ਲੰਡਨ (ਇੰਟ.) : ਸ਼ਰਾਬ ਦੀ ਆਦਤ ਤੋਂ ਪ੍ਰੇਸ਼ਾਨ ਲੋਕਾਂ ਨੂੰ ਤਾਂ ਤੁਸੀਂ ਦੇਖਿਆ ਹੀ ਹੋਵੇਗਾ ਪਰ ਕੀ ਤੁਸੀਂ ਕਦੇ ਸ਼ਰਾਬੀ ਕੁੱਤੇ ਨੂੰ ਦੇਖਿਆ ਹੈ? ਯੂ. ਕੇ. 'ਚ ਇਕ ਕੁੱਤੇ ਦੀ ਸ਼ਰਾਬ ਦੀ ਆਦਤ ਛੁਡਾਉਣ ਲਈ ਉਸ ਦਾ ਇਲਾਜ ਕਰਵਾਇਆ ਜਾ ਰਿਹਾ ਹੈ। ਮਾਲਕ ਦੇ ਨਾਲ ਹੀ ਕੁੱਤੇ ਨੂੰ ਵੀ ਸ਼ਰਾਬ ਪੀਣ ਦੀ ਆਦਤ ਪੈ ਗਈ ਸੀ ਪਰ ਹੁਣ ਉਹ ਠੀਕ ਹੈ ਅਤੇ ਉਸ ਦਾ ਇਲਾਜ ਜਾਰੀ ਹੈ।
ਇਹ ਵੀ ਪੜ੍ਹੋ : ਭਾਜਪਾ ਨੇ ਮੇਰਾ ਅਹੁਦਾ ਤੇ ਘਰ ਖੋਹ ਲਿਆ, ਕੁਝ ਵੀ ਹੋ ਜਾਏ, ਮੈਂ ਦੇਸ਼ ਲਈ ਲੜਦਾ ਰਹਾਂਗਾ : ਰਾਹੁਲ ਗਾਂਧੀ
ਕੋਕੋ ਨਾਂ ਦੇ 2 ਸਾਲ ਦੇ ਲੈਬ੍ਰਾਡੋਰ ਨੂੰ ਇਕ ਹੋਰ ਕੁੱਤੇ ਨਾਲ ਐਨੀਮਲ ਰੈਸਕਿਊ ਟਰੱਸਟ ਨੂੰ ਸੌਂਪ ਦਿੱਤਾ ਗਿਆ ਸੀ। ਐਨੀਮਲ ਵੈੱਲਫੇਅਰ ਚੈਰਿਟੀ ਦੇ ਫੇਸਬੁੱਕ ਪੇਜ ਮੁਤਾਬਕ ਲੱਖ ਕੋਸ਼ਿਸ਼ਾਂ ਤੋਂ ਬਾਅਦ ਵੀ ਦੂਸਰੇ ਕੁੱਤੇ ਨੂੰ ਬਚਾਇਆ ਨਹੀਂ ਜਾ ਸਕਿਆ। ਦੋਹਾਂ ਕੁੱਤਿਆਂ ਨੂੰ ਟਰੱਸਟ ਨੂੰ ਉਸ ਸਮੇਂ ਸੌਂਪਿਆ ਗਿਆ, ਜਦੋਂ ਉਨ੍ਹਾਂ ਨੂੰ ਦੌਰੇ ਪੈਣ ਲੱਗੇ। ਹਾਲਾਂਕਿ, ਕੋਕੋ ਹੁਣ ਪੂਰੀ ਤਰ੍ਹਾਂ ਠੀਕ ਹੋਣ ਵਾਲਾ ਹੈ।
ਇਹ ਵੀ ਪੜ੍ਹੋ : ਯੁਗਾਂਡਾ 'ਚ ਬੋਲੇ ਜੈਸ਼ੰਕਰ- G20 'ਚ 'ਗਲੋਬਲ ਸਾਊਥ' ਦੀਆਂ ਚਿੰਤਾਵਾਂ ਨੂੰ ਰੱਖੇਗਾ ਭਾਰਤ
