ਗੁਰਦਾਸਪੁਰ, ਇਸਲਾਮਾਬਾਦ : ਪਾਕਿਸਤਾਨ ਸਰਕਾਰ ਨੇ ਦੋ ਭਾਰਤੀ ਡਾਕਟਰਾਂ ਨੂੰ ਮਰਨ ਉਪਰੰਤ ਨਿਸ਼ਾਨ-ਏ-ਕਾਇਦ-ਏ-ਆਜ਼ਮ ਪੁਰਸਕਾਰ ਦੇਣ ਦਾ ਐਲਾਨ ਕੀਤਾ ਹੈ ਜਿਨ੍ਹਾਂ ਨੇ ਮੁਹੰਮਦ ਅਲੀ ਜਿਨਾਹ ਦਾ ਇਲਾਜ ਦੁਨੀਆ ਤੋਂ ਛੁਪਾਉਂਦੇ ਹੋਏ ਕੀਤਾ ਸੀ। ਪਾਕਿਸਤਾਨ ਸਰਕਾਰ ਵੱਲੋਂ ਜਾਰੀ ਇੱਕ ਨੋਟੀਫਿਕੇਸ਼ਨ ਵਿੱਚ ਕੁੱਲ 372 ਲੋਕਾਂ ਨੂੰ ਸਿਵਲ ਪੁਰਸਕਾਰ ਦੇਣ ਦਾ ਐਲਾਨ ਕੀਤਾ ਗਿਆ ਹੈ, ਜਿਸ ਵਿੱਚ ਦੋ ਭਾਰਤੀ ਡਾਕਟਰਾਂ ਦੇ ਮਰਨ ਉਪਰੰਤ ਨਾਮ ਵੀ ਸ਼ਾਮਲ ਹਨ।
ਸਰਹੱਦ ਪਾਰ ਦੇ ਸੂਤਰਾਂ ਅਨੁਸਾਰ ਪਾਕਿਸਤਾਨ ਸਰਕਾਰ ਵੱਲੋਂ 14 ਅਗਸਤ ਨੂੰ ਜਾਰੀ ਇੱਕ ਨੋਟੀਫਿਕੇਸ਼ਨ ਵਿੱਚ ਦੋ ਮਰਨ ਉਪਰੰਤ ਭਾਰਤੀ ਡਾਕਟਰਾਂ ਸਮੇਤ ਕੁੱਲ 372 ਵਿਅਕਤੀਆਂ ਨੂੰ ਸਿਵਲ ਪੁਰਸਕਾਰ ਦੇਣ ਦਾ ਐਲਾਨ ਕੀਤਾ ਗਿਆ ਸੀ। 1957 ਵਿੱਚ ਸਥਾਪਿਤ ਨਿਸ਼ਾਨ-ਏ-ਕਾਇਦ-ਏ-ਆਜ਼ਮ, ਪਾਕਿਸਤਾਨ ਦਾ ਸਭ ਤੋਂ ਉੱਚਾ ਨਾਗਰਿਕ ਸਨਮਾਨ ਹੈ ਜੋ ਮੁਹੰਮਦ ਅਲੀ ਜਿਨਾਹ ਦੀ ਯਾਦ ਵਿੱਚ ਸਮਾਜ ਸੇਵਾ ਦੇ ਖੇਤਰ ਵਿੱਚ ਦਿੱਤਾ ਜਾਂਦਾ ਹੈ ਅਤੇ ਇਸ ਤੋਂ ਪਹਿਲਾਂ ਚਾਰ ਹੋਰ ਵਿਅਕਤੀਆਂ ਨੂੰ ਇਹ ਸਨਮਾਨ ਦਿੱਤਾ ਜਾ ਚੁੱਕਾ ਹੈ।
ਇਤਿਹਾਸਕਾਰ ਅਕਬਰ ਅਹਿਮਦ ਦੀ ਕਿਤਾਬ ਅਤੇ ਪ੍ਰਸਿੱਧ ਕਿਤਾਬ ਫਰੀਡਮ ਐਟ ਮਿਡਨਾਈਟ ਦੇ ਅਨੁਸਾਰ, ਜਿਨਾਹ 1930 ਦੇ ਦਹਾਕੇ ਤੋਂ ਕੈਂਸਰ ਵਰਗੀ ਗੰਭੀਰ ਬਿਮਾਰੀ ਨਾਲ ਜੂਝ ਰਹੇ ਸਨ। ਉਸ ਸਮੇਂ ਇਹ ਬਿਮਾਰੀ ਬਹੁਤ ਖ਼ਤਰਨਾਕ ਸੀ, ਅਤੇ ਇਸ ਦੇ ਲਈ ਕੋਈ ਪ੍ਰਭਾਵਸ਼ਾਲੀ ਐਂਟੀਬਾਇਓਟਿਕ ਇਲਾਜ ਨਹੀਂ ਸੀ। 