ਚੰਡੀਗੜ੍ਹ : ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਨੇ ਸੀਨੀਅਰ ਅਕਾਲੀ ਆਗੂ ਬਿਕਰਮ ਮਜੀਠੀਆ ਦੀ ਜ਼ਮਾਨਤ ਨੂੰ ਲੈ ਕੇ ਵੱਡਾ ਬਿਆਨ ਦਿੰਦਿਆਂ ਆਮ ਆਦਮੀ ਪਾਰਟੀ 'ਤੇ ਤੰਜ ਕੱਸਿਆ ਹੈ। ਉਨ੍ਹਾਂ ਕਿਹਾ ਕਿ ਕੁੱਝ ਸਮਾਂ ਪਹਿਲਾਂ ਆਮ ਆਦਮੀ ਪਾਰਟੀ ਦੇ ਵੀ ਇਹੀ ਹਾਲਾਤ ਸਨ ਅਤੇ ਕੇਜਰੀਵਾਲ ਸਾਹਿਬ ਜੇਲ੍ਹ 'ਚੋਂ ਬਾਹਰ ਆਏ ਸਨ ਤਾਂ ਪਾਰਟੀ ਨੇ ਬਿਆਨ ਦਿੱਤਾ ਸੀ-'ਸੱਤਿਆਮੇਵ ਜੈਯਤੇ'। ਉਨ੍ਹਾਂ ਕਿਹਾ ਕਿ ਇਸ ਨੂੰ ਸੱਚਾਈ ਦੀ ਜਿੱਤ ਨਹੀਂ ਕਿਹਾ ਜਾ ਸਕਦਾ ਹੈ।
ਇਹ ਵੀ ਪੜ੍ਹੋ : ਪੰਜਾਬ 'ਚ 5 ਫਰਵਰੀ ਨੂੰ ਲੈ ਕੇ ਵੱਡਾ ਐਲਾਨ, ਹਰੇਕ ਨੂੰ ਭੋਜਨ-ਦੁੱਧ ਤੇ ਲੰਗਰ...
ਇਸ ਨਾਲ ਪੰਜਾਬ ਸਰਕਾਰ ਦੇ ਨਾਲ-ਨਾਲ ਪੰਜਾਬ ਪੁਲਸ ਦਾ ਦੀਵਾਲਾ ਨਿਕਲਿਆ ਹੈ। ਇਕ ਤੋਂ ਬਾਅਦ ਇਕ ਆਮਦਨ ਤੋਂ ਵੱਧ ਜਾਇਦਾਦ ਦੇ ਜਿੰਨੇ ਵੀ ਕੇਸ ਇਨ੍ਹਾਂ ਨੇ ਪਾਏ ਸਨ, ਸਾਰੇ ਦੇ ਸਾਰੇ ਕੇਸ ਵਾਪਸ ਹੋਏ ਹਨ। ਆਮ ਆਦਮੀ ਪਾਰਟੀ ਸਰਕਾਰ ਦੀ ਇਕ ਨੀਤੀ ਬਣ ਗਈ ਹੈ ਅਤੇ ਪੁਲਸ ਤੰਤਰ ਇਨ੍ਹਾਂ ਦੇ ਹੱਥ 'ਚ ਹਨ।
ਇਹ ਵੀ ਪੜ੍ਹੋ : PUNJAB : 11 ਮਹੀਨੇ ਪਹਿਲਾਂ ਵਿਆਹੇ ਜੋੜੇ ਦੀ ਅਚਾਨਕ ਮੌਤ, ਨਹੀਂ ਦੇਖਿਆ ਜਾਂਦਾ ਪਰਿਵਾਰ ਦਾ ਦੁੱਖ
ਭਾਵੇਂ ਇਨ੍ਹਾਂ ਦੇ ਵਿਰੋਧੀ ਹਨ, ਸਿਆਸੀ ਆਗੂ ਹਨ, ਅਖ਼ਬਾਰ ਹਨ ਜਾਂ ਫਿਰ ਪੱਤਰਕਾਰ, ਉਨ੍ਹਾਂ ਦੀ ਜ਼ੁਬਾਨ ਬੰਦ ਕਰਾਉਣ ਲਈ ਇਕ ਤੋਂ ਬਾਅਦ ਇਕ ਝੂਠੇ ਕੇਸ ਇਹ ਕਰਵਾ ਰਹੇ ਹਨ ਅਤੇ ਸਾਰੇ ਕੇਸ ਅਦਾਲਤਾਂ 'ਚ ਰੱਦ ਹੋਏ ਹਨ। ਕਈ ਵਾਰ ਤਾਂ ਖ਼ੁਦ ਕੇਜਰੀਵਾਲ ਅਤੇ ਮੁੱਖ ਮੰਤਰੀ ਮਾਨ ਨੇ ਜਾ ਕੇ ਉਨ੍ਹਾਂ ਲੋਕਾਂ ਤੋਂ ਮੁਆਫ਼ੀ ਮੰਗੀ ਹੈ ਅਤੇ ਇਹ ਕਲਮ ਦੀ ਤਾਕਤ ਅੱਗੇ ਝੁਕੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਡੇਰਾ ਬਿਆਸ ਮੁਖੀ ਦੇ ਮੁਲਾਕਾਤ ਤੋਂ ਕੁੱਝ ਮਿੰਟਾਂ ਬਾਅਦ ਬਿਕਰਮ ਮਜੀਠੀਆ ਨੂੰ ਮਿਲੀ ਜ਼ਮਾਨਤ
NEXT STORY