ਸ੍ਰੀ ਮੁਕਤਸਰ ਸਾਹਿਬ (ਕੁਲਦੀਪ ਸਿੰਘ ਰਿਣੀ) : ਸਥਾਨਕ ਰੋਡਵੇਜ਼ ਡਿਪੂ 'ਚ ਰੋਡਵੇਜ਼ ਦੇ ਕਰਮਚਾਰੀਆਂ ਵੱਲੋਂ ਹੀ ਵਿਭਾਗ ਨੂੰ ਚੂਨਾ ਲਾਉਣ ਦਾ ਮਾਮਲਾ ਸਾਹਮਣੇ ਆ ਰਿਹਾ ਹੈ। ਸੂਤਰਾਂ ਤੋਂ ਜੋ ਜਾਣਕਾਰੀ ਸਾਹਮਣੇ ਆ ਰਹੀ ਹੈ, ਉਸ ਵਿੱਚ ਕਰੀਬ 22 ਤੋਂ 25 ਲੱਖ ਰੁਪਏ ਦੇ ਘਪਲੇ ਦੀ ਗੱਲ ਕੀਤੀ ਜਾ ਰਹੀ ਹੈ। ਇਸ ਘਪਲੇ ਸਬੰਧੀ ਡਿਪੂ ਪੱਧਰ ਦੀ ਜਾਂਚ ਖ਼ਤਮ ਹੋ ਗਈ ਹੈ ਅਤੇ ਡਿਪੂ ਦੇ ਅਧਿਕਾਰੀਆਂ ਵੱਲੋਂ ਅਗਲੀ ਕਾਰਵਾਈ ਲਈ ਜ਼ਿਲ੍ਹਾ ਪੁਲਸ ਨੂੰ ਸ਼ਿਕਾਇਤ ਦੇ ਦਿੱਤੀ ਗਈ ਹੈ। ਇਸ ਤੋਂ ਇਲਾਵਾ ਉੱਚ ਪੱਧਰੀ ਜਾਂਚ ਲਈ ਵੀ ਉੱਚ ਅਧਿਕਾਰੀਆਂ ਨੂੰ ਪੱਤਰ ਭੇਜਿਆ ਗਿਆ ਹੈ।
ਇਹ ਵੀ ਪੜ੍ਹੋ : ਮਿਆਂਮਾਰ ਫੌਜ ਦੇ ਹਵਾਈ ਹਮਲੇ 'ਚ ਬੱਚਿਆਂ ਸਮੇਤ 100 ਤੋਂ ਵੱਧ ਲੋਕਾਂ ਦੀ ਮੌਤ, UN ਨੇ ਕੀਤੀ ਨਿੰਦਾ
ਘਪਲਾ ਹੋਇਆ ਕਿਵੇਂ?
ਭਰੋਸੇਯੋਗ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਤਕਨੀਕੀ ਮਾਹਿਰ ਵਿਅਕਤੀ ਵੱਲੋਂ ਇਸ ਘਪਲੇ ਨੂੰ ਕੁਝ ਮੁਲਾਜ਼ਮਾਂ ਨਾਲ ਮਿਲ ਕੇ ਕੀਤਾ ਗਿਆ। ਸਤੰਬਰ 2022 ਤੋਂ ਲੈ ਕੇ ਮਾਰਚ 2023 