ਲੁਧਿਆਣਾ (ਗੌਤਮ)- ਸ਼ਿਮਲਾਪੁਰੀ ਦੇ ਇਲਾਕੇ ਟੇਡੀ ਰੋਡ ’ਤੇ ਸਥਿਤ ਸੂਰਜ ਨਗਰ ਵਿਚ ਮੋਟਰਸਾਈਕਲ ਪਾਰਕ ਕਰਨ ਨੂੰ ਲੈ ਕੇ ਹੋਏ ਵਿਵਾਦ ਦੇ ਕਾਰਨ ਦੋ ਸਕੇ ਭਰਾਵਾਂ ਨੇ ਇਕ ਨੌਜਵਾਨ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਹਮਲੇ ਦੇ ਕਾਰਨ ਜ਼ਖਮੀ ਹੋਏ ਨੌਜਵਾਨ ਨੇ ਇਲਾਜ ਦੇ ਦੌਰਾਨ ਹਸਪਤਾਲ ਵਿਚ ਦਮ ਤੋੜ ਦਿੱਤਾ, ਜਦਕਿ ਨੌਜਵਾਨ ਦਾ ਬਚਾਅ ਕਰਨ ਦੇ ਲਈ ਆਏ ਹੋਰ 4 ਲੋਕ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਹੈ।
ਇਕ ਜ਼ਖਮੀ ਨੂੰ ਗੰਭੀਰ ਹਾਲਤ ਕਾਰਨ ਪੀ.ਜੀ.ਆਈ ਵਿਚ ਰੈਫਰ ਕਰ ਦਿੱਤਾ ਗਿਆ ਹੈ। ਜ਼ਖਮੀਆਂ ਦੀ ਹਾਲਤ ਵੀ ਚਿੰਤਾਜਨਕ ਦੱਸੀ ਜਾ ਰਹੀ ਹੈ। ਮ੍ਰਿਤਕ ਨੌਜਵਾਨ ਦੀ ਪਛਾਣ ਨਿਰਮਲ ਸਿੰਘ ਉਰਫ ਬੱਬੂ ਅਤੇ ਜ਼ਖਮੀਆਂ ਦੀ ਪਛਾਣ ਵਿਸ਼ਾਲ ਸਿੰਘ, ਮਨਜੀਤ ਸਿੰਘ ਉਰਫ ਬਾਬਾ, ਬਲਜਿੰਦਰ ਸਿੰਘ ਉਰਫ ਬੱਬੂ ਅਤੇ ਵਿਸ਼ਵਜੀਤ ਸਿੰਘ ਉਰਫ ਵਿਜੇ ਦੇ ਰੂਪ ਵਿਚ ਕੀਤੀ ਗਈ ਹੈ। ਇੰਸ. ਬਲਵਿੰਦਰ ਸਿੰਘ ਨੇ ਦੱਸਿਆ ਕਿ ਮੁਲਜ਼ਮਾਂ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। ਪੁਲਸ ਨੇ ਮੁਲਜ਼ਮਾਂ ਦੀ ਪਛਾਣ ਜਤਿੰਦਰ ਸਿੰਘ ਅਤੇ ਉਸਦੇ ਭਰਾ ਅਮਰਜੀਤ ਦੇ ਰੂਪ ਵਿਚ ਹੋਈ ਹੈ।
ਇਹ ਵੀ ਪੜ੍ਹੋ- ਪੂਰਾ ਟੱਬਰ ਹੀ ਹੋ ਗਿਆ ਤਬਾਹ ; ਚੱਲਦੀ ਕਾਰ ਨੂੰ ਲੱਗ ਗਈ ਅੱਗ, 2 ਮਾਸੂਮ ਬੱਚੀਆਂ ਤੇ ਪਿਓ ਦੀ ਹੋਈ ਦਰਦਨਾਕ ਮੌ.ਤ
