ਪਟਿਆਲਾ (ਇੰਦਰਜੀਤ, ਜੋਸਨ) - ਪੰਜਾਬ ਦੇ ਸਾਬਕਾ ਸੀਨੀਅਰ ਕੈਬਨਿਟ ਮੰਤਰੀ ਤੇ ਯੂਥ ਅਕਾਲੀ ਦਲ ਬਾਦਲ ਦੇ ਇੰਚਾਰਜ ਬਿਕਰਮ ਮਜੀਠੀਆ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਬਹਿਬਲ ਕਲਾਂ ਤੇ ਕੋਟਕਪੁਰਾ ਕੇਸਾਂ ਲਈ ਬਣਾਈ ਗਈ ਪੁਲਸ ਅਧਿਕਾਰੀਆਂ ਦੀ 'ਸਿੱਟ' ਇਕ ਕਠਪੁਤਲੀ ਹੈ। ਇਸ ਦੇ ਅਸਲ ਮੁਖੀ ਕੈਪਟਨ ਅਮਰਿੰਦਰ ਸਿੰਘ ਅਤੇ ਮੈਂਬਰ ਸੁਨੀਲ ਜਾਖੜ ਹਨ ਪਰ ਅਕਾਲੀ ਦਲ ਡਰੇਗਾ ਨਹੀਂ ਸਗੋਂ ਕੈਪਟਨ ਦੀਆਂ ਵਧੀਕੀਆਂ ਦਾ ਮੂੰਹ ਤੋੜਵਾ ਜੁਆਬ ਦੇਵੇਗਾ। ਇਸ ਗੱਲ ਦਾ ਪ੍ਰਗਟਾਵਾ ਬਿਕਰਮ ਮਜੀਠੀਆ ਵਲੋਂ ਅੱਜ ਪਟਿਆਲਾ ਵਿਖੇ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ 'ਸਿੱਟ' ਦੇ ਸਹਾਰੇ ਲੋਕ ਸਭਾ ਚੋਣ ਲੜਨਾ ਚਾਹੁੰਦੀ ਹੈ ਪਰ ਪੰਜਾਬ ਦੇ ਲੋਕ ਅਸਲ ਸਥਿਤੀ ਤੋਂ ਜਾਣੂ ਹਨ, ਜੋ ਲੋਕ ਸਭਾ ਚੋਣਾਂ ਦੌਰਾਨ ਕਾਂਗਰਸ ਦਾ ਬੋਰੀ ਬਿਸਤਰਾ ਗੋਲ ਕਰ ਦੇਣਗੇ। ਇਸ ਮੌਕੇ ਉਨ੍ਹਾਂ ਨੇ ਸੁਪਰੀਮ ਕੋਰਟ ਦੇ ਸਿਟਿੰਗ ਜੱਜ ਤੋਂ ਬਹਿਬਲ ਕਲਾ ਤੇ ਕੋਟਕਪੁਰਾ ਕਾਂਡ ਦੀ ਜਾਂਚ ਕਰਵਾਉਣ ਦੀ ਗੱਲ ਕਹੀ ਹੈ।
ਬਿਕਰਮ ਮਜੀਠੀਆ ਨੇ ਕਿਹਾ ਕਿ ਕਾਂਗਰਸ ਦੇ 2 ਸਾਲਾਂ 'ਚ 919 ਕਿਸਾਨਾਂ ਵਲੋਂ ਖੁਦਕਸ਼ੀ ਕੀਤੀ ਗਈ ਹੈ ਪਰ ਬੀਤੇ ਦਿਨੀਂ ਮੋਗਾ ਰੈਲੀ 'ਚ ਵਿਸ਼ੇਸ਼ ਤੌਰ 'ਤੇ ਆਏ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਕਿਸੇ ਵੀ ਇਕ ਕਿਸਾਨ ਦੇ ਘਰ ਜਾ ਕੇ ਸਾਰ ਨਹੀਂ ਲਈ। ਇਸ ਤੋਂ ਸਪੱਸ਼ਟ ਹੁੰਦਾ ਹੈ ਕਿ ਕਾਂਗਰਸ ਸਰਕਾਰ ਪੰਜਾਬ ਦੇ ਕਿਸਾਨਾਂ ਦੀ ਬਰਬਾਦੀ ਚਾਹੁੰਦੀ ਹੈ। ਦੱਸ ਦੇਈਏ ਕਿ ਕਿਸਾਨਾਂ ਦੇ ਸਿਰ 'ਤੇ 90 ਹਜ਼ਾਰ ਕਰੋੜ ਦਾ ਕਰਜ਼ਾ ਸੀ, ਜੋ ਸਰਕਾਰ ਨੇ ਅਜੇ ਤੱਕ ਮੁਆਫ ਨਹੀਂ ਕੀਤਾ। ਮਜੀਠੀਆ ਨੇ ਨਵਜੋਤ ਸਿੰਘ ਸਿੱਧੂ 'ਤੇ ਨਿਸ਼ਾਨੇ ਸੇਧਦਿਆਂ ਕਿਹਾ ਕਿ ਸਿੱਧੂ ਨੂੰ ਜਹਾਜ਼ ਦੇ ਅੱਗੇ ਬੰਨ ਕੇ ਪਾਕਿਸਤਾਨ ਲਿਜਾਉਣਾ ਚਾਹੀਦਾ ਹੈ, ਜਿੱਥੇ ਉਸ ਨੂੰ ਦਿਖਾਉਣਾ ਚਾਹੀਦਾ ਹੈ ਕਿ ਦੇਸ਼ ਦੀ ਆਰਮੀ ਨੇ ਕਿਥੇ ਹਮਲਾ ਕੀਤਾ। ਉਨ੍ਹਾਂ ਇਹ ਵੀ ਕਿਹਾ ਕਿ ਇਕ ਪਾਕਿ ਦੀ ਬੀਬੀ ਨੂੰ ਆਪਣੇ ਸਰਕਾਰੀ ਮਹਿਲਾਂ 'ਚ ਰੱਖੀ ਫਿਰਦਾ ਹੈ ਅਤੇ ਦੂਜਾ ਪਾਕਿ ਨੂੰ ਜੱਫੀਆਂ ਪਾ ਰਿਹਾ ਹੈ।
ਲੁੱਟਖੋਹ ਦੀ ਵਾਰਦਾਤ ਨੂੰ ਅੰਜ਼ਾਮ ਦੇਣ ਵਾਲਾ ਵਿਅਕਤੀ ਗ੍ਰਿਫਤਾਰ
NEXT STORY