ਜ਼ੀਰਕਪੁਰ (ਰਮਨ) : ਪਾਵਰਕਾਮ ਦੇ ਜ਼ੀਰਕਪੁਰ ਉਪ ਮੰਡਲ ਬਿਜਲੀ ਵਿਭਾਗ ਨੇ ਡਿਫ਼ਾਲਟਰਾਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ ਹੈ ਕਿਉਂਕਿ ਬਹੁਤ ਸਾਰੇ ਡਿਫ਼ਾਲਟਰਾਂ ਨੇ ਆਪਣੇ ਬਿਜਲੀ ਬਿੱਲਾਂ ਦਾ ਭੁਗਤਾਨ ਨਹੀਂ ਕੀਤਾ ਸੀ। ਜੇ. ਈ. ਰਵਿੰਦਰ ਤੁਸ਼ਾਰ ਨੇ ਦੱਸਿਆ ਕਿ ਵਿਭਾਗ ਵੱਲੋਂ ਵਾਰ-ਵਾਰ ਨੋਟਿਸ ਦੇਣ ਦੇ ਬਾਵਜੂਦ ਬਕਾਇਆ ਬਿੱਲਾਂ ਦਾ ਭੁਗਤਾਨ ਨਾ ਕਰਨ ਵਾਲਿਆਂ ਨੂੰ ਵਿਭਾਗ ਵੱਲੋਂ ਚਿਤਾਵਨੀ ਨੋਟਿਸ ਜਾਰੀ ਕਰਦਿਆਂ ਖ਼ਪਤਕਾਰਾਂ ਨੂੰ ਸਿਰਫ 28 ਮਾਰਚ ਮਤਲਬ ਕਿ ਅੱਜ ਤੱਕ ਦਾ ਸਮਾਂ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ : ਵਾਹਨ ਚਾਲਕਾਂ ਲਈ ਵੱਡੇ ਖ਼ਤਰੇ ਦੀ ਘੰਟੀ! ਸੂਬੇ ਭਰ 'ਚ ਸਖ਼ਤ ਹੁਕਮ ਜਾਰੀ, ਦੇਖਿਓ ਕਿਤੇ...
ਉਨ੍ਹਾਂ ਕਿਹਾ ਕਿ ਜੇਕਰ ਡਿਫ਼ਾਲਟਰ ਖ਼ਪਤਕਾਰ ਬਿਜਲੀ ਦਾ ਬਿੱਲ ਨਹੀਂ ਭਰਨਗੇ ਤਾਂ ਕੁਨੈਕਸ਼ਨ ਕੱਟ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਆਮ ਲੋਕਾਂ ਨੂੰ ਨੋਟਿਸ ਰਾਹੀਂ ਸੂਚਿਤ ਕੀਤਾ ਗਿਆ ਹੈ ਕਿ ਬਿਜਲੀ ਬਿੱਲਾਂ ਦੇ ਬਕਾਇਆ ਸਾਰੇ ਖ਼ਪਤਕਾਰਾਂ ਨੂੰ ਆਪਣੀ ਬਿਜਲੀ ਸਪਲਾਈ ਦੇ ਕੱਟਣ ਤੋਂ ਬਚਣ ਲਈ ਅੱਜ ਹੀ ਬਕਾਏ ਜਮ੍ਹਾਂ ਕਰਵਾਉਣੇ ਚਾਹੀਦੇ ਹਨ।
ਇਹ ਵੀ ਪੜ੍ਹੋ : ਪੰਜਾਬ ਵਿਧਾਨ ਸਭਾ 'ਚ ਹੰਗਾਮਾ, ਬਾਜਵਾ-ਬੈਂਸ ਵਿਚਾਲੇ ਤਿੱਖੀ ਬਹਿਸ, ਸਦਨ ਦੀ ਕਾਰਵਾਈ ਮੁਲਤਵੀ
ਨਿਰਵਿਘਨ ਬਿਜਲੀ ਸੇਵਾ ਨੂੰ ਯਕੀਨੀ ਬਣਾਉਣ ਲਈ ਖ਼ਪਤਕਾਰਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਉਹ ਆਪਣੇ ਬਕਾਏ ਜਲਦੀ ਤੋਂ ਜਲਦੀ ਅਦਾ ਕਰਨ। ਉਨ੍ਹਾਂ ਕਿਹਾ ਕਿ ਭੁਗਤਾਨ ਲਈ ਆਨਲਾਈਨ ਭੁਗਤਾਨ ਪੋਰਟਲ, ਅਧਿਕਾਰਤ ਸੰਗ੍ਰਹਿ ਕੇਂਦਰ ਤੇ ਪਾਵਰਕਾਮ ਮੋਬਾਇਲ ਐਪ ਦਾ ਇਸਤੇਮਾਲ ਕੀਤਾ ਜਾ ਸਕਦਾ ਹੈ। ਕਿਸੇ ਵੀ ਪੁੱਛਗਿੱਛ ਜਾਂ ਸਹਾਇਤਾ ਲਈ, ਪਾਵਰਕਾਮ ਦਫ਼ਤਰ ਜਾਂ ਪਾਵਰਕਾਮ ਵੈੱਬਸਾਈਟ ’ਤੇ ਸੰਪਰਕ ਕੀਤਾ ਜਾ ਸਕਦਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬ 'ਚ 31 ਮਾਰਚ ਦੀ ਛੁੱਟੀ ਰੱਦ! ਜਾਰੀ ਹੋ ਗਏ ਨਵੇਂ ਹੁਕਮ
NEXT STORY