। ਮਾਮਲਾ ਪੰਜਾਬ ਤੇ ਹਰਿਆਣਾ ਦੀਆਂ ਸਰਕਾਰਾਂ ਵਿਚਾਲੇ ਟਕਰਾਅ ਮਗਰੋਂ ਹਾਈਕੋਰਟ ਤਕ ਪਹੁੰਚ ਗਿਆ। ਪਿਛਲੀ ਸੁਣਵਾਈ ਦੌਰਾਨ ਹਾਈਕੋਰਟ ਨੇ ਸਾਫ਼ ਕੀਤਾ ਸੀ ਕਿ ਪੰਜਾਬ ਸਰਕਾਰ ਜਾਂ ਪੰਜਾਬ ਪੁਲਸ ਨੂੰ ਬੀ. ਬੀ. ਐੱਮ. ਬੀ. ਦੇ ਕੰਮ ’ਚ ਕੋਈ ਦਖ਼ਲਅੰਦਾਜ਼ੀ ਕਰਨ ਦੀ ਇਜਾਜ਼ਤ ਨਹੀਂ। ਅਦਾਲਤ ਨੇ ਇਹ ਵੀ ਕਿਹਾ ਸੀ ਕਿ ਭਾਖੜਾ ਨੰਗਲ ਡੈਮ, ਲੋਹਾਰ ਕੰਟਰੋਲ ਰੂਮ ਆਦਿ ਦੀ ਸੁਰੱਖਿਆ ਬਾਰੇ ਫ਼ੈਸਲਾ ਬੀ. ਬੀ. ਐੱਮ. ਬੀ. ਦੀ ਮਨਸ਼ਾ ਅਨੁਸਾਰ ਹੋਵੇ। ਇਸੇ ਆਧਾਰ ’ਤੇ ਹੁਣ ਬੀ. ਬੀ. ਐੱਮ. ਬੀ. ਵਲੋਂ ਕੇਂਦਰ ਸਰਕਾਰ ਕੋਲੋਂ ਸੀ. ਆਈ. ਐੱਸ. ਐੱਫ. ਤਾਇਨਾਤ ਕਰਨ ਦੀ ਮੰਗ ਕੀਤੀ ਗਈ, ਜਿਸ ਨੂੰ ਮਨਜ਼ੂਰ ਕਰ ਲਿਆ ਗਿਆ।
ਇਹ ਵੀ ਪੜ੍ਹੋ : ਕਹਿਰ ਦੀ ਗਰਮੀ 'ਚ ਪੰਜਾਬੀਆਂ ਲਈ ADVISORY ਜਾਰੀ, ਬੇਹੱਦ ਸਾਵਧਾਨ ਰਹਿਣ ਦੀ ਲੋੜ
ਕੇਂਦਰੀ ਗ੍ਰਹਿ ਮੰਤਰਾਲੇ ਵਲੋਂ ਜਾਰੀ ਹੁਕਮ ਮੁਤਾਬਕ 296 ਸੀ. ਆਈ. ਐੱਸ. ਐੱਫ. ਜਵਾਨ ਨੰਗਲ ਡੈਮ ਦੀ ਰਾਖੀ ਲਈ ਤਾਇਨਾਤ ਕੀਤੇ ਜਾਣਗੇ। ਇਹ ਡਿਊਟੀ ਬੀ. ਬੀ. ਐੱਮ. ਬੀ. ਲਈ ਮੁਫ਼ਤ ਨਹੀਂ ਹੋਵੇਗੀ। ਇਸ ਸੁਰੱਖਿਆ ਟੁਕੜੀ ਦੀ ਕੁੱਲ ਲਾਗਤ 8.58 ਕਰੋੜ ਦੇ ਕਰੀਬ ਹੋਵੇਗੀ, ਜਿਸ ’ਚ ਪ੍ਰਤੀ ਜਵਾਨ 2,90,100 ਰੁਪਏ ਦੇ ਅਨੁਪਾਤ ਨਾਲ ਭੁਗਤਾਨ ਬੀ. ਬੀ. ਐੱਮ. ਬੀ. ਨੂੰ ਕਰਨਾ ਪਵੇਗਾ। ਸਿਰਫ਼ ਇਹੀ ਨਹੀਂ ਬੀ. ਬੀ. ਐੱਮ. ਬੀ. ਨੂੰ ਇਹ ਵੀ ਯਕੀਨੀ ਬਣਾਉਣਾ ਪਵੇਗਾ ਕਿ ਸੀ. ਆਈ. ਐੱਸ. ਐੱਫ. ਜਵਾਨਾਂ ਦੀ ਰਿਹਾਇਸ਼, ਆਵਾਜਾਈ, ਭੋਜਨ ਅਤੇ ਦਫ਼ਤਰੀ ਸਹੂਲਤਾਂ ਦਾ ਪੂਰਾ ਪ੍ਰਬੰਧ ਕੀਤਾ ਜਾਵੇ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਹੁਣ ਰਾਤਾਂ ਨੂੰ ਵੀ ਸਤਾਵੇਗੀ ਗਰਮੀ! ਪੰਜਾਬ 'ਚ ਲੂ ਦੇ ਨਾਲ-ਨਾਲ Warm Nights ਦਾ Alert,
NEXT STORY