ਚੰਡੀਗੜ੍ਹ/ਜਲੰਧਰ (ਅੰਕੁਰ, ਧਵਨ) : ਪੰਜਾਬ ਸਰਕਾਰ ਨੇ 8 ਆਈ. ਏ. ਐੱਸ. ਅਧਿਕਾਰੀਆਂ ਦੇ ਤਬਾਦਲੇ ਕੀਤੇ ਹਨ। ਜਾਣਕਾਰੀ ਅਨੁਸਾਰ ਸਕੱਤਰ ਗ੍ਰਹਿ ਮਾਮਲੇ ਨੀਲਿਮਾ ਨੂੰ ਹੁਣ ਸਕੱਤਰ ਪਰਸੋਨਲ ਤੇ ਵਾਧੂ ਚਾਰਜ ਵਜੋਂ ਸਕੱਤਰ ਵਿਜੀਲੈਂਸ ਵਿਭਾਗ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਸਾਕਸ਼ੀ ਸਾਹਨੀ ਨੂੰ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਅਤੇ ਨੈਸ਼ਨਲ ਹੈਲਥ ਮਿਸ਼ਨ ਦੇ ਮਿਸ਼ਨ ਡਾਇਰੈਕਟਰ ਦੇ ਅਹੁਦੇ ਦੇ ਨਾਲ-ਨਾਲ ਨਸ਼ਾ ਵਿਰੋਧੀ ਮੁਹਿੰਮ ਦੇ ਨੋਡਲ ਅਫ਼ਸਰ ਵਜੋਂ ਵਾਧੂ ਚਾਰਜ ਦਿੱਤਾ ਗਿਆ ਹੈ। ਜਲੰਧਰ ਦੇ ਕਮਿਸ਼ਨਰ ਸੰਦੀਪ ਰਿਸ਼ੀ ਨੂੰ ਗਮਾਡਾ ਦਾ ਮੁੱਖ ਪ੍ਰਸ਼ਾਸਕ ਨਿਯੁਕਤ ਕੀਤਾ ਗਿਆ ਹੈ। ਪਰਮਿੰਦਰ ਪਾਲ ਸਿੰਘ ਨੂੰ ਰੋਜ਼ਗਾਰ ਉਤਪਤੀ, ਹੁਨਰ ਵਿਕਾਸ ਤੇ ਸਿਖਲਾਈ ਵਿਭਾਗ ਤੋਂ ਤਬਦੀਲ ਕਰ ਕੇ ਵਿਸ਼ੇਸ਼ ਸਕੱਤਰ ਗ੍ਰਹਿ ਮਾਮਲੇ ਬਣਾਇਆ ਗਿਆ ਹੈ।
ਇਹ ਵੀ ਪੜ੍ਹੋ : ਪੰਜਾਬ ਵਿਚ ਵੱਡੀ ਸਿਆਸੀ ਸਰਗਰਮੀ, ਇਸੇ ਹਫ਼ਤੇ ਹੋ ਸਕਦਾ ਐਲਾਨ
ਆਮ ਰਾਜ ਪ੍ਰਬੰਧ ਤੇ ਤਾਲਮੇਲ ਵਿਭਾਗ ਦੇ ਵਿਸ਼ੇਸ਼ ਸਕੱਤਰ ਨੀਰੂ ਕਤਿਆਲ ਗੁਪਤਾ ਨੂੰ ਪੁੱਡਾ ਦਾ ਮੁੱਖ ਪ੍ਰਸ਼ਾਸਕ ਤੇ ਡਾਇਰੈਕਟਰ ਨਗਰ ਤੇ ਸ਼ਹਿਰੀ ਯੋਜਨਾਬੰਦੀ ਵਜੋਂ ਵਾਧੂ ਚਾਰਜ ਦਿੱਤਾ ਗਿਆ ਹੈ। ਹੁ਼ਸ਼ਿਆਰਪੁਰ ਦੇ ਏ. ਡੀ. ਸੀ. (ਪੇਂਡੂ ਵਿਕਾਸ) ਨਿਕਾਸ ਕੁਮਾਰ ਨੂੰ ਜਲੰਧਰ ਦਾ ਕਮਿਸ਼ਨਰ, ਆਬਕਾਰੀ ਤੇ ਕਰ ਵਿਭਾਗ ’ਚ ਤਾਇਨਾਤ ਕੀਤਾ ਗਿਆ। ਪਟਿਆਲਾ ਦੇ ਸੰਯੁਕਤ ਕਮਿਸ਼ਨਰ ਸੋਨਮ ਨੂੰ ਵਧੀਕ ਕਮਿਸ਼ਨਰ ਕਰ-1 ਪਟਿਆਲਾ ਤੇ ਸੰਯੁਕਤ ਕਮਿਸ਼ਨਰ, ਪਟਿਆਲਾ ਦਾ ਵਾਧੂ ਚਾਰਜ ਅਤੇ ਰਾਕੇਸ਼ ਕੁਮਾਰ ਮੀਨਾ ਨੂੰ ਏ.ਡੀ.ਸੀ. (ਪੇਂਡੂ ਵਿਕਾਸ), ਹੁਸ਼ਿਆਰਪੁਰ ਤਾਇਨਾਤ ਕੀਤਾ ਗਿਆ ਹੈ।
ਇਹ ਵੀ ਪੜ੍ਹੋ : ਪੰਜਾਬ 'ਚ ਵੱਡੀ ਸਿਆਸੀ ਹਿਲਜੁਲ, ਇਕ ਹੋਰ ਅਕਾਲੀ ਦਲ ਦਾ ਐਲਾਨ, ਚੋਣਾਂ ਲੜਨ ਦਾ ਫ਼ੈਸਲਾ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
'ਸਤਲੁਜ' ਨੇ ਖੁਲ੍ਹਵਾ'ਤੇ ਪੁਰਾਣੇ 'ਕੇਸ' ! ਖਾਲੜਾ ਕਤਲਕਾਂਡ ਦੇ ਦੋਸ਼ੀ ਸਾਬਕਾ DSP ਨੂੰ ਲੱਭਣ ਦੇ ਹੁਕਮ
NEXT STORY