ਤੱਕ ਵਿਭਾਗ ਨੂੰ 3 ਵਿਅਕਤੀਆਂ ਨੇ ਕਰੀਬ 25 ਲੱਖ ਰੁਪਏ ਦਾ ਚੂਨਾ ਲਾ ਦਿੱਤਾ। ਜਾਣਕਾਰੀ ਅਨੁਸਾਰ ਜਦ ਰੂਟ ਤੋਂ ਵਾਪਸ ਆਉਣ ਤੋਂ ਬਾਅਦ ਕੰਡਕਟਰ ਆਪਣੀ ਟਿਕਟ ਮਸ਼ੀਨ ਅਤੇ ਵੇਅਬਲ (ਜਾਣਕਾਰੀ ਪਰਚੀ) ਚੱਲ ਰਹੇ ਸਾਫ਼ਟਵੇਅਰ ਦੇ ਜ਼ਰੀਏ ਸਬੰਧਤ ਕਰਮਚਾਰੀ ਨੂੰ ਜਮ੍ਹਾ ਕਰਵਾਉਂਦਾ ਸੀ ਤਾਂ ਉਸ ਦੇ ਸਾਹਮਣੇ ਉਹ ਸਾਰੀ ਜਾਣਕਾਰੀ ਸਾਫਟਵੇਅਰ ਰਾਹੀਂ ਪ੍ਰਾਪਤ ਕਰਕੇ ਬਣਦੀ ਰਕਮ ਲੈ ਲਈ ਜਾਂਦੀ ਸੀ ਅਤੇ ਉਸ ਨੂੰ ਵੇਅਬਲ ਪਰਚੀ ਦੇ ਦਿੱਤੀ ਜਾਂਦੀ ਸੀ ਪਰ ਉਸ ਉਪਰੰਤ ਕੰਪਿਊਟਰ ਸਾਫਟਵੇਅਰ ਨਾਲ ਹੇਰ-ਫੇਰ ਕਰਕੇ ਜਿੱਥੇ ਉਸ ਪੂਰੀ ਰਕਮ 'ਚੋਂ ਮੋਟੀ ਕੁੰਡੀ ਲਾ ਦਿੱਤੀ ਜਾਂਦੀ ਸੀ, ਉੱਥੇ ਹੀ ਸਾਫਟਵੇਅਰ ਦੀ ਮਦਦ ਨਾਲ ਵੇਅਬਲ ਵੀ ਬਦਲ ਦਿੱਤੀ ਜਾਂਦੀ ਸੀ। ਇਸ ਪੂਰੇ ਘਪਲੇ ਦੀ ਖੇਡ 'ਚ ਡਾਟਾ ਐਂਟਰੀ ਆਪ੍ਰੇਟਰ ਅਤੇ 2 ਹੋਰ ਵਿਭਾਗ ਦੇ ਕਰਮਚਾਰੀ ਸ਼ਾਮਲ ਸਨ।
ਇਹ ਵੀ ਪੜ੍ਹੋ : ਨਵੀਂ ਦਿੱਲੀ : ਰਾਜਘਾਟ ਦੇ ਜੰਗਲ ’ਚ ਲੱਗੀ ਭਿਆਨਕ ਅੱਗ, ਫਾਇਰ ਬ੍ਰਿਗੇਡ ਦੀਆਂ 7 ਗੱਡੀਆਂ ਨੇ ਪਾਇਆ ਕਾਬੂ
ਉੱਚ ਅਧਿਕਾਰੀਆਂ ਦੇ ਧਿਆਨ 'ਚ ਕਿਵੇਂ ਆਇਆ ਮਾਮਲਾ?
