ਅੰਮ੍ਰਿਤਸਰ — ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਦੇ ਸਮਰਥਕਾਂ ਅਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਮੁਅੱਤਲ ਕੀਤੇ ਸਾਬਕਾ ਪਾਰਲੀਮਾਨੀ ਸਕੱਤਰ ਇੰਦਰਬੀਰ ਸਿੰਘ ਬੁਲਾਰੀਆ ਵਿਚਕਾਰ ਸ਼ਬਦੀ ਜੰਗ ਹੋਰ ਤੇਜ਼ ਹੋ ਗਈ ਹੈ। ਬੁਲਾਰੀਆ ਨੇ ਸਿੱਧੇ ਤੌਰ 'ਤੇ ਕੈਬਨਿਟ ਮੰਤਰੀ ਬਿਕਰਮ ਮਜੀਠੀਆ ਨੂੰ ਕਿਹਾ ਹੈ ਕਿ ਉਹ ਆਪਣੇ ਚਹੇਤਿਆਂ ਰਾਹੀਂ ਉਨ੍ਹਾਂ ਦੀਆਂ ਗੱਲਾਂ ਦਾ ਜਵਾਬ ਦੇਣ ਦੀ ਥਾਂ ਸਿੱਧੇ ਤੌਰ 'ਤੇ ਸਾਹਮਣੇ ਆਉਣ। ਉਨ੍ਹਾਂ ਕਿਹਾ ਕਿ ਉਹ ਪੰਜਾਬ ਦੇ ਹਿੱਤਾਂ, ਸ਼੍ਰੋਮਣੀ ਅਕਾਲੀ ਦਲ ਅਤੇ ਵੱਖ-ਵੱਖ ਕਾਰੋਬਾਰਾਂ ਦੇ ਮਾਮਲੇ 'ਚ ਸ਼੍ਰੋਮÎਣੀ ਅਕਾਲੀ ਦਲ ਦੀ ਸ਼ਮੂਲੀਅਤ ਦੇ ਮਾਮਲੇ 'ਤੇ ਸਿੱਧੀ ਬਹਿਸ ਦੀ ਚੁਣੌਤੀ ਦਿੰਦੇ ਹਨ। ਸਮਾਂ ਅਤੇ ਸਥਾਨ ਵੀ ਮਜੀਠੀਆ ਨੂੰ ਨਿਸ਼ਚਿਤ ਕਰਨ ਦੀ ਗੱਲ ਕਰਦਿਆਂ ਬੁਲਾਰੀਆ ਨੇ ਕਿਹਾ ਕਿ ਜੇ ਉਹ ਆਪਣੇ ਆਪ ਨੂੰ ਬੜਾ ਵੱਡਾ ਮਾਝੇ ਦਾ ਜਰਨੈਲ ਸਮਝਦੇ ਹਨ ਤਾਂ ਖੁਦ ਸਾਹਮਣੇ ਆਉਣਗੇ। ਉਨ੍ਹਾਂ ਆਗੂਆਂ ਨੂੰ ਅੱਗੇ ਨਾ ਕਰਨ ਜਿਨ੍ਹਾਂ ਦੇ ਬਾਰੇ ਉਹ ਕੁਝ ਵੀ ਕਹਿਣਾ ਨਹੀਂ ਚਾਹੁੰਦੇ ਕਿ ਕਿਵੇਂ ਉਹ ਚਮਚਾਗਿਰੀ ਦੀਆਂ ਹੱਦਾਂ ਪਾਰ ਕਰ ਚੁਕੇ ਹਨ।
ਉਨ੍ਹਾਂ ਸ਼ਨੀਵਾਰ ਨੂੰ ਮੁੜ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਤੁਲਨਾ ਧ੍ਰਿਤਰਾਸ਼ਟਰ, ਉਪ ਮੁੱਖ ਮੰਤਰੀ ਸੁਖਬੀਰ ਬਾਦਲ ਦੀ ਤੁਲਨਾ ਦੁਰਯੋਧਨ, ਬਿਕਰਮ ਮਜੀਠੀਆ ਦੀ ਤੁਲਨਾ ਮਾਮਾ ਸ਼ਕੁਨੀ ਅਤੇ ਕੁਝ ਧਾਰਮਿਕ ਆਗੂਆਂ ਦੀ ਤੁਲਨਾ ਗੁਰੂਦਰੋਣਾ ਆਚਾਰੀਆ ਨਾਲ ਕਰਦਿਆਂ ਕਿਹਾ ਕਿ ਉਹ ਵੀ ਜ਼ੁਲਮ ਕਰਨ ਵਾਲਿਆਂ ਦੇ ਹੱਕ ਵਿਚ ਨਿਤਰੇ ਸਨ ਨਾ ਕਿ ਇਸ ਧਰਤੀ ਦੀਆਂ ਪ੍ਰੰਪਰਾਵਾਂ ਬਚਾਉਣ ਅਤੇ ਇਨਸਾਫ ਲਈ ਲੜ ਰਹੀ ਧਿਰ ਦੇ ਹੱਕ ਵਿਚ ਖੜੇ ਹੋਏ ਸਨ।
ਜ਼ੁਲਮ ਅਤੇ ਜਬਰ ਕਰਨ ਵਾਲਾ ਡਰਿਆ ਮਨੁੱਖ ਕਦੇ ਵੀ ਸੱਚ ਦੀਆਂ ਅੱਖਾਂ ਵਿਚ ਅੱਖਾਂ ