ਚੰਡੀਗੜ੍ਹ (ਬਿਊਰੋ) : ਪੰਜਾਬ ਸਕੂਲ ਸਿੱਖਿਆ ਬੋਰਡ ਨੇ ਵਿਦਿਆਰਥੀਆਂ ਨੂੰ ਲੈ ਕੇ ਵੱਡਾ ਫ਼ੈਸਲਾ ਲਿਆ ਹੈ। ਫ਼ੈਸਲੇ ਅਨੁਸਾਰ ਜੇਕਰ ਵਿਦਿਆਰਥੀ ਪ੍ਰੀਖਿਆ ਦੇ ਅੰਕਾਂ ਤੋਂ ਸੰਤੁਸ਼ਟ ਨਹੀਂ ਹਨ ਤਾਂ ਪ੍ਰੀਖਿਆ ਦਾ ਮੁੜ ਮੁਲਾਂਕਣ (Revaluation) ਨਹੀਂ ਹੋਵੇਗਾ। ਬੋਰਡ ਨੇ ਇਹ ਸਹੂਲਤ 2023-24 ਤੋਂ ਬੰਦ ਕਰ ਦਿੱਤੀ ਹੈ। ਜ਼ਿਕਰਯੋਗ ਹੈ ਕਿ ਸਿੱਖਿਆ ਬੋਰਡ ਵੱਲੋਂ ਪਹਿਲਾਂ ਤੋਂ ਹੀ ਰੀ-ਚੈਕਿੰਗ ਦੀ ਸੁਵਿਧਾ ਤਾਂ ਦਿੱਤੀ ਜਾਂਦੀ ਸੀ ਪਰ ਪੁਨਰ ਮੁਲਾਂਕਣ ਦੀ ਸਹੂਲਤ ਨਹੀਂ ਸੀ ਦਿੱਤੀ ਜਾਂਦੀ। ਯੂਨੀਵਰਸਿਟੀ 'ਚ ਰੀਇਵੈਲੂਏਸ਼ਨ (ਪੁਨਰ ਮੁਲਾਂਕਣ) ਦੀ ਸਹੂਲਤ ਵੀ ਦਿੱਤੀ ਜਾਂਦੀ ਸੀ। ਕੋਰੋਨਾ ਕਾਲ ਤੋਂ ਪਹਿਲਾਂ ਵਿਦਿਆਰਥੀਆਂ ਨੇ ਇਹ ਮੰਗ ਜ਼ੋਰ-ਸ਼ੋਰ ਨਾਲ ਚੁੱਕੀ ਸੀ ਕਿ ਸਿੱਖਿਆ ਬੋਰਡ ਵੱਲੋਂ ਵੀ ਪੁਨਰ ਮੁਲਾਂਕਣ ਦੀ ਸਹੂਲਤ ਦਿੱਤੀ ਜਾਣੀ ਚਾਹੀਦੀ ਹੈ।
ਇਸ ਸਹੂਲਤ ਦੇ ਅਨੁਸਾਰ ਜਦੋਂ ਕੋਈ ਪ੍ਰੀਖਿਆਰਥੀ ਕਿਸੇ ਵਿਸ਼ੇ ’ਚ ਫੇਲ੍ਹ ਹੋ ਜਾਂਦਾ ਹੈ ਤਾਂ ਉਹ ਸਿੱਖਿਆ ਬੋਰਡ ਨੂੰ ਨਿਰਧਾਰਿਤ ਫ਼ੀਸ ਭਰ ਕੇ ਆਪਣੇ ਪੇਪਰ ਦੀ ਦੁਬਾਰਾ ਜਾਂਚ ਕਰਵਾਉਣ ਲਈ ਕਹਿ ਸਕਦਾ ਹੈ। ਅਕਸਰ ਹੀ ਪੁਨਰ ਮੁਲਾਂਕਣ ਕਰਵਾਉਣ ਨਾਲ ਪ੍ਰੀਖਿਆਰਥੀ ਦੇ ਅੰਕ ਵੱਧ ਜਾਂਦੇ ਸਨ ਅਤੇ ਉਹ ਪਾਸ ਹੋ ਜਾਂਦਾ ਸੀ ਪਰ ਹੁਣ ਅਚਾਨਕ ਸਿੱਖਿਆ ਬੋਰਡ ਨੇ ਕੁੱਝ ਸਾਲ ਬਾਅਦ ਇਹ ਸਹੂਲਤ ਵਾਪਸ ਲੈ ਲਈ ਹੈ ਇਸ ਦਾ ਵਿਦਿਆਰਥੀਆਂ ਵੱਲੋਂ ਚੌਤਰਫਾ ਵਿਰੋਧ ਕੀਤਾ ਜਾ ਰਿਹਾ ਹੈ।
ਇਹ ਵੀ ਪੜ੍ਹੋ : ਫ਼ੌਜ ’ਚ ਭਰਤੀ ਹੋਣ ਦੇ ਚਾਹਵਾਨ ਨੌਜਵਾਨਾਂ ਲਈ ਜ਼ਰੂਰੀ ਖ਼ਬਰ, ਜਾਰੀ ਹੋਈਆਂ ਹਿਦਾਇਤਾਂ
ਇਸ ਸਬੰਧ ’ਚ ਸਿੱਖਿਆ ਬੋਰਡ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਸਿੱਖਿਆ ਬੋਰਡ ’ਚ ਰੀ-ਚੈਕਿੰਗ ਦੀ ਵਿਵਸਥਾ ਤਾਂ ਹੈ ਪਰ ਪੁਨਰ ਮੁਲਾਂਕਣ ਦੀ ਸਹੂਲਤ ਬਰਕਰਾਰ ਨਹੀਂ ਰੱਖੀ ਜਾ ਸਕਦੀ। ਹੁਣ ਜੇਕਰ ਕਿਸੇ ਪ੍ਰੀਖਿਆਰਥੀ ਦੇ ਅੰਕ ਕਿਸੇ ਵਿਸ਼ੇ ’ਚ ਘੱਟ ਆਉਣ ਤਾਂ ਉਹ ਦੁਬਾਰਾ ਸਿਰਫ਼ ਅੰਕਾਂ ਦਾ ਜੋੜ ਕਰਨ ਲਈ ਕਹਿ ਸਕਦਾ ਹੈ। ਇਸ ਪ੍ਰਣਾਲੀ ਨੂੰ ਰੀ-ਚੈਕਿੰਗ ਕਿਹਾ ਜਾਂਦਾ ਹੈ। ਦੂਜੇ ਪਾਸੇ ਸਿੱਖਿਆ ਸ਼ਾਸਤਰੀਆਂ ਦਾ ਇਹ ਕਹਿਣਾ ਹੈ ਕਿ ਸਿੱਖਿਆ ਬੋਰਡ ਨੂੰ ਆਪਣੇ ਇਸ ਫ਼ੈਸਲੇ ’ਤੇ ਦੁਬਾਰਾ ਵਿਚਾਰ ਕਰਨਾ ਚਾਹੀਦਾ ਹੈ। ਜਦੋਂ ਯੂਨੀਵਰਸਿਟੀ ’ਚ ਪੁਨਰ ਮੁਲਾਂਕਣ ਦੀ ਸਹੂਲਤ ਕਿਸੇ ਵਿਦਿਆਰਥੀ ਨੂੰ ਦਿੱਤੀ ਜਾ ਸਕਦੀ ਹੈ ਤਾਂ ਸਿੱਖਿਆ ਬੋਰਡ ਇਹ ਸਹੂਲਤ ਕਿਉਂ ਨਹੀਂ ਦੇ ਸਕਦਾ।
ਇਹ ਵੀ ਪੜ੍ਹੋ : ਪਿਛਲੇ 41 ਸਾਲਾਂ ਤੋਂ ਪੁਲਸ ਨਾਲ ਅੱਖ ਮਚੋਲੀ ਖੇਡਦਾ ਇਨਾਮੀ ਭਗੌੜਾ ਗ੍ਰਿਫ਼ਤਾਰ
‘ਜਗ ਬਾਣੀ’ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।
ਜਲਦ ਪੇਸ਼ ਹੋਵੇਗਾ ਪੰਜਾਬ ਦਾ ਬਜਟ, CM ਭਗਵੰਤ ਮਾਨ ਨੇ Live ਹੋ ਕੇ ਦਿੱਤੀ ਜਾਣਕਾਰੀ (ਵੀਡੀਓ)
NEXT STORY