ਸੂਤਰਾਂ ਦਾ ਕਹਿਣਾ ਹੈ ਕਿ ਪੁਲਸ ਨੇ ਮੁਲਜ਼ਮ ਜਤਿੰਦਰ ਸਿੰਘ ਉਰਫ ਜੋਤੀ ਨੂੰ ਕਾਬੂ ਕਰ ਲਿਆ ਹੈ ਅਤੇ ਪ੍ਰੈਸ ਕਾਨਫਰੰਸ ਦੇ ਦੌਰਾਨ ਇਸ ਦਾ ਖੁਲਾਸਾ ਕਰੇਗੀ, ਜਦਕਿ ਦੂਜੇ ਮੁਲਜ਼ਮ ਨੂੰ ਲੈ ਕੇ ਪੁਲਸ ਭਾਲ ਕਰ ਰਹੀ ਹੈ। ਮੁਲਜ਼ਮ ਦੇ ਪਰਿਵਾਰ ਦਾ ਦੋਸ਼ ਹੈ ਕਿ ਨਿਰਮਲ ਸਿੰਘ ਨੇ ਪਹਿਲਾਂ ਜਤਿੰਦਰ ਦੀ ਮਾਂ ਦੇ ਨਾਲ ਗਾਲੀ-ਗਲੋਚ ਕੀਤਾ ਸੀ। ਜਦ ਉਸ ਦੀ ਮਾਂ ਨੇ ਜਤਿੰਦਰ ਨੂੰ ਦੱਸਿਆ ਤਾਂ ਉਸ ਨੇ ਗੁੱਸੇ ਵਿਚ ਜਾ ਕੇ ਨਿਰਮਲ ’ਤੇ ਹਮਲਾ ਕਰਕੇ ਉਸ ਦਾ ਕਤਲ ਕਰ ਦਿੱਤਾ। ਵਾਰਦਾਤ ਦੇ ਬਾਅਦ ਇਲਾਕੇ ਵਿਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ। ਪਤਾ ਲੱਗਦੇ ਹੀ ਥਾਣਾ ਸ਼ਿਮਲਾਪੁਰੀ ਦੀ ਪੁਲਸ ਵੀ ਮੌਕੇ ’ਤੇ ਪੁੱਜ ਗਈ।
ਜਤਿੰਦਰ ਮਰਨ ਵਾਲੇ ਨਿਰਮਲ ਸਿੰਘ ਦੇ ਨਾਲ ਰੱਖਦਾ ਸੀ ਰੰਜ਼ਿਸ, ਤਲਵਾਰ ਨਾਲ ਕੀਤਾ ਹਮਲਾ
ਨਿਰਮਲ ਸਿੰਘ ਦੇ ਰਿਸ਼ਤੇਦਾਰ ਬਲਵਿੰਦਰ ਸਿੰਘ ਨੇ ਦੱਸਿਆ ਕਿ ਨਿਰਮਲ ਸਿੰਘ ਕਾਰਪੇਂਟਰ ਦਾ ਕੰਮ ਕਰਦਾ ਸੀ ਅਤੇ ਉਸ ਦੀ ਉਕਤ ਦੋਵੇਂ ਸਕੇ ਭਰਾਵਾਂ ਦੇ ਨਾਲ ਪੁਰਾਣੀ ਰੰਜਿਸ਼ ਚਲਦੀ ਆ ਰਹੀ ਸੀ ਕਿਉਂਕਿ ਨਿਰਮਲ ਦੇ ਪਰਿਵਾਰ ਵਲੋਂ ਉਕਤ ਮੁਲਜ਼ਮਾਂ ਦੇ ਖਿਲਾਫ ਮਾਮਲਾ ਦਰਜ ਸੀ। ਜਿਸ ਦੇ ਕਾਰਨ ਆਏ ਦਿਨ ਦੋਵਾਂ ਦਾ ਝਗੜਾ ਹੁੰਦਾ ਸੀ।
ਇਹ ਵੀ ਪੜ੍ਹੋ- ਦੀਵਾਲੀ ਵਾਲੇ ਦਿਨ ਪਟਾਕੇ ਲੈਣ ਆਪਣੇ ਛੱਡ ਗੁਆਂਢੀਆਂ ਦੇ ਲੈ ਗਿਆ ਬੱਚੇ, ਹਾਲੇ ਤੱਕ ਵੀ ਨਾ ਮੁੜਿਆ
