ਲੁਧਿਆਣਾ (ਰਿਸ਼ੀ)- ਨੋਇਡਾ ਦੇ ਕਾਲ ਸੈਂਟਰ ਤੋਂ 3 ਕਾਰੋਬਾਰੀਆਂ ਨੂੰ ਫਰਜ਼ੀ ਰੇਡ ਜ਼ਰੀਏ ਕਿਡਨੈਪ ਕਰਕੇ 10 ਕਰੋੜ ਦੀ ਫਿਰੌਤੀ ਮੰਗਣ ਦੇ ਮਾਮਲੇ 'ਚ ਖ਼ੁਦ ਨੂੰ ਬਚਾਉਣ ਦੇ ਚੱਕਰ ਵਿਚ ਐੱਸ. ਪੀ. ਵੱਲੋਂ ਨਾਮਜ਼ਦ ਆਈ. ਆਰ. ਬੀ. ਦੇ ਗੰਨਮੈਨ ਦੇ ਵਾਰਦਾਤ ਦੇ ਸਮੇਂ ਛੁੱਟੀ 'ਤੇ ਹੋਣ ਦਾ ਦਾਅਵੇ ਕੀਤੇ ਜਾ ਰਹੇ ਹਨ।
ਹਾਲਾਂਕਿ ਪੰਜਾਬ ਕੇਸਰੀ ਦੀ ਜਾਂਚ ਤੋਂ ਪਤਾ ਲੱਗਾ ਹੈ ਕਿ ਫਰੀਦਕੋਟ ਪੁਲਸ ਦੇ ਰਿਕਾਰਡ ਵਿੱਚ ਆਈ. ਆਰ. ਬੀ. ਦੇ ਗੰਨਮੈਨ ਦੀ ਛੁੱਟੀ ਦਾ ਕੋਈ ਰਿਕਾਰਡ ਨਹੀਂ ਹੈ। ਨਾ ਹੀ ਕਿਤੇ ਰੋਜ਼ਾਨਾ ਰਜਿਸਟਰ ਵਿੱਚ ਉਸ ਦਿਨ ਦੀ ਰਵਾਨਗੀ ਦੀ ਤਾਰੀਖ਼ ਹੈ। ਹੁਣ ਇਸ ਗੱਲ ਦੀ ਪੁਸ਼ਟੀ ਤਾਂ ਜਾਂਚ ਕਰਨ ਵਾਲੀ ਟੀਮ ਹੈ ਕਰ ਸਕਦੀ ਹੈ ਕਿ ਇਸ ਵਿਚ ਕਿੰਨੀ ਸੱਚਾਈ ਹੈ।
ਇਹ ਵੀ ਪੜ੍ਹੋ: Punjab: ਹੈਂ! ਪੋਤਾ ਹੋਣ 'ਤੇ ਨੱਚਦੀ ਦਾਦੀ ਵੀ ਬਣ ਗਈ ਮਾਂ, ਹੱਕਾ-ਬੱਕਾ ਰਹਿ ਗਿਆ ਪੂਰਾ ਪਰਿਵਾਰ
ਉਥੇ ਹੀ ਦੂਜੇ ਪਾਸੇ ਨਿਯਮਾਂ ਅਨੁਸਾਰ ਜਿਵੇਂ ਹੀ ਅੱਠ ਸਾਲਾਂ ਤੋਂ ਅਟੈਚ ਗੰਨਮੈਨ ਵਿਰੁੱਧ ਐੱਫ਼. ਆਈ. ਆਰ. ਦਰਜ ਹੁੰਦੀ ਹੈ, ਅਧਿਕਾਰੀ ਨੂੰ ਕਰਮਚਾਰੀ ਬਾਰੇ ਏ. ਡੀ. ਜੀ. ਪੀ. (ਸੁਰੱਖਿਆ) ਅਤੇ ਆਈ. ਆਰ. ਬੀ. ਵਿਭਾਗ ਨੂੰ ਲਿਖਤੀ ਰਿਪੋਰਟ ਭੇਜਣੀ ਪੈਂਦੀ ਹੈ। ਸੂਤਰ ਦੱਸਦੇ ਹਨ ਕਿ ਇਸ ਮਾਮਲੇ ਵਿੱਚ ਅਜਿਹੀ ਕੋਈ ਕਾਰਵਾਈ ਨਹੀਂ ਕੀਤੀ ਗਈ, ਜਿਸ ਤੋਂ ਪਤਾ ਲੱਗਦਾ ਹੈ ਕਿ ਪੁਲਸ ਸੁਪਰਡੈਂਟ (ਐੱਸ.ਪੀ) ਕਰਮਚਾਰੀ ਦੀ ਸੁਰੱਖਿਆ ਲਈ ਹਰ ਸੰਭਵ ਕੋਸ਼ਿਸ਼ ਕਰ ਰਿਹਾ ਹੈ ਕਿਉਂਕਿ, ਉਸ ਤੱਕ ਪਹੁੰਚ ਕੇ ਪੁਲਸ ਅਧਿਕਾਰੀ ਉਸ ਦੀਆਂ ਗਤੀਵਿਧੀਆਂ ਬਾਰੇ ਜਾਣ ਸਕਦੇ ਸਨ। ਇਹ ਵਿਸ਼ੇਸ਼ ਜਾਂਚ ਟੀਮ (ਐੱਸ. ਆਈ. ਟੀ) ਦੀ ਜਾਂਚ ਤੋਂ ਬਾਅਦ ਹੀ ਪਤਾ ਲੱਗੇਗਾ।
