ਚੰਡੀਗੜ੍ਹ : ਪੰਜਾਬੀਆਂ ਦੀ ਨਵੇਂ ਸਾਲ ਦੀ ਸ਼ੁਰੂਆਤ ਕੜਾਕੇ ਦੀ ਠੰਡ ਦੌਰਾਨ ਹੋਈ ਅਤੇ ਅੱਗੇ ਵੀ ਲੋਕ ਠੁਰ-ਠੁਰ ਕਰਦੇ ਹੀ ਦਿਖਾਈ ਦੇਣਗੇ। ਮੌਸਮ ਵਿਭਾਗ ਵਲੋਂ 14 ਜ਼ਿਲ੍ਹਿਆਂ ਲਈ ਕੋਲਡ ਡੇਅ ਦਾ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ ਅਤੇ ਇਸ ਦੇ ਨਾਲ ਹੀ ਸੂਬੇ 'ਚ ਦੁਬਾਰਾ ਮੀਂਹ ਪੈਣ ਦੀ ਵੀ ਭਵਿੱਖਬਾਣੀ ਕੀਤੀ ਗਈ ਹੈ।
ਇਹ ਵੀ ਪੜ੍ਹੋ : ਨਵਾਂ ਸਾਲ ਚੜ੍ਹਦੇ ਹੀ ਪੰਜਾਬੀਆਂ ਨੂੰ ਪਵੇਗੀ ਮੁਸੀਬਤ! ਕੜਾਕੇ ਦੀ ਠੰਡ 'ਚ ਹੋਣਗੇ ਬਾਹਲੇ ਔਖੇ
ਵਿਭਾਗ ਦੇ ਮੁਤਾਬਕ 3 ਜਨਵਰੀ ਤੱਕ ਕੜਾਕੇ ਦੀ ਠੰਡ ਰਹੇਗੀ। ਇਸ ਦਾ ਕਾਰਨ ਅਫ਼ਗਾਨਿਸਤਾਨ ਦੇ ਉੱਪਰਲੇ ਖੇਤਰ 'ਚ ਇਕ ਕਮਜ਼ੋਰ ਪੱਛਮੀ ਗੜਬੜੀ ਹੈ। ਇਸ ਤੋਂ ਇਲਾਵਾ 4 ਜਨਵਰੀ ਨੂੰ ਵੈਸਟਰਨ ਡਿਸਟਰਬੈਂਸ ਐਕਟਿਵ ਰਹੇਗਾ। ਅਜਿਹੇ 'ਚ ਕੁੱਝ ਜ਼ਿਲ੍ਹਿਆਂ 'ਚ ਅਸਮਾਨ 'ਚ ਬੱਦਲ ਛਾਏ ਰਹਿਣਗੇ ਅਤੇ ਮੀਂਹ ਪੈਣ ਦੀ ਭਵਿੱਖਬਾਣੀ ਵੀ ਕੀਤੀ ਗਈ ਹੈ। ਹਾਲਾਂਕਿ ਇਸ ਦੌਰਾਨ ਲੋਕਾਂ ਨੂੰ ਧੁੰਦ ਤੋਂ ਰਾਹਤ ਮਿਲੇਗੀ।
ਇਹ ਵੀ ਪੜ੍ਹੋ : ਪੰਜਾਬ 'ਚ ਭਲਕੇ ਸਕੂਲ ਖੁੱਲ੍ਹਣਗੇ ਜਾਂ ਨਹੀਂ? ਛੁੱਟੀਆਂ ਵਧਾਉਣ ਬਾਰੇ ਜਾਣੋ ਕੀ ਹੈ Update
ਇਨ੍ਹਾਂ ਜ਼ਿਲ੍ਹਿਆਂ 'ਚ ਅਲਰਟ
ਮੌਸਮ ਵਿਭਾਗ ਨੇ ਪਠਾਨਕੋਟ, ਗੁਰਦਾਸਪੁਰ, ਹੁਸ਼ਿਆਰਪੁਰ, ਨਵਾਂਸ਼ਹਿਰ, ਫ਼ਿਰੋਜ਼ਪੁਰ, ਫਾਜ਼ਿਲਕਾ, ਮੁਕਤਸਰ ਸਾਹਿਬ, ਫ਼ਰੀਦਕੋਟ, ਮੋਗਾ, ਬਠਿੰਡਾ, ਫ਼ਤਿਹਗੜ੍ਹ ਸਾਹਿਬ, ਰੂਪਨਗਰ, ਪਟਿਆਲਾ ਅਤੇ ਮੋਹਾਲੀ 'ਚ ਕੋਲਡ ਡੇਅ ਦਾ ਅਲਰਟ ਜਾਰੀ ਕੀਤਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨਵਾਂ ਸਾਲ ਚੜ੍ਹਦਿਆਂ ਹੀ ਪੰਜਾਬ 'ਚ ਹਾਦਸਾ! ਇਕ ਤੋਂ ਬਾਅਦ ਇਕ 4 ਗੱਡੀਆਂ ਦੀ ਹੋਈ ਟੱਕਰ
NEXT STORY