ਚੰਡੀਗੜ੍ਹ (ਲਲਨ) - ਅੱਜ ਟ੍ਰਾਈਸਿਟੀ 'ਚ ਉਦੋਂ ਇਕ ਅਨੋਖਾ ਨਜ਼ਾਰਾ ਵੇਖਣ ਨੂੰ ਮਿਲਿਆ ਜਦੋਂ 317 ਹੈਵੀ ਮੋਟਰਸਾਈਕਲਾਂ ਦੇ ਇਕ ਕਾਫਲੇ ਨੇ ਸ਼ਾਨਦਾਰ ਤਰੀਕੇ ਨਾਲ 41 ਕਿਲੋਮੀਟਰ ਲੰਮੀ ਯਾਤਰਾ ਮੁਕੰਮਲ ਕੀਤੀ। ਇਹ ਯਾਤਰਾ 7 ਤੋਂ 9 ਦਸੰਬਰ ਤਕ ਲੇਕ ਕਲੱਬ ਚੰਡੀਗੜ੍ਹ ਵਿਖੇ ਹੋਣ ਵਾਲੇ ਮਿਲਟਰੀ ਫੈਸਟੀਵਲ ਦੀ ਤਿਆਰੀ ਨੂੰ ਸਿਖਰਾਂ 'ਤੇ ਪਹੁੰਚਾਉਣ ਲਈ ਆਯੋਜਿਤ ਕੀਤੀ ਗਈ। ਨੌਜਵਾਨ ਪੀੜ੍ਹੀ ਨੂੰ ਮਿਲਟਰੀ ਦੇ ਯੋਗਦਾਨ ਬਾਰੇ ਜਾਣਕਾਰੀ ਦੇਣਾ ਜ਼ਰੂਰੀ ਸ਼ੇਰਗਿੱਲ ਨੇ ਦੱਸਿਆ ਕਿ ਭਾਰਤ ਵਿਚ ਹੋਣ ਵਾਲੇ ਪਹਿਲੇ ਮਿਲਟਰੀ ਲਿਟਰੇਚਰ ਫੈਸਟੀਵਲ ਦੇ ਮੱਦੇਨਜ਼ਰ ਅਜਿਹੇ ਕਈ ਈਵੈਂਟ ਕਰਵਾਏ ਜਾਣਗੇ ਜੋ ਬੱਚਿਆਂ, ਵੱਡਿਆਂ ਤੇ ਹਰ ਵਰਗ ਲਈ ਲਾਹੇਵੰਦ ਹੋਣਗੇ। ਉਨ੍ਹਾਂ ਕਿਹਾ ਕਿ ਮਿਲਟਰੀ ਦੀ ਸ਼ਾਨ ਤੇ ਇਕਜੁੱਟਤਾ ਨੂੰ ਪੇਸ਼ ਕਰਦੀ ਇਹ 'ਬਰੇਵਹਾਰਟ ਰਾਈਡ' ਆਪਣੇ ਆਪ ਵਿਚ ਵਿਲੱਖਣ ਹੈ। ਉਨ੍ਹਾਂ ਕਿਹਾ ਕਿ ਮੋਟਰਸਾਈਕਲ ਸਵਾਰਾਂ ਦੇ ਵੱਡੇ ਕਾਫਲੇ ਨੇ ਇਸ ਰਾਈਡ ਦੇ ਪੱਖ ਵਿਚ ਜੋ ਹੁੰਗਾਰਾ ਭਰਿਆ ਹੈ, ਉਹ ਪ੍ਰਬੰਧਕਾਂ ਦੀ ਕਲਪਨਾ ਤੋਂ ਵੀ ਵੱਧ ਹੈ ਤੇ ਉਹ ਇਸ ਈਵੈਂਟ ਵਿਚ 200 ਮੋਟਰਸਾਈਕਲਾਂ ਦੇ ਹਿੱਸਾ ਲੈਣ ਲਈ ਆਸਵੰਦ ਸਨ।
ਇਸ ਰਾਈਡ ਦੇ ਸ਼ੁਰੂ ਤੇ ਸਮਾਪਤੀ ਥਾਵਾਂ ਤੇ ਮੋਟਰਸਾਈਕਲ ਸਵਾਰਾਂ ਲਈ ਚਾਹ-ਪਾਣੀ ਦਾ ਖੁੱਲ੍ਹਾ ਪ੍ਰਬੰਧ ਕੀਤਾ ਗਿਆ ਸੀ, ਤਾਂ ਜੋ ਸਾਰੇ ਬਾਈਕਰ ਇਨ੍ਹਾਂ ਖੁਸ਼ਗਵਾਰ ਪਲਾਂ ਨੂੰ ਅਪਣੇ ਸਾਥੀ ਬਾਈਕਰਾਂ ਨਾਲ ਸਾਂਝੇ ਕਰ ਸਕਣ। ਇਸ ਰਾਈਡ ਦੌਰਾਨ ਸੜਕ ਤੋਂ ਲੰਘਣ ਵਾਲੀ ਆਮ ਜਨਤਾ ਤੇ ਮੋਟਰਸਾਈਕਲ ਸਵਾਰਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਦਾ ਖਾਸ ਪ੍ਰਬੰਧ ਕੀਤਾ ਗਿਆ ਸੀ।
300 ਤੋਂ ਵੱਧ ਮੋਟਰਸਾਈਕਲ ਚਾਲਕਾਂ ਨੇ ਲਿਆ ਹਿੱਸਾ
'ਬਰੇਵਹਾਰਟਜ਼ ਰਾਈਡ' ਵਿਚ 300 ਤੋਂ ਵੱਧ ਟਰੇਂਡ ਮੋਟਰਸਾਈਕਲ ਚਾਲਕਾਂ ਨੇ ਭਾਗ ਲਿਆ, ਜਿਨ੍ਹਾਂ ਵਿਚ 10 ਔਰਤਾਂ ਵੀ ਸ਼ਾਮਲ ਸਨ। ਮੋਟਰਸਾਈਕਲਾਂ 'ਤੇ ਝੰਡੇ ਤੇ ਲੋਗੋ ਲਾ ਕੇ ਸਾਰੇ ਮੋਟਰਸਾਈਕਲ ਸਵਾਰ ਅੱਜ ਸਵੇਰੇ ਵਾਰ ਮੈਮੋਰੀਅਲ ਵਿਖੇ ਇਕੱਠੇ ਹੋਏ, ਜਿਥੇ ਪੂਰੇ ਉਤਸ਼ਾਹ ਤੇ ਰਸਮੀ ਢੰਗ ਨਾਲ ਸ਼ਰਧਾਂਜਲੀ ਸਮਾਰੋਹ ਆਯੋਜਿਤ ਕੀਤਾ ਗਿਆ। ਇਥੇ ਲੈਫ. ਜਨਰਲ ਟੀ. ਐੱਸ. ਸ਼ੇਰਗਿੱਲ (ਰਿਟਾਇਰਡ) ਨੇ ਦੇਸ਼ ਦੀ ਤਨੋ-ਮਨੋ ਸੇਵਾ ਕਰਨ ਵਾਲੇ ਬਹਾਦਰ ਤੇ ਬਲੀਦਾਨੀ ਜਵਾਨਾਂ ਨੂੰ ਸਰਧਾਂਜਲੀ ਦੇਣ ਮਗਰੋਂ ਇਸ 'ਬਰੇਵਹਾਰਟਸ ਰਾਈਡ' ਨੂੰ ਝੰਡੀ ਦੇ ਕੇ ਰਵਾਨਾ ਕੀਤਾ।
ਕੇਂਦਰ ਤੇ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ
NEXT STORY