ਸ੍ਰੀ ਮੁਕਤਸਰ ਸਾਹਿਬ ਦੇ ਰੋਡਵੇਜ਼ ਡਿਪੂ 'ਚ ਹਰ ਤਰ੍ਹਾਂ ਦੀ ਚੋਰ ਮੋਰੀ ਬੰਦ ਕਰਨ ਅਤੇ ਪੂਰੀ ਸਖ਼ਤੀ ਕਰਨ ਉਪਰੰਤ ਵੀ ਜਦ ਇਸ ਡਿਪੂ ਦੀ ਆਮਦਨ ਨਾ ਵਧੀ ਤਾਂ ਡਿਪੂ ਦੇ ਉੱਚ ਅਧਿਕਾਰੀਆਂ ਨੇ ਆਪਣੇ ਪੱਧਰ 'ਤੇ ਜਾਂਚ ਆਰੰਭ ਕੀਤੀ। ਇਸ ਜਾਂਚ ਦੌਰਾਨ ਕੁਝ ਕੰਡਕਟਰਾਂ ਤੋਂ ਰੋਜ਼ਾਨਾ ਬੱਸ ਰੂਟ ਦੀ ਕਮਾਈ ਬਾਰੇ ਜਾਣਕਾਰੀ ਲਈ ਗਈ ਅਤੇ ਉਨ੍ਹਾਂ ਦੀਆਂ ਵੇਅਬਲ ਚੈੱਕ ਕੀਤੀਆਂ ਗਈਆਂ ਤਾਂ ਇਸ ਸਭ ਵਿੱਚ ਫਰਕ ਨਜ਼ਰ ਆਇਆ, ਜਿਸ 'ਤੇ ਇਕਦਮ ਜਾਂਚ ਆਰੰਭੀ ਗਈ ਤਾਂ ਇਹ ਸਾਹਮਣੇ ਆਇਆ ਕਿ ਕਰੀਬ 6 ਮਹੀਨੇ ਤੋਂ ਵਿਭਾਗ ਨੂੰ ਕੁੰਡੀ ਲਾਉਣ ਦਾ ਸਿਲਸਿਲਾ ਜਾਰੀ ਸੀ ਅਤੇ ਇਸ ਦੌਰਾਨ ਕਰੀਬ 25 ਲੱਖ ਰੁਪਏ ਦਾ ਘਪਲਾ ਹੋ ਚੁੱਕਾ ਸੀ। ਇਸ 'ਤੇ ਪਹਿਲੀ ਕਾਰਵਾਈ ਕਰਦਿਆਂ ਵਿਭਾਗ ਦੇ 2 ਪੱਕੇ ਕਰਮਚਾਰੀਆਂ ਨੂੰ ਮੁਅੱਤਲ ਕੀਤਾ ਗਿਆ ਤੇ ਉੱਥੇ ਹੀ ਠੇਕਾ ਅਧਾਰਿਤ ਡਾਟਾ ਐਂਟਰੀ ਆਪ੍ਰੇਟਰਾਂ ਨੂੰ ਬਰਖਾਸਤ ਕਰ ਦਿੱਤਾ ਗਿਆ।
ਇਹ ਵੀ ਪੜ੍ਹੋ : ਅਜਬ-ਗਜ਼ਬ : ਮਾਲਕ ਨਾਲ ਪੀਂਦੇ-ਪੀਂਦੇ ਕੁੱਤਾ ਵੀ ਬਣਿਆ ਪੱਕਾ ਸ਼ਰਾਬੀ, ਹੁਣ ਚੱਲ ਰਿਹੈ ਇਲਾਜ
ਉੱਚ ਪੱਧਰ 'ਤੇ ਹੋਵੇਗੀ ਇਹ ਵੀ ਜਾਂਚ
ਬੇਸ਼ੱਕ ਸ੍ਰੀ ਮੁਕਤਸਰ ਸਾਹਿਬ ਰੋਡਵੇਜ਼ ਡਿਪੂ ਦੇ ਸਥਾਨਕ ਅਧਿਕਾਰੀਆਂ ਦੀ ਮਿਹਨਤ ਅਤੇ ਬਾਰੀਕੀ ਨਾਲ ਕੀਤੀ ਗਈ ਜਾਂਚ 'ਚ ਇਸ ਘਪਲੇ ਸਬੰਧੀ ਲਗਭਗ ਖੁਲਾਸਾ ਹੋ ਚੁੱਕਾ ਹੈ ਪਰ ਕੰਪਨੀ ਦੇ ਸਾਫਟਵੇਅਰ ਤੇ ਵੇਅਬਲ ਪਰਚੀ 'ਚ ਸਾਫਟਵੇਅਰ ਰਾਹੀਂ ਛੇੜਛਾੜ ਕੰਪਨੀ ਦੇ ਪਾਸਵਰਡ ਬਿਨਾਂ ਸੰਭਵ ਨਹੀਂ ਅਤੇ ਸੂਤਰ ਦੱਸਦੇ ਹਨ ਕਿ ਪਾਸਵਰਡ ਕੰਪਨੀ ਜਾਂ ਚੰਡੀਗੜ੍ਹ ਵਿਖੇ ਕੰਪਨੀ ਦੇ ਕੁਝ ਅਧਿਕਾਰੀਆਂ ਤੱਕ ਸੀਮਤ ਹੈ। ਇਹ ਪਾਸਵਰਡ ਇੱਥੇ ਕਿਸ ਤਰ੍ਹਾਂ ਪ੍ਰਾਪਤ ਹੋਇਆ ਜਾਂ ਕਿਸੇ ਹੈਕਰ ਦੀ ਮਦਦ ਨਾਲ ਸਭ ਕੁਝ ਹੋਇਆ, ਇਹ ਉੱਚ ਪੱਧਰੀ ਜਾਂਚ ਦਾ ਵਿਸ਼ਾ ਹੈ ਅਤੇ ਡਿਪੂ ਪੱਧਰ 'ਤੇ ਹੋਈ ਜਾਂਚ ਉਪਰੰਤ ਹੁਣ ਉੱਚ ਪੱਧਰੀ ਅਤੇ ਪੁਲਸ ਦੀ ਜਾਂਚ ਵਿੱਚ ਇਹ ਖੁਲਾਸੇ ਹੋਣ ਦੀ ਵੀ ਉਮੀਦ ਹੈ।
ਇਹ ਵੀ ਪੜ੍ਹੋ : 3 ਮਹੀਨਿਆਂ ਬਾਅਦ ਨੇਪਾਲ 'ਚ ਕੋਵਿਡ-19 ਕਾਰਨ ਹੋਈ ਪਹਿਲੀ ਮੌਤ
ਕੀ ਕਹਿੰਦੇ ਹਨ ਡਿਪੂ ਮੈਨੇਜਰ?
ਉਧਰ, ਇਸ ਸਬੰਧੀ ਜਦ ਡਿਪੂ ਮੈਨੇਜਰ ਜਸਮੀਤ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇਸ ਮਾਮਲੇ ਦੀ ਡਿਪੂ ਪੱਧਰੀ ਜਾਂਚ ਕਰਕੇ ਅਸੀਂ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਰਿਪੋਰਟ ਭੇਜ ਦਿੱਤੀ ਗਈ ਹੈ ਤੇ ਇਸ ਤੋਂ ਇਲਾਵਾ ਜ਼ਿਲ੍ਹਾ ਪੁਲਸ ਮੁਖੀ ਨੂੰ ਇਸ ਸਬੰਧੀ ਸ਼ਿਕਾਇਤ ਦੇ ਦਿੱਤੀ ਗਈ ਹੈ। ਵਿਭਾਗ ਵਿੱਚ ਕਿਸੇ ਵੀ ਤਰ੍ਹਾਂ ਦੀ ਹੇਰਾਫੇਰੀ ਜਾਂ ਘਪਲੇਬਾਜ਼ੀ ਕਰਨ ਵਾਲੇ ਕਿਸੇ ਵੀ ਵਿਅਕਤੀ ਨੂੰ ਬਖਸ਼ਿਆ ਨਹੀਂ ਜਾਵੇਗਾ। ਮਾਮਲੇ 'ਚ ਕੌਣ-ਕੌਣ ਕਥਿਤ ਦੋਸ਼ੀ ਹੈ ਅਤੇ ਕੁਲ ਕਿੰਨੀ ਰਕਮ ਦਾ ਘਪਲਾ ਹੋਇਆ, ਇਹ ਸਭ ਪੁਲਸ ਜਾਂਚ ਤੋਂ ਬਾਅਦ ਹੀ ਸਾਹਮਣੇ ਆਵੇਗਾ।
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਨਵਜੋਤ ਸਿੰਘ ਸਿੱਧੂ ਹੋਏ ਮਜ਼ਬੂਤ, ਪੰਜਾਬ ਕਾਂਗਰਸ ਦੇ ਚਾਰ ਸਾਬਕਾ ਪ੍ਰਧਾਨਾਂ ਦਾ ਮਿਲਿਆ ਸਮਰਥਨ
NEXT STORY