ਵਾਰਦਾਤ ਵਾਲੇ ਦਿਨ ਨਿਰਮਲ ਗਲੀ ਵਿਚ ਆਪਣਾ ਮੋਟਰਸਾਈਕਲ ਪਾਰਕ ਕਰ ਰਿਹਾ ਸੀ ਤਾਂ ਮੁਲਜ਼ਮ ਜਤਿੰਦਰ ਸਿੰਘ ਦੇ ਨਾਲ ਉਸ ਦੀ ਕਿਸੇ ਗੱਲ ਨੂੰ ਲੈ ਕੇ ਬਹਿਸ ਹੋ ਗਈ ਅਤੇ ਗੱਲ ਹੱਥੋਪਾਈ ਤੱਕ ਪੁੱਜ ਗਈ। ਜਿਸ ’ਤੇ ਮੁਲਜ਼ਮ ਨੇ ਆਪਣੇ ਭਰਾ ਦੇ ਨਾਲ ਮਿਲ ਕੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਦਿਤਾ। ਹਮਲੇ ਦਾ ਪਤਾ ਲੱਗਣ ’ਤੇ ਜਦ ਹੋਰ ਲੋਕ ਉਸ ਦੀ ਸਹਾਇਤਾ ਦੇ ਲਈ ਆਏ ਤਾਂ ਹਮਲਾਵਰਾਂ ਨੇ ਉਨ੍ਹਾਂ ’ਤੇ ਵੀ ਹਮਲਾ ਕਰ ਕੇ ਜ਼ਖਮੀ ਕਰ ਦਿਤਾ ਅਤੇ ਮੌਕੇ ਤੋਂ ਫਰਾਰ ਹੋ ਗਏ। ਨਿਰਮਲ ਸਿੰਘ ਦੇ ਪਰਿਵਾਰ ਨੇ ਦੋਸ਼ ਲਗਾਇਆ ਕਿ ਮੁਲਜ਼ਮ ਜਤਿੰਦਰ ਨੇ ਨਿਹੰਗ ਦਾ ਚੋਲਾ ਪਾਇਆ ਹੋਇਆ ਹੈ ਪਰ ਉਹ ਇਸ ਦੀ ਆੜ ਵਿਚ ਗ਼ਲਤ ਕੰਮ ਕਰਦਾ ਹੈ।
ਅਕਸਰ ਇਕ ਦੂਜੇ ਨਾਲ ਕਰਦੇ ਸੀ ਝਗੜਾ
ਥਾਣਾ ਸ਼ਿਮਲਾਪੁਰੀ ਦੇ ਇੰਸ. ਬਲਵਿੰਦਰ ਸਿੰਘ ਨੇ ਦੱਸਿਆ ਕਿ ਨਿਰਮਲ ਸਿੰਘ ਅਤੇ ਜਤਿੰਦਰ ਸਿੰਘ ਦਾ ਆਪਸ ਵਿਚ ਪਿਛਲੇ ਸਾਲ ਝਗੜਾ ਹੋਇਆ ਸੀ। ਜਿਸ ਵਿਚ ਜਤਿੰਦਰ ਸਿੰਘ ਦੇ ਖਿਲਾਫ਼ ਮਾਮਲਾ ਦਰਜ ਕਰਵਾਇਆ ਸੀ ਪਰ ਬਾਅਦ ਵਿਚ ਦੋਵੇਂ ਧਿਰਾਂ ਦਾ ਸਮਝੌਤਾ ਹੋ ਗਿਆ ਸੀ। ਜਤਿੰਦਰ ਇਸੇ ਗੱਲ ਨੂੰ ਲੈ ਕੇ ਰੰਜਿਸ਼ ਰੱਖਦਾ ਸੀ। ਅਕਸਰ ਦੋਵੇਂ ਧਿਰਾਂ ਦਾ ਆਪਸ ਵਿਚ ਵਿਵਾਦ ਰਹਿੰਦਾ ਸੀ। ਮੁਲਜ਼ਮ ਦੇ ਪਰਿਵਾਰ ਦਾ ਦੋਸ਼ ਹੈ ਕਿ ਨਿਰਮਲ ਸਿੰਘ ਨੇ ਪਹਿਲਾਂ ਜਤਿੰਦਰ ਦੀ ਮਾਂ ਨੂੰ ਗਾਲ੍ਹਾਂ ਕੱਢੀਆਂ ਸੀ ਜਿਸ ’ਤੇ ਗੁੱਸੇ ਵਿਚ ਆਏ ਜਤਿੰਦਰ ਨੇ ਨਿਰਮਲ ’ਤੇ ਹਮਲਾ ਕਰਕੇ ਉਸ ਦਾ ਕਤਲ ਕਰ ਦਿੱਤਾ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਤਤਕਾਲ ਟਿਕਟਾਂ ਲਈ ਮਾਰਾਮਾਰੀ, ਤਿਉਹਾਰੀ ਸੀਜ਼ਨ ਕਾਰਨ ਰੇਲ ਗੱਡੀਆਂ 'ਚ ਨਹੀਂ ਮਿਲ ਰਹੀਆਂ ਟਿਕਟਾਂ
NEXT STORY