ਜਲੰਧਰ : ਪੰਜਾਬ 'ਚ ਮੁਫ਼ਤ ਕਣਕ ਲੈ ਰਹੇ 2.50 ਲੱਖ ਸਮਾਰਟ ਰਾਸ਼ਨ ਕਾਰਡ ਧਾਰਕਾਂ ਲਈ ਚਿੰਤਾ ਭਰੀ ਖ਼ਬਰ ਸਾਹਮਣੇ ਆਈ ਹੈ। ਦਰਅਸਲ ਪੁਰਾਣੇ ਸਟਾਫ਼ ਦੇ ਤਬਾਦਲੇ ਹੋ ਗਏ ਹਨ ਅਤੇ ਨਵੇਂ ਸਟਾਫ਼ ਨੂੰ ਇਲਾਕਿਆਂ ਦੀ ਜਾਣਕਾਰੀ ਨਹੀਂ ਹੈ, ਜਿਸ ਕਾਰਨ 2.50 ਲੱਖ ਰਾਸ਼ਨ ਕਾਰਡ ਧਾਰਕਾਂ ਨੂੰ 7 ਨਵੰਬਰ ਤੱਕ ਵੰਡਣ ਵਾਲੀ ਕਣਕ ਅਜੇ ਗੋਦਾਮਾਂ 'ਚ ਹੀ ਪਈ ਹੈ। ਦੂਜੇ ਪਾਸੇ ਡਿਪੂ ਹੋਲਡਰ ਵੀ ਪਰੇਸ਼ਾਨ ਹੋ ਰਹੇ ਹਨ ਕਿਉਂਕਿ ਜਦੋਂ ਲੋਕਾਂ ਨੂੰ ਸਹੀ ਸਮੇਂ 'ਤੇ ਕਣਕ ਦੀ ਨਹੀਂ ਮਿਲਦੀ ਤਾਂ ਲੋਕ ਝਗੜੇ ਸ਼ੁਰੂ ਕਰ ਦਿੰਦੇ ਹਨ।
ਇਹ ਵੀ ਪੜ੍ਹੋ : ਪੰਜਾਬ 'ਚ ਇਸ ਬੀਮਾਰੀ ਨੂੰ ਲੈ ਕੇ ਸਿਹਤ ਮੰਤਰੀ ਦਾ ਵੱਡਾ ਬਿਆਨ, ਦਿੱਤੇ ਸਖ਼ਤ ਨਿਰਦੇਸ਼
ਡਿਪੂ ਹੋਲਡਰਾਂ ਨੇ ਦੱਸਿਆ ਕਿ ਇਕ ਇੰਸਪੈਕਟਰ ਕੋਲ 10 ਤੋਂ 40 ਦੇ ਕਰੀਬ ਇਲਾਕੇ ਹੁੰਦੇ ਹਨ। ਇਨ੍ਹਾਂ ਇਲਾਕਿਆਂ ਦੇ ਕਾਰਡ ਧਾਰਕਾਂ ਨੂੰ ਕਿਸ ਨੂੰ ਕਿੰਨੀ ਕਣਕ ਦੇਣੀ ਹੈ, ਉਸ ਹਿਸਾਬ ਨਾਲ ਰਿਲੀਜ਼ ਆਰਡਰ ਜਾਰੀ ਹੁੰਦੇ ਹਨ। ਸਟਾਫ਼ ਦੇ ਤਬਾਦਲੇ ਕਾਰਨ ਹੁਣ ਤੱਕ ਨਾ ਤਾਂ ਰਿਲੀਜ਼ ਆਰਡਰ ਜਾਰੀ ਕੀਤੇ ਗਏ ਅਤੇ ਨਾ ਹੀ 2.50 ਲੱਖ ਕਾਰਡ ਧਾਰਕਾਂ ਦੀਆਂ ਪਰਚੀਆਂ ਕੱਟੀਆਂ ਜਾ ਸਕੀਆਂ। ਡਿਪੂ ਹੋਲਡਰਾਂ ਦਾ ਕਹਿਣਾ ਹੈ ਕਿ ਅਜਿਹੇ 2.50 ਲੱਖ ਸਮਾਰਟ ਕਾਰਡ ਧਾਰਕ ਹਨ।
ਇਹ ਵੀ ਪੜ੍ਹੋ : ਪੰਜਾਬ ਨੂੰ ਨਵੀਂ ਵੰਦੇ ਭਾਰਤ ਐਕਸਪ੍ਰੈੱਸ ਦੀ ਮਿਲੀ ਸੌਗਾਤ, ਮਾਲਵਾ ਵਾਲਿਆਂ ਨੂੰ ਹੋਵੇਗਾ ਵੱਡਾ ਫ਼ਾਇਦਾ
ਇਨ੍ਹਾਂ ਨੂੰ ਕਣਕ ਵੰਡਣ ਦੇ ਹੁਕਮ ਆ ਗਏ ਅਤੇ ਉਸ ਤੋਂ ਪਹਿਲਾਂ ਪਰਚੀਆਂ ਕੱਟਣ ਦੇ ਹੁਕਮ ਜਾਰੀ ਹੋਏ ਤਾਂ ਡਿਪੂਆਂ 'ਤੇ ਭੀੜ ਲੱਗ ਜਾਵੇਗੀ। ਅਜਿਹੇ 'ਚ ਲੋਕਾਂ ਨੂੰ ਪਰਚੀਆਂ ਨਾ ਮਿਲੀਆਂ ਤਾਂ ਪਰੇਸ਼ਾਨੀ ਹੋ ਸਕਦੀ ਹੈ। ਇਸ ਲਈ ਵਿਭਾਗ ਨੂੰ ਜਲਦੀ ਹੀ ਰਿਲੀਜ਼ ਆਰਡਰ ਜਾਰੀ ਕਰਨੇ ਚਾਹੀਦੇ ਹਨ। ਇਸ ਸਬੰਧੀ ਫੂਡ ਕੰਟਰੋਲ ਅਧਿਕਾਰੀ ਨੇ ਦੱਸਿਆ ਕਿ ਕੁੱਝ ਅੰਦਰੂਨੀ ਮਾਮਲੇ ਹਨ, ਜਿਸ ਕਾਰਨ ਕਣਕ ਨਹੀਂ ਵੰਡੀ ਜਾ ਸਕੀ ਅਤੇ ਜਲਦੀ ਹੀ ਸਮੇਂ 'ਤੇ ਕਣਕ ਵੰਡ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਦੇ ਲਈ ਅਧਿਕਾਰੀਆਂ ਦੀ ਡਿਊਟੀ ਲਾ ਦਿੱਤੀ ਗਈ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬ ਦੇ ਇਕ ਹੋਰ ਚੋਟੀ ਦੇ ਕਬੱਡੀ ਖਿਡਾਰੀ ਦੀ ਮੌਤ, ਰੇਡ ਪਾਉਣ ਤੋਂ ਬਾਅਦ ਵਾਪਰਿਆ ਭਾਣਾ
NEXT STORY