ਪੋਸਟ 'ਚ ਦੱਸਿਆ ਗਿਆ ਕਿ ਕੋਕੋ ਗੰਭੀਰ ਰੂਪ ਨਾਲ ਬੀਮਾਰ ਹੋ ਰਿਹਾ ਸੀ ਅਤੇ ਉਸ ਨੂੰ 24 ਘੰਟੇ ਦੇਖਭਾਲ ਦੀ ਲੋੜ ਪੈਂਦੀ ਸੀ। ਉਸ ਨੂੰ ਸ਼ਰਾਬ ਛੱਡਣ ਦਾ ਸਖਤ ਲੋੜ ਸੀ। ਕੋਕੋ ਨੂੰ ਦੌਰੇ ਪੈਣ ਲੱਗੇ। ਅਜਿਹੇ 'ਚ ਉਸ ਨੂੰ ਪੂਰੇ 4 ਹਫ਼ਤਿਆਂ ਤੱਕ ਬੋਹੇਸ਼ ਰੱਖਿਆ ਗਿਆ ਤਾਂ ਜੋ ਉਸ ਵਾਰ-ਵਾਰ ਦੌਰੇ ਨਾ ਪੈਣ ਅਤੇ ਉਸ ਨੂੰ ਜਲਦੀ ਤੋਂ ਜਲਦੀ ਠੀਕ ਕੀਤਾ ਜਾ ਸਕੇ। ਹਾਲਾਂਕਿ, ਹੁਣ ਕੋਕੋ ਪਹਿਲਾਂ ਨਾਲੋਂ ਬਹੁਤ ਹੱਦ ਤੱਕ ਠੀਕ ਹੋ ਚੁੱਕਾ ਹੈ ਤੇ ਨਾਰਮਲ ਕੁੱਤੇ ਵਾਂਗ ਵਿਵਹਾਰ ਕਰ ਰਿਹਾ ਹੈ।
ਇਹ ਵੀ ਪੜ੍ਹੋ : ਪਾਕਿਸਤਾਨ ਨੇ ਜੰਮੂ-ਕਸ਼ਮੀਰ 'ਚ ਜੀ-20 ਸੈਰ-ਸਪਾਟਾ ਬੈਠਕ ਆਯੋਜਿਤ ਕਰਨ ਦੇ ਫ਼ੈਸਲੇ 'ਤੇ ਜਤਾਇਆ 'ਇਤਰਾਜ਼'
ਸੈਂਕਚੁਰੀ ਦੇ ਮੈਨੇਜਰ ਨੇ ਦੱਸਿਆ ਕਿ ਕੋਕੋ ਹੁਣ ਚੰਗੀ ਤਰ੍ਹਾਂ ਰਿਕਵਰ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਕੋਕੋ ਅਸਲ 'ਚ ਚੰਗੇ ਰਸਤੇ ’ਤੇ ਹੈ। ਉਹ ਆਪਣਾ ਜ਼ਿਆਦਾਤਰ ਸਮਾਂ ਸਾਡੀ ਰਿਸੈਪਸ਼ਨ 'ਚ ਕੁੜੀਆਂ ਨਾਲ ਖੇਡਣ ਵਿੱਚ ਬਿਤਾਉਂਦਾ ਹੈ। ਉਹ ਆਪਣੀ ਬਾਲ ਨਾਲ ਖੇਡਦਾ ਰਹਿੰਦਾ ਹੈ। ਜਿੰਨੇ ਦਿਨ ਅਤੇ ਜਿੰਨੀਆਂ ਲੰਬੀਆਂ ਰਾਤਾਂ ਅਸੀਂ ਉਸ ਦੇ ਨਾਲ ਬਿਤਾਈਆਂ ਹਨ, ਉਸ ਨੂੰ ਸੋਚ ਕੇ ਸਾਨੂੰ ਅਸਲ ਵਿੱਚ ਸਕੂਨ ਮਿਲਦਾ ਹੈ।
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਦੇਸ਼-ਦੁਨੀਆ ਨਾਲ ਸਬੰਧਿਤ ਪੜ੍ਹੋ ਅੱਜ ਦੀਆਂ ਅਹਿਮ ਖ਼ਬਰਾਂ
NEXT STORY