ਚੰਡੀਗੜ੍ਹ (ਸੁਸ਼ੀਲ) - ਆਪ੍ਰੇਸ਼ਨ ਸੈੱਲ ਦੀ ਮਹਿਲਾ ਹੈੱਡ ਕਾਂਸਟੇਬਲ ਨੇ ਮਨੀਮਾਜਰਾ ਤੋਂ ਮੋਟਰਸਾਈਕਲ ਚੋਰੀ ਕਰਨ ਵਾਲੇ ਨੌਜਵਾਨ ਨੂੰ ਕੈਂਬਵਾਲਾ ਨੇੜੇ ਨਾਕਾ ਲਾ ਕੇ ਦਬੋਚ ਲਿਆ। ਚੋਰ ਦੀ ਪਛਾਣ ਕੈਂਬਵਾਲਾ ਵਾਸੀ ਰਾਹੁਲ ਦੇ ਰੂਪ 'ਚ ਹੋਈ। ਪੁਲਸ ਨੇ ਉਸ ਕੋਲੋਂ ਚੋਰੀ ਦਾ ਮੋਟਰਸਾਈਕਲ ਬਰਾਮਦ ਕੀਤਾ ਹੈ। ਇਹ ਪਹਿਲੀ ਵਾਰ ਹੋਇਆ ਹੈ ਕਿ ਆਪ੍ਰੇਸ਼ਨ ਸੈੱਲ ਦੀ ਹੈੱਡ ਕਾਂਸਟੇਬਲ ਦਰਸ਼ਨ ਦੇਵੀ ਖੁਦ ਹੀ ਕੇਸ ਦੀ ਆਈ. ਓ. ਬਣੀ ਹੈ। ਚੋਰ ਨੇ ਦੱਸਿਆ ਕਿ ਉਸਨੇ ਸੈਕਟਰ-22 ਤੋਂ ਲੈਪਟਾਪ ਵੀ ਚੋਰੀ ਕੀਤਾ ਸੀ। ਮੁਲਜ਼ਮ ਨੂੰ ਐਤਵਾਰ ਡਿਊਟੀ ਮੈਜਿਸਟ੍ਰੇਟ ਸਾਹਮਣੇ ਪੇਸ਼ ਕੀਤਾ ਗਿਆ, ਜਿਥੋਂ ਅਦਾਲਤ ਨੇ ਉਸਨੂੰ 14 ਦਿਨਾਂ ਲਈ ਨਿਆਇਕ ਹਿਰਾਸਤ 'ਚ ਭੇਜ ਦਿੱਤਾ।ਡੇਰਾ ਮਹੱਲਾ ਦੇ ਜਤਿੰਦਰ ਨੇ ਕਰਵਾਇਆ ਸੀ ਮੋਟਰਸਾਈਕਲ ਚੋਰੀ ਦਾ ਮਾਮਲਾ ਦਰਜ
ਮਨੀਮਾਜਰਾ ਸਥਿਤ ਡੇਰਾ ਮਹੱਲਾ ਵਾਸੀ ਜਤਿੰਦਰ ਸਿੰਘ ਨੇ ਮਨੀਮਾਜਰਾ ਥਾਣੇ 'ਚ ਸ਼ਿਕਾਇਤ ਦਰਜ ਕਰਵਾਈ ਸੀ ਕਿ 24 ਦਸੰਬਰ ਨੂੰ ਘਰ ਦੇ ਬਾਹਰੋਂ ਉਸਦਾ ਕਿਸੇ ਨੇ ਮੋਟਰਸਾਈਕਲ ਚੋਰੀ ਕਰ ਲਿਆ ਸੀ। ਮਨੀਮਾਜਰਾ ਥਾਣਾ ਪੁਲਸ ਨੇ ਅਣਪਛਾਤੇ ਖਿਲਾਫ ਚੋਰੀ ਦਾ ਮਾਮਲਾ ਦਰਜ ਕੀਤਾ ਸੀ।
ਪਤੰਗਬਾਜ਼ੀ ਦੇ ਸ਼ੌਕੀਨਾਂ ਨੇ ਖੋਹੀ ਬੇਜ਼ੁਬਾਨ ਪਰਿੰਦਿਆਂ ਦੀ ਪ੍ਰਵਾਜ਼
NEXT STORY