ਇਹ ਵੀ ਪੜ੍ਹੋ: Alert! ਜਲੰਧਰ 'ਚ ਬੰਦ ਰਹਿਣਗੇ ਅੱਜ ਇਹ Main ਰਸਤੇ, ਰੂਟ ਰਹੇਗਾ ਡਾਇਵਰਟ, ਜਾਣੋ ਵਜ੍ਹਾ
18 ਵਾਰ SHO 2 ਵਾਰ SP ਤੇ ਹੁਣ ਵਿਧਾਇਕ ਦੀ ਮਿਹਰਬਾਣੀ ਨਾਲ ADCP ਲੱਗਣ ਦੀ ਤਿਆਰੀ
ਲੁਧਿਆਣਾ ਨਾਲ ਐੱਸ. ਪੀ. ਦੇ ਲਗਾਅ ਹੈ, ਇਸ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਉਹ ਲਗਭਗ 18 ਵਾਰ ਲੁਧਿਆਣਾ ਵਿੱਚ ਐੱਸ. ਐੱਚ. ਓ. ਵਜੋਂ ਸੇਵਾ ਨਿਭਾ ਚੁੱਕੇ ਹਨ, ਜਿਸ ਵਿੱਚੋਂ ਦੋ ਵਾਰ ਏ. ਸੀ. ਪੀ. ਦੀ ਕੁਰਸੀ 'ਤੇ ਵੀ ਬੈਠ ਚੁੱਕਾ ਹੈ।
ਆਮ ਆਦਮੀ ਪਾਰਟੀ ਦੇ ਇਕ ਵਿਧਾਇਕ ਨਾਲ ਉਸ ਦੀ ਨੇੜਤਾ ਵੀ ਕਿਸੇ ਤੋਂ ਲੁਕੀ ਨਹੀਂ ਹੈ। ਹੁਣ ਉਸ ਦੇ ਵੱਲੋਂ ਡੀ.ਓ. ਤੱਕ ਭੇਜ ਕੇ ਲਗਵਾਉਣ ਦੀ ਸਿਫ਼ਾਰਿਸ਼ ਕੀਤੀ ਗਈ ਹੈ। 'ਆਪ' ਵਿਧਾਇਕ ਦੇ ਇੱਕ ਕਰੀਬੀ ਸਾਥੀ ਦਾ ਨਾਮ ਫਿਰੌਤੀ ਦੇ ਮਾਮਲੇ ਵਿੱਚ ਵੀ ਹੈ। ਵਿਧਾਇਕ ਦੀਆਂ ਕਾਰਵਾਈਆਂ ਸਰਕਾਰ ਦੇ ਆਮ ਆਦਮੀ ਪ੍ਰਤੀ ਵਫ਼ਾਦਾਰ ਹੋਣ ਦੇ ਦਾਅਵਿਆਂ ਨੂੰ ਕਮਜ਼ੋਰ ਕਰਦੀਆਂ ਹਨ।
ਇਹ ਵੀ ਪੜ੍ਹੋ: ਪੰਜਾਬ 'ਚ ਹੋਏ NRI ਤੇ ਕੇਅਰ ਟੇਕਰ ਕਤਲ ਕਾਂਡ 'ਚ ਨਵਾਂ ਮੋੜ, ਸਾਹਮਣੇ ਆ ਗਿਆ ਪੂਰਾ ਸੱਚ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
USA ਤੋਂ ਡਿਪੋਰਟ ਹੋਈ ਬੇਬੇ ਹਰਜੀਤ ਕੌਰ ਨੇ ਬਿਆਨ ਕੀਤਾ ਦਰਦ, ਵੀਡੀਓ ਦੇਖ ਭਾਵੁਕ ਹੋ ਜਾਵੋਗੇ
NEXT STORY