ਜਲੰਧਰ (ਜ. ਬ.)–ਸੋਢਲ ਰੋਡ ’ਤੇ ਸਥਿਤ ਹੋਟਲ ਡੇਜ਼ ਇਨ ਵਿਚ ਨਾਬਾਲਗ ਨਾਲ ਕੀਤੀ ਬਦਫੈਲੀ ਦੇ ਮਾਮਲੇ ’ਚ ਵੱਡਾ ਖ਼ੁਲਾਸਾ ਹੋਇਆ ਹੈ। ਐੱਫ਼. ਆਈ. ਆਰ. ਵਿਚ ਨਾਮਜ਼ਦ ਹੋਇਆ ਨਿਤਿਨ ਅਗਰਵਾਲ ਕਰਤਾਰਪੁਰ ਇੰਪਰੂਵਮੈਂਟ ਟਰੱਸਟ ਦਾ ਸਾਬਕਾ ਚੇਅਰਮੈਨ ਨਿਕਲਿਆ ਹੈ। ਨਿਤਿਨ ’ਤੇ ਦੋਸ਼ ਹੈ ਕਿ ਉਸ ਨੇ ਪੀੜਤ ਨਾਬਾਲਗ ਦੇ ਘਰ ਵਾਲਿਆਂ ’ਤੇ ਰਾਜ਼ੀਨਾਮੇ ਦਾ ਦਬਾਅ ਬਣਾਇਆ ਸੀ ਅਤੇ ਪੈਸੇ ਲੈ ਕੇ ਮਾਮਲਾ ਰਫਾ-ਦਫਾ ਕਰਨ ਦੀ ਵੀ ਆਫਰ ਦਿੱਤੀ ਸੀ। ਇਸੇ ਵਿਅਕਤੀ ਨੇ ਮੁਲਜ਼ਮ ਗਿਰੀਸ਼ ਅਗਰਵਾਲ ਦੀ ਮਦਦ ਲਈ ਨਾਬਾਲਗ ਕੋਲੋਂ ਖ਼ਾਲੀ ਕਾਗਜ਼ਾਂ ’ਤੇ ਸਾਈਨ ਵੀ ਕਰਵਾਏ ਸਨ।
ਪੁਲਸ ਦੀ ਜਾਂਚ ਵਿਚ ਪਤਾ ਲੱਗਾ ਹੈ ਕਿ ਵੀਡੀਓ ਬਣਾਉਣ ਵਾਲਾ ਮੁਲਜ਼ਮ ਯੋਗੇਸ਼ ਸੂਰੀ ਬਸਤੀ ਸ਼ੇਖ ਤੋਂ ਹੀ ਮੋਬਾਇਲ ਬੰਦ ਕਰ ਗਿਆ ਸੀ ਅਤੇ ਉਸ ਤੋਂ ਬਾਅਦ ਉਸਨੇ ਆਪਣਾ ਮੋਬਾਇਲ ਹੀ ਆਨ ਨਹੀਂ ਕੀਤਾ। ਨਿਤਿਨ ਅਗਰਵਾਲ, ਯੋਗੇਸ਼ ਸੂਰੀ, ਹਨੀ, ਅਨਿਲ ਸਿੰਗਲਾ ਸਾਰਿਆਂ ਦੇ ਮੋਬਾਇਲ ਬੰਦ ਹਨ ਅਤੇ ਉਹ ਅੰਡਰਗਰਾਊਂਡ ਵੀ ਹੋ ਚੁੱਕੇ ਹਨ। ਸਾਰੇ ਮੁਲਜ਼ਮ ਕਰਤਾਰਪੁਰ ਦੇ ਹੀ ਰਹਿਣ ਵਾਲੇ ਹਨ। ਪੁਲਸ ਨੇ ਪੀੜਤ ਨਾਬਾਲਗ ਨੂੰ ਮਾਣਯੋਗ ਅਦਾਲਤ ਸਾਹਮਣੇ ਲਿਆ ਕੇ 164 ਦੇ ਤਹਿਤ ਬਿਆਨ ਵੀ ਦਰਜ ਕਰਵਾ ਲਏ ਹਨ। ਦੱਸਿਆ ਜਾ ਰਿਹਾ ਹੈ ਕਿ ਪੀੜਤ ਪਹਿਲਾਂ ਤਾਂ ਮਕੈਨਿਕ ਦਾ ਕੰਮ ਕਰਦਾ ਸੀ ਪਰ ਗਿਰੀਸ਼ ਅਗਰਵਾਲ ਨੇ ਉਸਦੇ ਘਰ ਜਾ ਕੇ ਉਸ ਨੂੰ ਜਿਮ ਵਿਚ ਨੌਕਰੀ ਦੇਣ ਦੀ ਪੇਸ਼ਕਸ਼ ਕੀਤੀ। ਪੀੜਤ ਦੇ ਮਾਤਾ-ਪਿਤਾ ਨੂੰ ਬਿਲਕੁਲ ਪਤਾ ਨਹੀਂ ਸੀ ਕਿ ਇਸ ਦਰਿੰਦੇ ਨੇ ਕਿਸ ਮਨਸ਼ਾ ਨਾਲ ਉਨ੍ਹਾਂ ਦੇ ਬੇਟੇ ਨੂੰ ਨੌਕਰੀ ਦੀ ਆਫਰ ਕੀਤੀ ਹੈ।
ਇਹ ਵੀ ਪੜ੍ਹੋ: ਨਾਬਾਲਗ ਨਾਲ ਬਦਫੈਲੀ ਕਰਨ ਦੇ ਮਾਮਲੇ 'ਚ ਹੈਰਾਨੀਜਨਕ ਗੱਲ ਆਈ ਸਾਹਮਣੇ, ਜੈਂਡਰ ਬਦਲਣ ਦੀ ਸੀ ਪਲਾਨਿੰਗ
ਦੱਸਣਯੋਗ ਹੈ ਕਿ ਕਰਤਾਰਪੁਰ ਸਥਿਤ ਹੈਮਰ ਜਿਮ ਦਾ ਮਾਲਕ ਕਰਤਾਰਪੁਰ ਦੇ ਹੀ ਰਹਿਣ ਵਾਲੇ ਨਾਬਾਲਗ ਲੜਕੇ ਨੂੰ ਘੁਮਾਉਣ ਦਾ ਝਾਂਸਾ ਦੇ ਕੇ ਜਲੰਧਰ ਲਿਆਇਆ ਸੀ। ਉਸਨੇ ਨਾਬਾਲਗ ਨੂੰ ਝਾਂਸਾ ਦਿੱਤਾ ਕਿ ਡੇਜ਼ ਇਨ ਹੋਟਲ ਵਿਚ ਖਾਣਾ ਖਾਣ ਤੋਂ ਬਾਅਦ ਵਾਪਸ ਚੱਲਦੇ ਹਾਂ ਪਰ ਹੋਟਲ ਵਿਚ ਕਮਰਾ ਲੈ ਕੇ ਪਹਿਲਾਂ ਤਾਂ ਗਿਰੀਸ਼ ਅਤੇ ਉਸਦੇ 2 ਸਾਥੀਆਂ ਨੇ ਸ਼ਰਾਬ ਦੀਆਂ ਬੋਤਲਾਂ ਪੀਤੀਆਂ ਅਤੇ ਉਸ ਤੋਂ ਬਾਅਦ ਨਾਬਾਲਗ ਨੂੰ ਵੀ ਨਸ਼ੀਲੀ ਚੀਜ਼ ਦੇ ਦਿੱਤੀ, ਜਿਸ ਤੋਂ ਬਾਅਦ ਉਹ ਬੇਹੋਸ਼ ਹੋ ਗਿਆ। ਇਸ ਤੋਂ ਬਾਅਦ ਗਿਰੀਸ਼ ਅਗਰਵਾਲ ਨੇ ਉਸ ਨਾਲ ਬਦਫੈਲੀ ਕੀਤੀ ਅਤੇ ਵੀਡੀਓ ਵੀ ਬਣਾਈ। ਦਰਦ ਦੇ ਮਾਰੇ ਨਾਬਾਲਗ ਨੇ ਖੁਦ ਨੂੰ ਛੁਡਵਾਉਣ ਦੀ ਕੋਸ਼ਿਸ਼ ਕੀਤੀ ਪਰ ਗਿਰੀਸ਼ ਨੇ ਉਸਨੂੰ ਜਕੜਿਆ ਹੋਇਆ ਸੀ। ਦਰਿੰਦੇ ਗਿਰੀਸ਼ ਨੇ ਬਦਫੈਲੀ ਕਰਦੇ ਹੋਏ ਨਾਬਾਲਗ ਨਾਲ ਕੁੱਟਮਾਰ ਵੀ ਕੀਤੀ, ਜਦੋਂ ਕਿ ਉਸਦਾ ਸਾਥੀ ਯੋਗੇਸ਼ ਅਤੇ ਹੋਰ ਮੁਲਜ਼ਮ ਵੀਡੀਓ ਬਣਾਉਂਦੇ ਰਹੇ ਅਤੇ ਗਿਰੀਸ਼ ਨੂੰ ਹੱਲਾਸ਼ੇਰੀ ਦਿੰਦੇ ਰਹੇ। ਬਦਫੈਲੀ ਕਰਨ ਤੋਂ ਬਾਅਦ ਮੁਲਜ਼ਮਾਂ ਨੇ ਨਾਬਾਲਗ ਨੂੰ ਉਸਦੇ ਘਰ ਦੇ ਨੇੜੇ ਉਤਾਰ ਦਿੱਤਾ ਅਤੇ ਕਿਸੇ ਨੂੰ ਦੱਸਣ ’ਤੇ ਜਾਨੋਂ ਮਾਰਨ ਦੀ ਧਮਕੀ ਦਿੱਤੀ। ਗਿਰੀਸ਼ ਨੇ ਦੋਬਾਰਾ ਨਾਬਾਲਗ ਨਾਲ ਗੈਰ-ਕੁਦਰਤੀ ਸਬੰਧ ਬਣਾਉਣ ਲਈ ਉਸ ’ਤੇ ਦਬਾਅ ਪਾਇਆ ਪਰ ਪੀੜਤ ਨਾ ਮੰਨਿਆ ਅਤੇ ਉਸਨੇ ਆਪਣੇ ਮਾਤਾ-ਪਿਤਾ ਨੂੰ ਸਾਰੀ ਗੱਲ ਦੱਸ ਦਿੱਤੀ। ਜਿਉਂ ਹੀ ਗਿਰੀਸ਼ ਨੂੰ ਪਤਾ ਲੱਗਾ ਕਿ ਉਸ ਦੀ ਦਰਿੰਦਗੀ ਦਾ ਰਾਜ਼ ਖੁੱਲ੍ਹ ਗਿਆ ਹੈ ਤਾਂ ਮੁਲਜ਼ਮ ਨੇ ਵੀਡੀਓ ਨੂੰ ਵਾਇਰਲ ਕਰ ਦਿੱਤਾ। ਨਾਬਾਲਗ ਦੇ ਮਾਤਾ-ਪਿਤਾ ਨੇ ਪੁਲਸ ਨੂੰ ਇਸ ਸਬੰਧੀ ਸ਼ਿਕਾਇਤ ਦਿੱਤੀ, ਜਿਸ ਤੋਂ ਤੁਰੰਤ ਬਾਅਦ ਪੁਲਸ ਨੇ ਕੇਸ ਦਰਜ ਕਰਕੇ ਗਿਰੀਸ਼ ਅਗਰਵਾਲ ਪੁੱਤਰ ਯਸ਼ਪਾਲ ਅਗਰਵਾਲ ਨਿਵਾਸੀ ਕਰਤਾਰਪੁਰ ਨੂੰ ਗ੍ਰਿਫ਼ਤਾਰ ਕਰ ਲਿਆ। ਗਿਰੀਸ਼ ਦੀ ਗ੍ਰਿਫ਼ਤਾਰੀ ਤੋਂ ਬਾਅਦ ਹੋਰ ਮੁਲਜ਼ਮ ਅੰਡਰਗਰਾਊਂਡ ਹੋ ਗਏ ਸਨ। ਥਾਣਾ ਨੰਬਰ 8 ਦੇ ਇੰਚਾਰਜ ਪ੍ਰਦੀਪ ਸਿੰਘ ਦਾ ਕਹਿਣਾ ਹੈ ਕਿ ਹੋਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਲਈ ਲਗਾਤਾਰ ਰੇਡ ਕਰ ਰਹੇ ਹਨ। ਜਲਦ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
ਧਾਰਮਿਕ ਸਮਾਰੋਹ ’ਚ ਪਹਿਲੀ ਵਾਰ ਪੀੜਤ ਨੂੰ ਮਿਲਿਆ ਸੀ ਗਿਰੀਸ਼ ਅਗਰਵਾਲ
ਦੱਸਿਆ ਜਾ ਰਿਹਾ ਹੈ ਕਿ ਗਿਰੀਸ਼ ਅਗਰਵਾਲ ਪੀੜਤ ਨਾਬਾਲਗ ਨੂੰ ਇਕ ਧਾਰਮਿਕ ਸਮਾਰੋਹ ਵਿਚ ਮਿਲਿਆ ਸੀ, ਉਦੋਂ ਉਹ ਮਕੈਨਿਕ ਦਾ ਕੰਮ ਕਰਦਾ ਸੀ। ਉਸਨੇ ਸਮਾਰੋਹ ਵਿਚ ਇਕ ਨਾਟਕ ਪ੍ਰੋਗਰਾਮ ਵੀ ਕੀਤਾ ਸੀ, ਜਿਸ ਵਿਚ ਗਿਰੀਸ਼ ਵੀ ਸ਼ਾਮਲ ਸੀ। ਉਸ ਤੋਂ ਬਾਅਦ ਗਿਰੀਸ਼ ਨਾਬਾਲਗ ਦੇ ਘਰ ਜਾ ਕੇ ਉਸ ਦੇ ਪਿਤਾ ਨੂੰ ਮਿਲਿਆ ਅਤੇ ਛੋਟਾ ਭਰਾ ਕਹਿ ਕੇ ਉਸ ਨੂੰ ਜਿਮ ਵਿਚ ਰੱਖਣ ਦੀ ਗੱਲ ਕਹੀ। ਗਿਰੀਸ਼ ਦੇ ਕਹਿਣ ਤੋਂ ਬਾਅਦ ਨਾਬਾਲਗ ਦਾ ਪਿਤਾ ਮੰਨ ਗਿਆ ਸੀ ਅਤੇ ਉਦੋਂ ਤੋਂ ਉਸ ਨੇ ਗਿਰੀਸ਼ ਦੇ ਜਿਮ ਵਿਚ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ।
ਕਈ ਧਾਰਮਿਕ ਕਮੇਟੀਆਂ ਨਾਲ ਵੀ ਜੁੜਿਆ ਹੋਇਆ ਸੀ ਮੁਲਜ਼ਮ ਗਿਰੀਸ਼
ਗਿਰੀਸ਼ ਦੇ ਪਰਿਵਾਰ ਦਾ ਕਰਤਾਰਪੁਰ ਵਿਚ ਚੰਗਾ ਨਾਂ ਹੈ। ਉਹ ਖ਼ੁਦ ਵੀ ਕਈ ਧਾਰਮਿਕ ਕਮੇਟੀਆਂ ਨਾਲ ਜੁੜਿਆ ਹੋਇਆ ਸੀ। ਜਿਉਂ ਹੀ ਗਿਰੀਸ਼ ਦੀ ਇਸ ਕਰਤੂਤ ਬਾਰੇ ਧਾਰਮਿਕ ਕਮੇਟੀਆਂ ਅਤੇ ਸੋਸਾਇਟੀਆਂ ਨੂੰ ਪਤਾ ਲੱਗਾ ਤਾਂ ਉਨ੍ਹਾਂ ਕਰਤਾਰਪੁਰ ਵਿਚ ਮੀਟਿੰਗਾਂ ਕਰ ਕੇ ਇਸ ਘਟਨਾ ਦੀ ਨਿੰਦਾ ਕੀਤੀ ਅਤੇ ਗਿਰੀਸ਼ ਨੂੰ ਉਸ ਦੇ ਹਰੇਕ ਅਹੁਦੇ ਤੋਂ ਕੱਢ ਦਿੱਤਾ।
ਇਹ ਵੀ ਪੜ੍ਹੋ: ਉੱਜੜਿਆ ਹੱਸਦਾ-ਵੱਸਦਾ ਪਰਿਵਾਰ, ਲਾਪਤਾ ਹੋਏ ਸਾਢੇ 3 ਸਾਲਾ ਬੱਚੇ ਦੀ ਲਾਸ਼ ਤੀਜੀ ਮੰਜ਼ਿਲ ਤੋਂ ਮਿਲੀ
ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।
ਪੰਜਾਬ ਅਤੇ ਦੇਸ਼ ਦੁਨੀਆਂ ਦੀਆਂ ਖ਼ਬਰਾਂ ਟੈਲੀਗ੍ਰਾਮ ’ਤੇ ਵੀ ਪੜ੍ਹਨ ਲਈ ਇਸ ਲਿੰਕ ’ਤੇ ਕਲਿੱਕ ਕਰੋ https://t.me/onlinejagbani
ਪੰਜਾਬ ਦੇ ਸਾਬਕਾ ਕਾਂਗਰਸੀ ਵਿਧਾਇਕ ਪ੍ਰੀਤਮ ਸਿੰਘ 'ਤੇ FIR ਦਰਜ, ਜਾਣੋ ਕੀ ਹੈ ਪੂਰਾ ਮਾਮਲਾ
NEXT STORY