ਚੰਡੀਗੜ੍ਹ (ਸ਼ੀਨਾ) : ਪੰਜਾਬ ਯੂਨੀਵਰਸਿਟੀ 'ਚ 10 ਨਵੰਬਰ ਦੇ ਧਰਨੇ ਤੋਂ ਪਹਿਲਾਂ ਪੀ. ਯੂ. ਪ੍ਰਸ਼ਾਸਨ ਵਲੋਂ ਵੱਡੇ ਹੁਕਮ ਜਾਰੀ ਕੀਤੇ ਗਏ ਹਨ। ਸੁਰੱਖਿਆ ਉਪਾਵਾਂ ਨੂੰ ਹੋਰ ਮਜ਼ਬੂਤ ਕਰਦੇ ਹੋਏ ਪੰਜਾਬ ਯੂਨੀਵਰਸਿਟੀ ਪ੍ਰਸ਼ਾਸਨ ਨੇ ਕੈਂਪਸ ਲਈ ਸਖ਼ਤ ਪ੍ਰਵੇਸ਼ ਨਿਯਮ ਲਾਗੂ ਕੀਤੇ ਹਨ। ਇਨ੍ਹਾਂ ਹੁਕਮਾਂ ਤਹਿਤ ਯੂਨੀਵਰਸਿਟੀ 'ਚ ਕਿਸੇ ਵੀ ਬਾਹਰੀ ਬੰਦੇ ਦੀ ਐਂਟਰੀ ਅਤੇ ਬਿਨਾਂ ਸਟਿੱਕਰ ਵਾਲੀ ਗੱਡੀ 'ਤੇ ਪਾਬੰਦੀ ਲਾ ਦਿੱਤੀ ਗਈ ਹੈ।
ਇਹ ਵੀ ਪੜ੍ਹੋ : ਪੰਜਾਬ 'ਚ ਮੁਫ਼ਤ ਕਣਕ ਲੈ ਰਹੇ 2.50 ਲੱਖ ਲੋਕਾਂ ਲਈ ਚਿੰਤਾ ਭਰੀ ਖ਼ਬਰ, ਡਿਪੂ ਹੋਲਡਰ ਵੀ...
ਯੂਨੀਵਰਸਿਟੀ ਦੇ ਆਈ. ਡੀ. ਕਾਰਡ ਤੋਂ ਬਿਨਾਂ ਕਿਸੇ ਵੀ ਵਿਅਕਤੀ ਅਤੇ ਯੂਨੀਵਰਸਿਟੀ ਸਟਿੱਕਰ ਤੋਂ ਬਿਨਾਂ ਕਿਸੇ ਵੀ ਵਾਹਨ ਨੂੰ ਕੈਂਪਸ 'ਚ ਦਾਖ਼ਲ ਹੋਣ ਦੀ ਆਗਿਆ ਨਹੀਂ ਹੋਵੇਗੀ। ਰਜਿਸਟਰਾਰ ਪ੍ਰੋਫੈਸਰ ਵਾਈ. ਪੀ. ਵਰਮਾ ਰਾਹੀਂ ਜਾਰੀ ਇੱਕ ਦਫ਼ਤਰੀ ਹੁਕਮ ਵਿੱਚ ਜਾਰੀ ਕੀਤੇ ਗਏ ਸਬੰਧਿਤ ਨੋਟਿਸਾਂ ਦਾ ਹਵਾਲਾ ਦਿੰਦੇ ਹੋਏ ਸਪੱਸ਼ਟ ਕੀਤਾ ਗਿਆ ਹੈ ਕਿ ਪਹਿਲਾਂ ਜਾਰੀ ਕੀਤੇ ਗਏ ਨਿਰਦੇਸ਼ਾਂ ਨੂੰ ਦੁਹਰਾਇਆ ਜਾ ਰਿਹਾ ਹੈ ਅਤੇ ਹੁਣ ਸਖ਼ਤੀ ਨਾਲ ਲਾਗੂ ਕੀਤਾ ਜਾਵੇਗਾ।
ਇਹ ਵੀ ਪੜ੍ਹੋ : ਪੰਜਾਬ ਸਕੂਲ ਸਿੱਖਿਆ ਬੋਰਡ ਦਾ ਅਹਿਮ ਫ਼ੈਸਲਾ, ਵਿਦਿਆਰਥੀਆਂ ਨੂੰ ਰੁਜ਼ਗਾਰ ਦੇਣ ਲਈ...
ਹੁਕਮ 'ਚ ਇਹ ਵੀ ਕਿਹਾ ਗਿਆ ਹੈ ਕਿ ਕੈਂਪਸ 'ਚ ਕਿਸੇ ਵੀ ਪ੍ਰਦਰਸ਼ਨ ਦੀ ਆਗਿਆ ਸਿਰਫ ਵਿਦਿਆਰਥੀਆਂ ਅਤੇ ਸਟਾਫ਼ ਨੂੰ ਹੀ ਹੋਵੇਗੀ। ਬਾਹਰੀ ਲੋਕਾਂ ਨੂੰ ਪ੍ਰਦਰਸ਼ਨਾਂ ਜਾਂ ਵਿਰੋਧ ਗਤੀਵਿਧੀਆਂ 'ਚ ਹਿੱਸਾ ਲੈਣ ਦੀ ਆਗਿਆ ਨਹੀਂ ਹੋਵੇਗੀ। ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਨੂੰ ਯਕੀਨੀ ਬਣਾਉਣ ਲਈ ਸਾਰੇ ਵਿਭਾਗਾਂ ਦੇ ਮੁਖੀਆਂ, ਅਧਿਆਪਨ ਵਿਭਾਗਾਂ ਦੇ ਚੇਅਰ ਪਰਸਨਾਂ, ਹੋਸਟਲ ਵਾਰਡਨਾਂ ਅਤੇ ਯੂਨੀਵਰਸਿਟੀ ਸੁਰੱਖਿਆ ਨੂੰ ਨਿਰਦੇਸ਼ ਭੇਜੇ ਗਏ ਹਨ। ਇਸ ਹੁਕਮ ਨੂੰ ਹਾਲ ਹੀ ਦੇ ਸਮੇਂ 'ਚ ਪੰਜਾਬ ਯੂਨੀਵਰਸਿਟੀ 'ਚ ਵੱਧ ਰਹੇ ਵਿਵਾਦ ਅਤੇ ਸੈਨੇਟ ਦੀ ਬਹਾਲੀ ਲਈ ਚੱਲ ਰਹੀਆਂ ਗਤੀਵਿਧੀਆਂ ਦੇ ਵਿਚਕਾਰ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਜੇਲ੍ਹ ਦੀ ਸੁਰੱਖਿਆ ਨੂੰ ਲੱਗੀ ਸੰਨ੍ਹ! 6 ਕੈਦੀਆਂ ਤੋਂ ਮਿਲੇ 5 ਮੋਬਾਈਲ ਫ਼ੋਨ
NEXT STORY