ਅੰਮ੍ਰਿਤਸਰ (ਨੀਰਜ) - ਹੈਰੋਇਨ ਅਤੇ ਹੋਰ ਨਸ਼ੀਲੇ ਪਦਾਰਥਾਂ ਦੀ ਵਿਕਰੀ ਰੋਕਣ ਲਈ ਪੰਜਾਬ ਸਰਕਾਰ ਵਲੋਂ ਸਖ਼ਤ ਕਦਮ ਚੁੱਕੇ ਜਾ ਰਹੇ ਹਨ। ਵੱਖ-ਵੱਖ ਸੁਰੱਖਿਆ ਏਜੰਸੀਆਂ ਨੇ ਵੱਡੀ ਕਾਰਵਾਈ ਕਰਦੇ ਹੋਏ ਜ਼ਿਆਦਾਤਰ ਵੱਡੇ ਅਤੇ ਨਾਮੀ ਸਮੱਗਲਰਾਂ ਨੂੰ ਜੇਲ੍ਹਾਂ ਦੇ ਅੰਦਰ ਭੇਜ ਰੱਖਿਆ ਹੈ। ਇਸ ਦੇ ਬਾਵਜੂਦ ਕਦੇ ਆਈ. ਸੀ. ਪੀ. ਅਟਾਰੀ ਤਾਂ ਕਦੇ ਗੁਜਰਾਤ ਤਾਂ ਕਦੇ ਮੁੰਬਈ ਦੀ ਸਮੁੰਦਰੀ ਬੰਦਰਗਾਹਾਂ ਰਾਹੀਂ ਕੁਇੰਟਲਾਂ ਦੇ ਹਿਸਾਬ ਨਾਲ ਚਿੱਟਾ ਮੰਗਵਾਇਆ ਜਾ ਰਿਹਾ ਹੈ, ਜਿਸ ਨਾਲ ਸਵਾਲ ਖੜ੍ਹਾ ਹੋ ਰਿਹਾ ਹੈ ਕਿ ਆਖਿਰਕਾਰ ਕੁਇੰਟਲਾਂ ਦੇ ਹਿਸਾਬ ਨਾਲ ਚਿੱਟਾ ਕੌਣ ਮੰਗਵਾ ਰਿਹਾ ਹੈ ਅਤੇ ਕੀ ਇਸ ਦਾ ਮਾਸਟਰ ਮਾਈਂਡ ਕਦੇ ਸੁਰੱਖਿਆ ਏਜੰਸੀਆਂ ਦੇ ਹੱਥ ਲੱਗ ਸਕੇਗਾ? ਆਮ ਤੌਰ ’ਤੇ ਇਹੀ ਦੇਖਣ ਵਿੱਚ ਆਇਆ ਹੈ ਕਿ ਸੁਰੱਖਿਆ ਏਜੰਸੀਆਂ ਦੀ ਜਾਂਚ ਕੋਰੀਅਰਾਂ ਦੀ ਗ੍ਰਿਫ਼ਤਾਰੀ ਤੱਕ ਸੀਮਤ ਰਹਿੰਦੀ ਹੈ, ਜਦਕਿ ਏਜੰਸੀਆਂ ਚਾਹੁੰਣ ਤਾਂ ਚਿੱਟਾ ਵੇਚਣ ਵਾਲਿਆਂ ਦੀ ਪੂਰੀ ਦੀ ਪੂਰੀ ਚੇਨ ਫੜ ਸਕਦੀਆਂ ਹਨ।
ਪੜ੍ਹੋ ਇਹ ਵੀ ਖ਼ਬਰ: ਤਰਨਤਾਰਨ ’ਚ ਵੱਡੀ ਵਾਰਦਾਤ: ਕੈਨੇਡਾ ਤੋਂ ਆਏ ਮਾਪਿਆਂ ਦੇ ਇਕਲੌਤੇ ਪੁੱਤ ਦਾ ਗੋਲੀਆਂ ਮਾਰ ਕੀਤਾ ਕਤਲ
205 ਕਿੱਲੋ ਹੈਰੋਇਨ ਦਾ ਕੇਸ ਵੀ ਬਣਿਆ ਰਹੱਸ
ਤਰਨਤਾਰਨ ਅਤੇ ਅੰਮ੍ਰਿਤਸਰ ਵਿਚ ਸਰਗਰਮ ਕਥਿਤ ਕਾਰੋਬਾਰੀ ਨੂੰ ਡੀ. ਆਰ. ਆਈ. ਵਲੋਂ 205 ਕਿੱਲੋ ਹੈਰੋਇਨ ਦੇ ਮਾਮਲੇ ਵਿਚ ਗ੍ਰਿਫ਼ਤਾਰੀ ਹੋਣ ਤੋਂ ਬਾਅਦ ਇਹ ਕੇਸ ਵੀ ਹੋਰ ਏਜੰਸੀਆਂ ਲਈ ਇਕ ਰਹੱਸ ਬਣ ਚੁੱਕਿਆ ਹੈ। ਹਾਲਾਂਕਿ ਇਸ ਕੇਸ ਵਿਚ ਉਹੀ ਤਕਨੀਕ ਦੀ ਵਰਤੋਂ ਕੀਤੀ ਗਈ ਹੈ, ਜੋ ਸਾਲ 2021 ਵਿੱਚ ਮੁੰਬਈ ਦੇ ਜੀ. ਐੱਨ. ਪੀ. ਟੀ. ਪੋਰਟ ’ਤੇ 300 ਕਿੱਲੋ ਹੈਰੋਇਨ ਦੇ ਕੇਸ ਵਿਚ ਗ੍ਰਿਫ਼ਤਾਰ ਤਰਨਤਾਰਨ ਵਾਸੀ ਪ੍ਰਭਜੀਤ ਸਿੰਘ ਨੇ ਕੀਤਾ ਸੀ। ਪ੍ਰਭਜੀਤ ਨੇ ਟਾਕ ਪਾਊਡਰ ਦੀ ਆੜ ਵਿਚ ਹੈਰੋਇਨ ਮੰਗਵਾਈ ਸੀ, ਜਦਕਿ 205 ਕਿੱਲੋ ਵਾਲੇ ਕੇਸ ਵਿਚ ਗ੍ਰਿਫ਼ਤਾਰ ਮੁਲਜ਼ਮ ਨੇ ਜਿਪਸਮ ਪਾਊਡਰ ਦੀ ਆੜ ਵਿਚ ਹੈਰੋਇਨ ਦੀ ਖੇਪ ਮੰਗਵਾਈ ਹੈ।
ਪੜ੍ਹੋ ਇਹ ਵੀ ਖ਼ਬਰ: ਦੁਖ਼ਦ ਖ਼ਬਰ: ਸਕੂਲੋਂ ਬੰਕ ਮਾਰ ਕੇ ਨਹਿਰ ’ਚ ਨਹਾਉਣ ਗਏ 2 ਬੱਚੇ ਡੁੱਬੇ, ਤੀਜੇ ਨੂੰ ਲੋਕਾਂ ਨੇ ਬਚਾਇਆ
102 ਕਿੱਲੋ ਹੈਰੋਇਨ ਕੇਸ ਵਿਚ ਵੀ ਸਮੱਗਲਰਾਂ ਦਾ ਵੱਡਾ ਨੈਟਵਰਕ
ਆਈ. ਸੀ. ਪੀ. ਅਟਾਰੀ ’ਤੇ ਕਸਟਮ ਵਿਭਾਗ ਵਲੋਂ ਜ਼ਬਤ ਕੀਤੀ ਗਈ 102 ਕਿੱਲੋ ਹੈਰੋਇਨ ਦੀ ਖੇਪ ਦੇ ਮਾਮਲੇ ਵਿਚ ਸਮੱਗਲਰਾਂ ਦਾ ਇਕ ਵੱਡਾ ਨੈਟਵਰਕ ਕੰਮ ਕਰ ਰਿਹਾ ਹੈ। ਇਸ ਨੈਟਵਰਕ ਦਾ ਅੰਦਾਜਾ ਇਸ ਤੋਂ ਲਾਇਆ ਜਾ ਸਕਦਾ ਹੈ ਕਿ ਸਮੱਗਲਰਾਂ ਨੇ ਜਿਸ ਤਰ੍ਹਾਂ ਨਾਲ ਮੁਲੱਠੀ ਦੀ ਖੇਪ ਵਿਚ ਲੱਕੜੀ ਦੀ ਗੋਲਨੁਮਾ ਟੁਕੜਿਆਂ ਵਿਚ ਹੈਰੋਇਨ ਲੁਕਾਈ ਸੀ, ਉਸ ਲਈ ਸਪੈਸ਼ਲ ਡਰਿੱਲ ਦੀ ਵਰਤੋਂ ਕੀਤੀ ਗਈ ਹੈ, ਜਿਸ ਤਰ੍ਹਾਂ ਨਾਲ ਹੈਰੋਇਨ ਨੂੰ ਲੁਕਾਇਆ ਗਿਆ ਸੀ। ਉਸ ਨੂੰ ਟ੍ਰੇਸ ਕਰ ਕੇ ਪਾਉਣਾ ਵੀ ਆਸਾਨ ਨਹੀਂ ਸੀ ਪਰ ਕਸਟਮ ਵਿਭਾਗ ਦੇ ਚੌਕਸ ਅਧਿਕਾਰੀਆਂ ਨੇ ਸਮੱਗਲਰਾਂ ਦੇ ਇਰਾਦਿਆਂ ਨੂੰ ਨਾਕਾਮ ਕਰ ਦਿੱਤਾ।
ਪੜ੍ਹੋ ਇਹ ਵੀ ਖ਼ਬਰ: ਕੈਬਨਿਟ ਮੰਤਰੀ ਕਟਾਰੂਚੱਕ ਦੇ ਦੌਰੇ ਦੌਰਾਨ ਥਾਣੇਦਾਰ ਵੱਲੋਂ ਬੱਚੇ ਨੂੰ ਥੱਪੜ ਮਾਰਨਾ ਪਿਆ ਮਹਿੰਗਾ
532 ਕਿੱਲੋ ਵਾਲੇ ਕੇਸ ਵਿਚ ਵਪਾਰੀ ਨਾਲ ਗ੍ਰਿਫ਼ਤਾਰ ਕੀਤਾ ਸੀ ਸੀ. ਐੱਚ. ਏ.
ਆਈ. ਸੀ. ਪੀ. ’ਤੇ ਕਸਟਮ ਵਿਭਾਗ ਵਲੋਂ ਬਣਾਇਆ ਗਿਆ 102 ਕਿੱਲੋ ਹੈਰੋਇਨ ਦਾ ਕੇਸ ਜੂਨ 2019 ਵਿਚ ਬਣਾਏ ਗਏ 532 ਕਿੱਲੋ ਹੈਰੋਇਨ ਅਤੇ 52 ਕਿੱਲੋ ਮਿਕਸਡ ਨਾਰਕੋਟਿਕਸ ਦੇ ਕੇਸ ਨਾਲ ਮਿਲਦਾ-ਜੁਲਦਾ ਹੈ। ਫ਼ਰਕ ਸਿਰਫ਼ ਇੰਨਾ ਹੈ ਕਿ 532 ਕਿੱਲੋ ਵਾਲੇ ਕੇਸ ਵਿਚ ਪਾਕਿਸਤਾਨੀ ਸੇਂਧਾ ਨਮਕ ਦੀ ਆੜ ਵਿਚ ਹੈਰੋਇਨ ਮੰਗਵਾਈ ਗਈ, ਜਦਕਿ ਇਸ ਵਾਰ ਮੁਲੱਠੀ ਦੀ ਆੜ ਲੈ ਕੇ ਹੈਰੋਇਨ ਮੰਗਵਾਈ ਗਈ ਪਰ ਉਦੋਂ ਦੀ ਜਾਂਚ ਵਿਚ ਲੂਣ ਵਪਾਰੀ ਦੇ ਨਾਲ-ਨਾਲ ਸੀ. ਐੱਚ. ਏ. ਅਤੇ ਟਰਾਂਸਪੋਰਟਰਾਂ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਸੀ। ਇਸ ਤਾਜ਼ਾ ਮਾਮਲੇ ਵਿਚ ਕੁਝ ਇਸ ਤਰ੍ਹਾਂ ਦੀ ਜਾਂਚ ਸੰਭਾਵਿਕ ਹੈ।
