ਲੁਧਿਆਣਾ (ਰਾਜ) : ਸ਼ਹਿਰ ’ਚ ਲੁੱਟ ਦੀਆਂ ਵਾਰਦਾਤਾਂ ਲਗਾਤਾਰ ਵਧਦੀਆਂ ਹੀ ਜਾ ਰਹੀਆਂ ਹਨ। ਪੁਲਸ ਦੀ ਸਖ਼ਤੀ ਦੇ ਬਾਵਜੂਦ ਇਹ ਰੁਕਣ ਦਾ ਨਾਂ ਨਹੀਂ ਲੈ ਰਹੀਆਂ। ਸਵੇਰੇ ਦੁਪਹਿਰ ਜਾਂ ਸ਼ਾਮ ਲੋਕਾਂ ਦਾ ਰਹਿਣਾ ਦੁੱਭਰ ਹੋਇਆ ਪਿਆ ਹੈ। ਅਜਿਹੀ ਹੀ ਇਕ ਵਾਰਦਾਤ ਸੈਰ ਕਰ ਰਹੀ ਬਜ਼ੁਰਗ ਔਰਤ ਨਾਲ ਹੋਈ, ਜਦੋਂ ਬਾਈਕ ਸਵਾਰ 3 ਲੁਟੇਰਿਆਂ ਨੇ ਔਰਤ ਨੂੰ ਘੇਰ ਕੇ ਉਸ ਦੇ ਕੰਨਾਂ ਵਿੱਚੋਂ ਸੋਨੇ ਦੀਆਂ ਵਾਲੀਆਂ ਲੁੱਟ ਲਈਆਂ, ਜਿਸ ਕਾਰਨ ਔਰਤ ਦੇ ਕੰਨ ਵੀ ਫੱਟ ਗਏ।
ਇਹ ਵੀ ਪੜ੍ਹੋ : ਅਗਵਾ ਕਰ ਕੀਤੀ ਕੁੱਟਮਾਰ ਤੇ ਫਿਰ ਸੋਸ਼ਲ ਮੀਡੀਆ 'ਤੇ ਮਿੰਨਤਾਂ ਕਰਦੇ ਦੀ ਪਾ ਦਿੱਤੀ ਵੀਡੀਓ...
ਮਾਮਲੇ ’ਚ ਥਾਣਾ ਡਵੀਜ਼ਨ ਨੰ. 3 ਅਧੀਨ ਚੌਕੀ ਧਰਮਪੁਰਾ ਦੀ ਪੁਲਸ ਨੂੰ ਸ਼ਿਕਾਇਤ ਦਿੱਤੀ ਹੈ। ਹਾਲਾਂਕਿ ਵਾਰਦਾਤ ਕੋਲ ਹੀ ਲੱਗੇ ਸੀ. ਸੀ. ਟੀ. ਵੀ. ਕੈਮਰੇ ਵਿਚ ਕੈਦ ਹੋ ਗਈ ਹੈ। ਪੁਲਸ ਨੇ ਫੁਟੇਜ ਕਬਜ਼ੇ ਵਿਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਢੋਕਾ ਮੁਹੱਲੇ ਦੀ ਰਹਿਣ ਵਾਲੀ ਸੁਨੀਤਾ ਨੇ ਦੱਸਿਆ ਕਿ ਉਹ ਤੜਕੇ ਰੋਜ਼ਾਨਾ ਸੈਰ ਕਰਦੀ ਹੈ। ਅੱਜ ਵੀ ਤੜਕੇ ਕਰੀਬ 6 ਵਜੇ ਰਣਜੀਤ ਪਾਰਕ ਕੋਲ ਸੈਰ ਕਰ ਰਹੀ ਸੀ। ਇਸ ਦੌਰਾਨ ਬਾਈਕ ਸਵਾਰ 3 ਨੌਜਵਾਨ ਆਏ, ਜਿਨ੍ਹਾਂ ’ਚੋਂ 2 ਨੌਜਵਾਨ ਥੱਲੇ ਉਤਰੇ ਅਤੇ ਤੀਜਾ ਬਾਈਕ ਸਟਾਰਟ ਕਰ ਕੇ ਖੜ੍ਹਾ ਰਿਹਾ। ਪੈਦਲ ਆਏ 2 ਨੌਜਵਾਨਾਂ ਨੇ ਉਸ ਨੂੰ ਘੇਰ ਲਿਆ ਅਤੇ ਇਕ ਨੌਜਵਾਨ ਨੇ ਜ਼ਬਰਦਸਤੀ ਉਸ ਦੇ ਕੰਨਾਂ ’ਚੋਂ ਸੋਨੇ ਦੀਆਂ ਵਾਲੀਆਂ ਲੁੱਟ ਲਈਆਂ। ਉਕਤ ਮੁਲਜ਼ਮਾਂ ਨੇ ਕੁਝ ਸਮੇਂ ਬਾਅਦ ਢੋਲੇਵਾਲ ਚੌਕ ਵਿਖੇ ਵੀ ਲੁੱਟ ਦੀ ਵਾਰਦਾਤ ਕੀਤੀ ਸੀ।
ਇਹ ਵੀ ਪੜ੍ਹੋ : 7 ਮਈ ਨੂੰ ਦੇਸ਼ ਭਰ 'ਚ ਵੱਜਣਗੇ ਖਤਰੇ ਦੇ ਘੁੱਗੂ! ਭਾਰਤੀ ਗ੍ਰਹਿ ਮੰਤਰਾਲਾ ਨੇ ਜਾਰੀ ਕਰ'ਤੇ ਹੁਕਮ
ਉਧਰ, ਧਰਮਪੁਰਾ ਚੌਕੀ ਇੰਚਾਰਜ ਏ. ਐੱਸ. ਆਈ. ਲਖਵੀਰ ਸਿੰਘ ਨੇ ਦੱਸਿਆ ਕਿ ਇਸ ਮਾਮਲੇ ’ਚ ਕੇਸ ਦਰਜ ਕੀਤਾ ਗਿਆ ਹੈ। ਫੁਟੇਜ ਹਾਸਲ ਕਰ ਕੇ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਕੋਠੀ ’ਚ ਕੰਮ ਕਰਨ ਵਾਲੀ ਔਰਤ ਦੀ ਸ਼ੱਕੀ ਹਾਲਾਤ ’ਚ ਮੌਤ, ਪਰਿਵਾਰ ਨੇ ਲਾਇਆ ਕਤਲ ਦਾ ਦੋਸ਼
NEXT STORY