1946 ਵਿੱਚ ਜਦੋਂ ਇਨ੍ਹਾਂ ਦੋ ਪਾਰਸੀ ਡਾਕਟਰਾਂ ਨੇ ਜਿਨਾਹ ਦੇ ਫੇਫੜਿਆਂ ਦਾ ਐਕਸ-ਰੇ ਦੇਖਿਆ, ਤਾਂ ਉਨ੍ਹਾਂ ਨੂੰ ਅਹਿਸਾਸ ਹੋਇਆ ਕਿ ਜਿਨਾਹ ਸਿਰਫ਼ ਇੱਕ ਜਾਂ ਦੋ ਸਾਲ ਹੀ ਜੀਉਂਦੇ ਰਹਿਣਗੇ। ਇਨ੍ਹਾਂ ਦੋਵਾਂ ਡਾਕਟਰਾਂ ਨੇ ਇਹ ਜਾਣਕਾਰੀ ਜਵਾਹਰ ਲਾਲ ਨਹਿਰੂ, ਮਹਾਤਮਾ ਗਾਂਧੀ ਜਾਂ ਅੰਗਰੇਜ਼ਾਂ ਨੂੰ ਨਹੀਂ ਦੱਸੀ।
ਸੂਤਰਾਂ ਅਨੁਸਾਰ ਅਜਿਹਾ ਇਸ ਲਈ ਕੀਤਾ ਗਿਆ ਸੀ ,ਕਿਉਂਕਿ ਇਹ ਡਰ ਸੀ ਕਿ ਜੇਕਰ ਇਹ ਖ਼ਬਰ ਬਾਹਰ ਆ ਗਈ ਤਾਂ ਉਨ੍ਹਾਂ ਦੀ ਰਾਜਨੀਤਿਕ ਭਰੋਸੇਯੋਗਤਾ ਨੂੰ ਨੁਕਸਾਨ ਪਹੁੰਚ ਸਕਦਾ ਹੈ। ਜੇਕਰ ਲਾਰਡ ਮਾਊਂਟਬੈਟਨ ਨੂੰ ਉਸ ਸਮੇਂ ਜਿਨਾਹ ਦੀ ਵਿਗੜਦੀ ਸਿਹਤ ਬਾਰੇ ਪਤਾ ਹੁੰਦਾ, ਤਾਂ ਉਹ ਆਜ਼ਾਦੀ ਦੇ ਫੈਸਲੇ ਨੂੰ ਕੁਝ ਮਹੀਨਿਆਂ ਲਈ ਮੁਲਤਵੀ ਕਰ ਦਿੰਦੇ। ਮਾਊਂਟਬੈਟਨ ਨੇ ਬਾਅਦ ਵਿੱਚ ਖੁਦ ਮੰਨਿਆ ਕਿ ਜੇਕਰ ਉਨ੍ਹਾਂ ਨੂੰ ਜਿਨਾਹ ਦੀ ਬਿਮਾਰੀ ਬਾਰੇ ਪਤਾ ਹੁੰਦਾ, ਤਾਂ ਵੰਡ ਟਾਲੀ ਜਾ ਸਕਦੀ ਸੀ ਅਤੇ ਪਾਕਿਸਤਾਨ ਕਦੇ ਨਹੀਂ ਬਣਿਆ ਹੁੰਦਾ। ਆਜ਼ਾਦੀ ਤੋਂ ਸਿਰਫ਼ ਇੱਕ ਸਾਲ ਬਾਅਦ, 11 ਸਤੰਬਰ, 1948 ਨੂੰ ਜਿਨਾਹ ਦੀ ਮੌਤ ਹੋ ਗਈ।
ਪੰਜਾਬ ਬੰਦ : ਬਠਿੰਡਾ 'ਚ ਬੱਸਾਂ ਬੰਦ, ਬਜ਼ਾਰਾਂ ਦੇ ਸ਼ਟਰ ਡਾਊਨ ਅਤੇ ਆਵਾਜਾਈ ਠੱਪ, ਤਸਵੀਰਾਂ 'ਚ ਦੇਖੋ ਤਾਜ਼ਾ ਹਾਲਾਤ
NEXT STORY