ਜਲੰਧਰ (ਵਰੁਣ)- 50 ਕਰੋੜ ਰੁਪਏ ਦੀ ਹੈਰੋਇਨ ਮਿਲਣ ਦੇ ਮਾਮਲੇ ਵਿਚ ਰਿਮਾਂਡ ’ਤੇ ਲਏ ਮਾਸਟਰਮਾਈਂਡ ਜਿੰਦਰ ਨੇ ਵੱਡਾ ਖੁਲਾਸਾ ਕੀਤਾ ਹੈ। ਜਿੰਦਰ ਨੇ ਪੁਲਸ ਦੀ ਪੁੱਛਗਿੱਛ ਵਿਚ ਦੱਸਿਆ ਕਿ ਪਾਕਿਸਤਾਨ ਦਾ ਮੇਨ ਸਮੱਗਲਰ ਰਿਆਸਤ ਡੋਗਰ ਇਕ ਵਾਰ ਵਿਚ ਕਿਲੋ-ਕਿਲੋ ਦੀ ਡ੍ਰੋਨ ਜ਼ਰੀਏ 4 ਵਾਰ ਹੈਰੋਇਨ ਦੀ ਸਪਲਾਈ ਭੇਜਦਾ ਸੀ। ਮਹੀਨੇ ਦੀ ਗੱਲ ਕਰੀਏ ਤਾਂ ਪਾਕਿਸਤਾਨ ਤੋਂ ਡ੍ਰੋਨ ਜ਼ਰੀਏ 4-4 ਕਿਲੋ ਕਰ ਕੇ 20 ਤੋਂ 25 ਕਿਲੋ ਹੈਰੋਇਨ ਆ ਹੀ ਜਾਂਦੀ ਸੀ।
ਕੁਝ ਹੈਰੋਇਨ ਉਹ ਵੇਚਣ ਲਈ ਰੱਖ ਲੈਂਦੇ ਸਨ ਪਰ ਪੰਜਾਬ ਵਿਚ ਹੈਰੋਇਨ ਸਪਲਾਈ ਕਰਨ ਲਈ ਡੋਗਰ ਹੀ ਆਪਣੇ ਲਿੰਕ ਦੇ ਭਾਰਤੀ ਮੂਲ ਨੂੰ ਭੇਜਦਾ ਸੀ। ਡੋਗਰ ਜਿਹੜੇ ਲੋਕਾਂ ਨੂੰ ਉਨ੍ਹਾਂ ਕੋਲ ਭੇਜਦਾ ਸੀ, ਉਹ ਉਨ੍ਹਾਂ ਦੇ ਜਾਣਕਾਰ ਨਹੀਂ ਹੁੰਦੇ ਸਨ ਪਰ ਇੰਟਰਨੈੱਟ ਜ਼ਰੀਏ ਉਸਦੀ ਡੋਗਰ ਨਾਲ ਗੱਲ ਕਰਵਾਈ ਜਾਂਦੀ ਸੀ, ਜਿਸ ਤੋਂ ਬਾਅਦ ਉਹ ਬਾਰਡਰ ਏਰੀਆ ਤੋਂ ਚੁੱਕੀ ਹੈਰੋਇਨ ਦੀ ਵੱਡੀ ਖੇਪ ਉਨ੍ਹਾਂ ਲੋਕਾਂ ਨੂੰ ਦੇ ਦਿੰਦਾ ਸੀ।
ਜਿੰਦਰ ਨੇ ਇਹ ਵੀ ਦੱਸਿਆ ਕਿ ਡੋਗਰ ਦੇ ਲਿੰਕ ਤੋਂ ਹੈਰੋਇਨ ਲੈਣ ਆਉਣ ਵਾਲੇ ਲੋਕਾਂ ਨਾਲ ਉਨ੍ਹਾਂ ਦਾ ਪੈਸਿਆਂ ਦਾ ਲੈਣ-ਦੇਣ ਨਹੀਂ ਹੁੰਦਾ ਸੀ। ਉਹੀ ਲੋਕ ਹਵਾਲਾ ਜ਼ਰੀਏ ਡੋਗਰ ਦਾ ਭੁਗਤਾਨ ਕਰ ਦਿੰਦੇ ਸਨ। ਸੂਤਰਾਂ ਦੀ ਮੰਨੀਏ ਤਾਂ ਜਦੋਂ ਵੱਡੀ ਖੇਪ ਸਪਲਾਈ ਲਈ ਜਿੰਦਰ ਦੇ ਡਰੱਗ ਨੈੱਟਵਰਕ ਜ਼ਰੀਏ ਇਥੋਂ ਅੱਗੇ ਚਲੀ ਜਾਂਦੀ ਸੀ ਤਾਂ ਡੋਗਰ ਹੈਰੋਇਨ ਦੇ ਕੁਝ ਪੈਕੇਟ ਜਿੰਦਰ ਨੂੰ ਵੀ ਵੇਚਣ ਲਈ ਦੇ ਦਿੰਦਾ ਸੀ, ਜਿਸ ਦੀ ਸਾਰੀ ਕਮਾਈ ਜਿੰਦਰ ਤੇ ਉਸਦੇ ਸਾਥੀ ਖਾਂਦੇ ਸਨ ਤੇ ਉਸਦਾ ਕੰਮ ਸਿਰਫ ਬਾਰਡਰ ਏਰੀਆ ਤੋਂ ਹੈਰੋਇਨ ਦੇ ਪੈਕੇਟ ਚੁੱਕਣਾ ਅਤੇ ਫਿਰ ਪਾਕਿਸਤਾਨੀ ਸਮੱਗਲਰ ਡੋਗਰ ਵੱਲੋਂ ਭੇਜੇ ਲੋਕਾਂ ਨੂੰ ਪੈਕੇਟ ਦੇਣ ਦਾ ਰਹਿੰਦਾ ਸੀ। ਰਿਮਾਂਡ ਦੌਰਾਨ ਜਿੰਦਰ ਨਾਲ ਜੁੜੇ ਕੁਝ ਹੋਰ ਲੋਕਾਂ ਦੇ ਨਾਂ ਵੀ ਸਾਹਮਣੇ ਆਏ ਹਨ, ਜਿਨ੍ਹਾਂ ਨੂੰ ਪੁਲਸ ਜਨਤਕ ਨਹੀਂ ਕਰ ਰਹੀ। ਜਲੰਧਰ ਕਮਿਸ਼ਨਰੇਟ ਪੁਲਸ ਨੇ ਇੰਨੀ ਵੱਡੀ ਹੈਰੋਇਨ ਦੀ ਖੇਪ ਫੜ ਕੇ ਮੇਨ ਸਮੱਗਲਰਾਂ ਨੂੰ ਅੰਡਰਗਰਾਊਂਡ ਹੋਣ ’ਤੇ ਮਜਬੂਰ ਕਰ ਦਿੱਤਾ ਹੈ।
ਇਹ ਵੀ ਪੜ੍ਹੋ- ਆਸਟ੍ਰੇਲੀਆ 'ਚ 150 ਪ੍ਰਾਈਵੇਟ ਕਾਲਜਾਂ ਨੂੰ ਲੱਗੇ 'ਤਾਲੇ', ਪੰਜਾਬੀਆਂ ਸਣੇ ਸੈਂਕੜੇ ਭਾਰਤੀ ਵਿਦਿਆਰਥੀਆਂ 'ਤੇ ਡਿੱਗੀ ਗਾਜ
ਸੂਤਰਾਂ ਦੀ ਮੰਨੀਏ ਤਾਂ ਜਿੰਦਰ ਜ਼ਰੀਏ ਪੁਲਸ ਡੋਗਰ ਦੇ ਕਹਿਣ ’ਤੇ ਆਉਣ ਵਾਲੇ ਲੋਕਾਂ ਨੂੰ ਸਕੈਚ ਵੀ ਬਣਾ ਸਕਦੀ ਹੈ ਤਾਂ ਕਿ ਉਨ੍ਹਾਂ ਦੀ ਪਛਾਣ ਹੋ ਸਕੇ। ਦੱਸ ਦੇਈਏ ਕਿ ਕੁਝ ਦਿਨ ਪਹਿਲਾਂ ਸੀ. ਆਈ. ਏ. ਸਟਾਫ ਦੇ ਇੰਚਾਰਜ ਸੁਰਿੰਦਰ ਕੁਮਾਰ ਕੰਬੋਜ ਨੇ ਬੱਸ ਸਟੈਂਡ ਦੇ ਨੇੜਿਓਂ ਫਿਰੋਜ਼ਪੁਰ ਦੇ ਰਹਿਣ ਵਾਲੇ ਛਿੰਦਾ ਸਿੰਘ ਨੂੰ ਇਕ ਕਿਲੋ ਹੈਰੋਇਨ ਅਤੇ 4 ਲੱਖ ਰੁਪਏ ਦੀ ਡਰੱਗ ਮਨੀ ਨਾਲ ਫੜਿਆ ਸੀ। ਮੁਲਜ਼ਮ ਨੇ ਰਿਮਾਂਡ ਦੌਰਾਨ ਮੰਨਿਆ ਕਿ ਉਸਦੇ ਡਰੱਗ ਨੈੱਟਵਰਕ ਦਾ ਕਿੰਗਪਿਨ ਹਰਜਿੰਦਰ ਸਿੰਘ ਉਰਫ ਜਿੰਦਰ ਪੁੱਤਰ ਬਲਵੰਤ ਸਿੰਘ ਨਿਵਾਸੀ ਪਿੰਡ ਗੰਡੂ ਕਿੱਲੇ ਫਿਰੋਜ਼ਪੁਰ ਹੈ।
ਇਸਦੇ ਇਲਾਵਾ ਵੀਰ ਸਿੰਘ ਉਰਫ ਵੀਰੂ ਪੁੱਤਰ ਕਾਕਾ ਸਿੰਘ ਨਿਵਾਸੀ ਕਿਲਚੇ ਫਿਰੋਜ਼ਪੁਰ, ਸੁਰਮੁੱਖ ਸਿੰਘ ਉਰਫ ਸੇਮਾ ਪੁੱਤਰ ਮੰਗਲ ਸਿੰਘ ਨਿਵਾਸੀ ਪਿੰਡ ਲੰਗੇਆਣਾ ਫਿਰੋਜ਼ਪੁਰ ਅਤੇ ਮਲੂਕ ਸਿੰਘ ਪੁੱਤਰ ਮੋਹਨ ਸਿੰਘ ਨਿਵਾਸੀ ਪਿੰਡ ਗੰਡੂ ਕਿਲਚੇ ਫਿਰੋਜ਼ਪੁਰ ਦੇ ਨਾਂ ਵੀ ਸਾਹਮਣੇ ਆਏ ਸਨ, ਜਿਨ੍ਹਾਂ ਨੂੰ ਪੁਲਸ ਨੇ ਨਾਮਜ਼ਦ ਕਰ ਕੇ ਚਾਰਾਂ ਨੂੰ ਗ੍ਰਿਫ਼ਤਾਰ ਕਰ ਲਿਆ ਸੀ। ਮੁਲਜ਼ਮਾਂ ਦੀ ਨਿਸ਼ਾਨਦੇਹੀ ’ਤੇ 10 ਕਿਲੋ ਹੈਰੋਇਨ ਬਰਾਮਦ ਹੋਈ ਸੀ ਅਤੇ ਸਾਰੀ ਖੇਪ ਪਾਕਿਸਤਾਨੀ ਸੀ, ਜੋ ਡ੍ਰੋਨ ਜ਼ਰੀਏ ਭਾਰਤ ਆਈ ਸੀ। ਉਕਤ ਮੁਲਜ਼ਮ ਪੁਲਸ ਰਿਮਾਂਡ ’ਤੇ ਹਨ, ਜਿਨ੍ਹਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ- ਕਿਸਮਤ ਹੋਵੇ ਤਾਂ ਅਜਿਹੀ ; 24 ਘੰਟੇ 'ਚ 2 ਵਾਰ ਨਿਕਲੀ ਲਾਟਰੀ, ਫ਼ਿਰ ਵੀ ਚਿਹਰੇ 'ਤੇ ਛਾਈ ਉਦਾਸੀ, ਜਾਣੋ ਵਜ੍ਹਾ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਪਾਰਕ 'ਚ ਖੇਡ ਰਹੀ 6 ਸਾਲਾ ਮਾਸੂਮ ਬੱਚੀ ਨਾਲ ਕੀਤਾ ਜਬਰ-ਜਨਾਹ, ਅਦਾਲਤ ਨੇ ਦੋਸ਼ੀ ਨੂੰ ਸੁਣਾਈ ਮਿਸਾਲੀ ਸਜ਼ਾ
NEXT STORY