ਜਲੰਧਰ (ਵਰੁਣ, ਸੁਧੀਰ)– ਤਿਲਕ ਨਗਰ ਵਿਚ ਐਨਕਾਊਂਟਰ ਕਰਕੇ ਫੜੇ ਲਾਰੈਂਸ ਬਿਸ਼ਨੋਈ ਗਰੁੱਪ ਦੇ ਪ੍ਰਾਈਮ ਸ਼ੂਟਰਸ ਨੇ ਹੀ ਬਲਾਚੌਰ ਦੇ ਪਿੰਡ ਕਾਨੂੰਨਗੋ ਵਿਚ ਇਕ ਵਿਅਕਤੀ ਨੂੰ ਗੋਲ਼ੀਆਂ ਮਾਰ ਕੇ ਕਤਲ ਕੀਤਾ ਸੀ। ਮੁਲਜ਼ਮਾਂ ਨੇ ਇਕ ਹੋਰ ਵਿਅਕਤੀ ਦੇ ਢਿੱਡ ਵਿਚ ਵੀ ਗੋਲੀ ਮਾਰੀ ਸੀ, ਜਦਕਿ ਕਤਲ ਕੀਤੇ ਗਏ ਨਰਿੰਦਰ ਸਿੰਘ ਨੂੰ ਮਾਰਨ ਲਈ ਸ਼ੂਟਰ ਆਸ਼ੀਸ਼ ਅਤੇ ਨਿਤਿਨ ਨੂੰ ਯੂ. ਐੱਸ. ਏ. ਵਿਚ ਬੈਠੇ ਮਨਪ੍ਰੀਤ ਸਿੰਘ ਮਨੀ ਨਿਵਾਸੀ ਸਜਾਵਲਪੁਰ ਨੇ ਸੁਪਾਰੀ ਦਿੱਤੀ ਸੀ। ਮੁਲਜ਼ਮ ਪੰਜਾਬ ਵਿਚ ਹਥਿਆਰਾਂ ਦੀ ਵੀ ਸਪਲਾਈ ਕਰਦੇ ਸਨ।
ਪੁਲਸ ਕਮਿਸ਼ਨਰ ਸਵਪਨ ਸ਼ਰਮਾ ਨੇ ਦੱਸਿਆ ਕਿ ਆਸ਼ੀਸ਼ ਉਰਫ਼ ਆਸ਼ੂ ਪੁੱਤਰ ਸਰਵਣ ਸਿੰਘ ਨਿਵਾਸੀ ਚੱਲੂਪੁਰ (ਹੁਸ਼ਿਆਰਪੁਰ) ਅਤੇ ਨਿਤਿਨ ਉਰਫ਼ ਨੰਨੂ ਪੁੱਤਰ ਰਵੀ ਘਈ ਨਿਵਾਸੀ ਗੁਰੂ ਨਾਨਕਪੁਰਾ ਤੋਂ ਪੁੱਛਗਿੱਛ ਵਿਚ ਪਤਾ ਲੱਗਾ ਕਿ ਮਨਪ੍ਰੀਤ ਸਿੰਘ ਮਨੀ ਦੀ ਨਰਿੰਦਰ ਸਿੰਘ ਨਾਲ 5 ਸਾਲ ਪੁਰਾਣੀ ਰੰਜਿਸ਼ ਸੀ। ਉਹ ਲਗਭਗ ਡੇਢ ਸਾਲ ਪਹਿਲਾਂ ਯੂ. ਐੱਸ. ਏ. ਚਲਾ ਗਿਆ ਸੀ, ਜਿਥੋਂ ਫੋਨ ਕਰ ਕੇ ਉਸਨੇ ਨਰਿੰਦਰ ਸਿੰਘ ਨੂੰ ਧਮਕੀ ਵੀ ਦਿੱਤੀ ਸੀ। ਅਗਸਤ 2023 ਨੂੰ ਜਦੋਂ ਨਰਿੰਦਰ ਸਿੰਘ ਆਪਣੇ ਸਾਥੀ ਨਾਲ ਕਾਨੂੰਨਗੋ ਪਿੰਡ ਨਜ਼ਦੀਕ ਸ਼ਿਵ ਮੰਦਰ ਨੇੜੇ ਖੜ੍ਹਾ ਸੀ ਤਾਂ ਨਕਾਬਪੋਸ਼ 2 ਸ਼ੂਟਰਾਂ ਨੇ ਗੋਲੀਆਂ ਮਾਰ ਕੇ ਨਰਿੰਦਰ ਸਿੰਘ ਨੂੰ ਕਤਲ ਕਰ ਦਿੱਤਾ ਸੀ ਅਤੇ ਇਕ ਗੋਲੀ ਨੇੜੇ ਖੜ੍ਹੇ ਉਸਦੇ ਸਾਥੀ ਨੂੰ ਵੀ ਲੱਗੀ ਸੀ। ਥਾਣਾ ਬਲਾਚੌਰ ’ਚ ਮਨਪ੍ਰੀਤ ਸਿੰਘ ਮਨੀ ਸਮੇਤ ਅਣਪਛਾਤੇ ਲੋਕਾਂ ਖ਼ਿਲਾਫ਼ ਕੇਸ ਦਰਜ ਕਰਕੇ 3 ਸਾਥੀਆਂ ਨੂੰ ਬਲਾਚੌਰ ਦੀ ਪੁਲਸ ਨੇ ਗ੍ਰਿਫ਼ਤਾਰ ਕਰ ਲਿਆ ਸੀ ਪਰ ਅਸਲੀ ਸ਼ੂਟਰਾਂ ਦਾ ਨਾਂ ਕਲੀਅਰ ਨਹੀਂ ਹੋ ਰਿਹਾ ਸੀ। ਸੀ. ਪੀ. ਨੇ ਦੱਸਿਆ ਕਿ ਕਮਿਸ਼ਨਰੇਟ ਪੁਲਸ ਵੱਲੋਂ ਕੀਤੀ ਪੁੱਛਗਿੱਛ ’ਚ ਦੋਵਾਂ ਨੇ ਕਬੂਲ ਕੀਤਾ ਕਿ ਗੋਲੀਆਂ ਮਾਰਨ ਲਈ ਉਨ੍ਹਾਂ ਫਿਰੌਤੀ ਲਈ ਸੀ। ਇਸ ਤੋਂ ਇਲਾਵਾ 2021 ਵਿਚ ਆਸ਼ੀਸ਼ ਨੇ ਖ਼ੁਦ ਦੀ ਸੂਹ ਪੁਲਸ ਨੂੰ ਦੇਣ ਦੇ ਸ਼ੱਕ ਵਿਚ ਤਲਵੰਡੀ ਆਰਿਆ ਦੇ ਸੁਖਜੀਤ ਸਿੰਘ ’ਤੇ 9 ਗੋਲ਼ੀਆਂ ਚਲਾਈਆਂ ਸਨ, ਹਾਲਾਂਕਿ ਇਸ ਹਮਲੇ ਵਿਚ ਸੁਖਜੀਤ ਸਿੰਘ ਦਾ ਬਚਾਅ ਹੋ ਗਿਆ ਸੀ।
ਜਲੰਧਰ 'ਚ ਗਣਤੰਤਰ ਦਿਵਸ ਮੌਕੇ ਵਿੱਤ ਮੰਤਰੀ ਹਰਪਾਲ ਚੀਮਾ ਨੇ 'ਤਿਰੰਗਾ' ਲਹਿਰਾਉਣ ਦੀ ਰਸਮ ਕੀਤੀ ਅਦਾ
ਆਸ਼ੀਸ਼ ਅਤੇ ਨੰਨੂ ਖ਼ਿਲਾਫ਼ ਕਮਿਸ਼ਨਰੇਟ ਪੁਲਸ ਦੇ ਸੀ. ਆਈ. ਏ. ਸਟਾਫ਼ ’ਤੇ ਗੋਲ਼ੀਆਂ ਚਲਾਉਣ ’ਤੇ ਥਾਣਾ ਭਾਰਗੋ ਕੈਂਪ ਵਿਚ ਐੱਫ. ਆਈ. ਆਰ. ਦਰਜ ਕਰ ਲਈ ਗਈ ਹੈ। ਆਸ਼ੀਸ਼ ਖ਼ਿਲਾਫ਼ 2011 ਵਿਚ ਪਹਿਲੀ ਐੱਫ. ਆਈ. ਆਰ. ਉਸਦੇ ਪਿੰਡ ਨੂੰ ਪੈਂਦੇ ਥਾਣਾ ਬੱਲੋਪੁਰ ਵਿਚ ਲੜਾਈ-ਝਗੜੇ ਦੀ ਹੋਈ ਸੀ। ਆਸ਼ੀਸ਼ ਖ਼ਿਲਾਫ 8 ਕੇਸ ਦਰਜ ਹਨ, ਜਿਨ੍ਹਾਂ ਵਿਚੋਂ ਕੁਝ ਕੇਸਾਂ ਵਿਚ ਉਹ ਪੀ. ਓ. (ਭਗੌੜਾ) ਵੀ ਹੈ। ਨੰਨੂ ਖ਼ਿਲਾਫ਼ ਲੜਾਈ-ਝਗੜੇ, ਨਸ਼ਾ ਸਮੱਗਲਿੰਗ, 107/51 ਤਹਿਤ ਰਾਮਾ ਮੰਡੀ ਵਿਚ ਕਾਰਵਾਈ ਕੀਤੀ ਗਈ ਸੀ। ਸੀ. ਪੀ. ਨੇ ਦੱਸਿਆ ਕਿ ਮੁਲਜ਼ਮ ਜਬਰੀ ਵਸੂਲੀ ਦਾ ਵੀ ਧੰਦਾ ਕਰਦੇ ਸਨ ਅਤੇ ਜੋ ਵੀ ਪੈਸੇ ਮਿਲਦੇ ਸਨ, ਉਹ ਆਪਣੇ ਗੈਂਗ ਨੂੰ ਦਿੰਦੇ ਸੀ। ਦੱਸ ਦੇਈਏ ਕਿ ਬੀਤੇ ਐਤਵਾਰ ਸੀ. ਆਈ. ਏ. ਸਟਾਫ ਨੇ ਤਿਲਕ ਨਗਰ ਵਿਚ ਆਈ-20 ਕਾਰ ਨੂੰ ਰੋਕਿਆ ਸੀ, ਜਿਸ ਵਿਚ ਸਵਾਰ 2 ਨੌਜਵਾਨਾਂ ਨੇ ਪੁਲਸ ’ਤੇ ਗੋਲੀਆਂ ਚਲਾ ਦਿੱਤੀਆਂ ਸਨ। ਇਕ ਗੋਲ਼ੀ ਸੀ. ਆਈ. ਏ. ਸਟਾਫ਼ ਦੇ ਏ. ਐੱਸ. ਆਈ. ਨਿਸ਼ਾਨ ਿਸੰਘ ਨੂੰ ਲੱਗੀ ਸੀ ਪਰ ਗੋਲ਼ੀ ਪੱਗ ਵਿਚ ਲੱਗਣ ਕਾਰਨ ਉਨ੍ਹਾਂ ਦਾ ਬਚਾਅ ਹੋ ਗਿਆ ਸੀ। ਕਾਰ ਵਿਚੋਂ ਨਿਕਲ ਕੇ ਮੁਲਜ਼ਮਾਂ ਨੇ ਭੱਜਣ ਦੀ ਕੋਸ਼ਿਸ਼ ਕੀਤੀ ਤਾਂ ਪੁਲਸ ਟੀਮ ਨੇ ਮੁਲਜ਼ਮਾਂ ਦੀਆਂ ਲੱਤਾਂ ’ਤੇ ਗੋਲ਼ੀਆਂ ਮਾਰ ਕੇ ਉਨ੍ਹਾਂ ਨੂੰ ਕਾਬੂ ਕਰ ਲਿਆ ਸੀ। ਮੁਲਜ਼ਮਾਂ ਕੋਲੋਂ 30 ਅਤੇ 32 ਬੋਰ ਦੇ ਪਿਸਟਲ ਤੇ ਲਗਭਗ 17 ਗੋਲੀਆਂ ਬਰਾਮਦ ਹੋਈਆਂ ਸਨ।
ਪੰਜਾਬ ’ਚ ਹਥਿਆਰਾਂ ਦੀ ਸਪਲਾਈ ਦੀ ਕਰਦੇ ਸਨ ਦੋਵੇਂ ਸ਼ੂਟਰ
ਸੀ. ਪੀ. ਸ਼ਰਮਾ ਨੇ ਦੱਸਿਆ ਕਿ ਉਨ੍ਹਾਂ ਦੀ ਇਨਵੈਸਟੀਗੇਸ਼ਨ ਵਿਚ ਇਹ ਵੀ ਸਾਹਮਣੇ ਆਇਆ ਕਿ ਆਸ਼ੀਸ਼ ਅਤੇ ਨਿਤਿਨ ਦੋਵੇਂ ਮਿਲ ਕੇ ਪੂਰੇ ਪੰਜਾਬ ਵਿਚ ਹਥਿਆਰਾਂ ਦੀ ਸਪਲਾਈ ਵੀ ਕਰਦੇ ਸਨ। ਉਹ ਐੱਮ. ਪੀ. ਆਦਿ ਤੋਂ ਹਥਿਆਰ ਮੰਗਵਾਉਂਦੇ ਸਨ, ਜਿਸ ਤੋਂ ਬਾਅਦ ਆਨਲਾਈਨ ਵੀ ਉਨ੍ਹਾਂ ਨੂੰ ਸੇਲ ਕਰਦੇ ਸਨ ਅਤੇ ਫਿਰ ਖੁਦ ਵੀ ਵੈਪਨ ਦੇਣ ਲਈ ਚਲੇ ਜਾਂਦੇ ਸਨ। ਪੁਲਸ ਹੁਣ ਹਥਿਆਰਾਂ ਦੇ ਚੱਲ ਰਹੇ ਨੈੱਟਵਰਕ ਨੂੰ ਢਹਿ-ਢੇਰੀ ਕਰਨ ਵਿਚ ਜੁਟੀ ਹੋਈ ਹੈ।
ਇਹ ਵੀ ਪੜ੍ਹੋ : ਮੋਗਾ 'ਚ ਗਣਤੰਤਰ ਦਿਵਸ ਮੌਕੇ ਮੰਤਰੀ ਬਲਕਾਰ ਸਿੱਧੂ ਨੇ ਲਹਿਰਾਇਆ ਕੌਮੀ ਝੰਡਾ
ਹੈਰੋਇਨ, ਆਈਸ ਅਤੇ ਡਰੱਗ ਮਨੀ ਨਾਲ ਗ੍ਰਿਫ਼ਤਾਰ ਹੋ ਚੁੱਕਿਐ ਨੰਨੂ
ਨਿਤਿਨ ਉਰਫ਼ ਨੰਨੂ 2011 ਵਿਚ ਫਗਵਾੜਾ ਵਿਚ ਹੈਰੋਇਨ, ਆਈਸ ਅਤੇ ਡਰੱਗ ਮਨੀ ਨਾਲ ਗ੍ਰਿਫ਼ਤਾਰ ਹੋ ਚੁੱਕਾ ਹੈ। ਦਰਅਸਲ ਆਪਣਾ ਖਰਚਾ ਚਲਾਉਣ ਲਈ ਉਹ ਆਪਣੇ ਸਾਥੀ ਨਾਲ ਮਿਲ ਕੇ ਡਰੱਗ ਵੇਚਦਾ ਸੀ। ਫਗਵਾੜਾ ਦੇ ਸੀ. ਆਈ. ਏ. ਸਟਾਫ ਨੇ 2011 ਵਿਚ ਨੰਨੂ ਅਤੇ ਉਸ ਦੇ ਸਾਥੀ ਨੂੰ ਕਾਰ ਵਿਚੋਂ ਕਾਬੂ ਕਰ ਕੇ ਉਨ੍ਹਾਂ ਕੋਲੋਂ 15 ਗ੍ਰਾਮ ਹੈਰੋਇਨ, 50 ਗ੍ਰਾਮ ਆਈਸ ਅਤੇ ਲਗਭਗ 2 ਲੱਖ ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ ਸੀ।
ਇਹ ਵੀ ਪੜ੍ਹੋ : ਗਣਤੰਤਰ ਦਿਵਸ ਮੌਕੇ ਮਾਨਸਾ 'ਚ ਕੈਬਨਿਟ ਮੰਤਰੀ ਜਿੰਪਾ ਨੇ ਲਹਿਰਾਇਆ 'ਤਿਰੰਗਾ'
'ਜਗਬਾਣੀ' ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਮਾਰਚ ’ਚ ਪਿਤਾ ਬਣਨਗੇ ਮੁੱਖ ਮੰਤਰੀ ਭਗਵੰਤ ਮਾਨ, ਖੁਦ ਸਾਂਝੀ ਕੀਤੀ ਜਾਣਕਾਰੀ
NEXT STORY