ਬਾਬਾ ਬਕਾਲਾ : ਸਾਬਕਾ ਮੰਤਰੀ ਅਤੇ ਸੀਨੀਅਰ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੇ ਪੰਜਾਬ ਪੁਲਸ ਨੂੰ ਚਿਤਾਵਨੀ ਦਿੱਤੀ ਹੈ। ਬਾਬਾ ਬਕਾਲਾ ਵਿਚ ਰੱਖੜ ਪੁੰਨਿਆ ਮੌਕੇ ਸਿਆਸੀ ਕਾਨਫਰੰਸ ਦੌਰਾਨ ਮਜੀਠੀਆ ਨੇ ਕਿਹਾ ਕਿ ਪੁਲਸ ਤੋਂ ਸਾਨੂੰ ਇਨਸਾਫ ਦੀ ਉਮੀਦ ਹੈ, ਜੇਕਰ ਪੁਲਸ ਕਿਸੇ ਕਾਂਗਰਸੀ ਦੀ ਸ਼ਹਿ 'ਚ ਆ ਕੇ ਧੱਕਾ ਕਰਦੀ ਹੈ ਤਾਂ ਯਾਦ ਰੱਖਣ ਕਿ ਵਾਰੀ ਉਨ੍ਹਾਂ ਦੀ ਵੀ ਆਉਣੀ ਹੈ। ਮਜੀਠੀਆ ਨੇ ਕਿਹਾ ਕਿ ਜੇ ਪੰਗੇ ਲੈਣ ਦਾ ਸ਼ੌਂਕ ਹੈ ਤਾਂ ਪੰਗੇ ਉਨੇ ਕਿ ਹੀ ਲੈਣਾ ਜਿੰਨੀ ਮੋਢੇ 'ਤੇ ਵਰ੍ਹਦੀ ਹੈ ਜਦੋਂ ਸਾਡੀ ਸਰਕਾਰ ਬਣੀ ਤਾਂ ਬਖਸ਼ਣ ਦੀਆਂ ਅਪੀਲਾ ਕਰੋਗੇ।
ਮਜੀਠੀਆ ਨੇ ਕਿਹਾ ਕਿ ਕਾਂਗਰਸੀ ਵਿਧਾਇਕ ਭਲਾਈਪੁਰ ਇਕ ਵੀਡੀਓ ਵਿਚ ਚੋਣਾਂ ਦੌਰਾਨ ਧੱਕਾ ਕਰਨ ਦੀ ਗੱਲ ਆਖ ਰਹੇ ਹਨ ਅਤੇ ਇਹ ਕਹਿ ਕੇ ਸੰਬੋਧਨ ਕਰ ਰਹੇ ਹਨ ਹੁਣ ਤਾਂ ਪੁਲਸ ਵੀ ਉਨ੍ਹਾਂ ਦੀ ਹੈ। ਮਜੀਠੀਆ ਨੇ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਪੁੱਠੇ ਕੰਮ ਕੀਤੇ ਤਾਂ ਵਾਰੀ ਤੁਹਾਡੀ ਵੀ ਆਏਗੀ।
ਸੁਖਜਿੰਦਰ ਸਿੰਘ ਰੰਧਾਵਾ ਨੂੰ ਜਲਦ ਕੀਤਾ ਜਾ ਸਕਦੈ ਅਕਾਲ ਤਖਤ ਸਾਹਿਬ 'ਤੇ ਤਲਬ
NEXT STORY