ਪੜ੍ਹੋ ਇਹ ਵੀ ਖ਼ਬਰ: ਦੁਬਈ ਤੋਂ ਪੰਜਾਬ ਪੁੱਜਾ 22 ਸਾਲਾ ਗੁਰਪ੍ਰੀਤ ਦਾ ਮ੍ਰਿਤਕ ਸਰੀਰ, 14ਵੀਂ ਮੰਜ਼ਿਲ ਤੋਂ ਡਿੱਗਣ ਕਾਰਨ ਹੋਈ ਸੀ ਮੌਤ
ਬੀ. ਐੱਸ. ਐੱਫ. ਦੇ ਕੰਟਰੋਲ ਵਿਚ ਨਹੀਂ ਆ ਰਿਹਾ ਡਰੋਨ
ਬੀ. ਐੱਸ. ਐੱਫ. ਵਲੋਂ ਸਾਰੇ ਬੀ. ਓ. ਪੀਜ਼ ’ਤੇ ਸਖ਼ਤ ਪਹਿਰਾ ਦਿੱਤੇ ਜਾਣ ਦੇ ਬਾਵਜੂਦ ਪਾਕਿਸਤਾਨ ਅਤੇ ਭਾਰਤੀ ਤਸਕਰਾਂ ਵਲੋਂ ਵਰਤੋਂ ਕੀਤਾ ਜਾਣ ਵਾਲਾ ਡਰੋਨ ਕਾਬੂ ਵਿਚ ਨਹੀਂ ਆ ਰਿਹਾ ਹੈ। ਆਲਮ ਇਹ ਹੈ ਕਿ ਛੋਟੇ ਸਮੱਗਲਰਾਂ ਨੇ ਵੀ ਜੋ ਕਿੱਲੋ ਦੋ ਕਿੱਲੋ ਦੀ ਸਪਲਾਈ ਕਰਨ ਵਾਲੇ ਹਨ, ਉਨ੍ਹਾਂ ਦੇ ਕਰਿੰਦਿਆਂ ਨੇ ਵੀ ਛੋਟੇ ਡਰੋਨ ਖਰੀਦ ਰੱਖੇ ਹਨ। ਹਾਲ ਹੀ ਵਿਚ ਹਵੇਲੀਆਂ ਪਿੰਡ ਦੇ ਸਮੱਗਲਰ ਜੱਗੀ ਤੋਂ ਪੁਲਸ ਨੇ ਦੋ ਡਰੋਨ ਜ਼ਬਤ ਕੀਤੇ ਹਨ, ਜਦਕਿ ਬੀ. ਐੱਸ. ਐੱਫ. ਨੇ ਡਰੋਨ ਦੀ ਸੂਚਨਾ ਦੇਣ ਵਾਲੇ ਨੂੰ ਇਕ ਲੱਖ ਰੁਪਿਆ ਇਨਾਮ ਦੇਣ ਦਾ ਐਲਾਨ ਕੀਤਾ ਹੈ।
ਪੜ੍ਹੋ ਇਹ ਵੀ ਖ਼ਬਰ: ਚੰਡੀਗੜ੍ਹ ’ਚ ਵੱਡੀ ਸਾਜ਼ਿਸ਼ ਨਾਕਾਮ, ਬੁੜੈਲ ਜੇਲ੍ਹ ਕੋਲੋਂ ਧਮਾਕਾਖੇਜ਼ ਸਮੱਗਰੀ ਨਾਲ ਭਰਿਆ ਬੈਗ ਬਰਾਮਦ
ਨੋਟ - ਇਸ ਦੁੱਖਦ ਖ਼ਬਰ ਦੇ ਸਬੰਧ ’ਚ ਤੁਸੀਂ ਕੀ ਕਹੋਗੇ, ਕੁਮੈਂਟ ਕਰਕੇ ਦਿਓ ਜਵਾਬ
ਕਾਂਗਰਸ ਦੀ ਅਨੁਸ਼ਾਸਨੀ ਕਮੇਟੀ ਦੇ ਫ਼ੈਸਲੇ ਤੋਂ ਪਹਿਲਾਂ ਜਾਖੜ ਦਾ ਵੱਡਾ ਬਿਆਨ
NEXT STORY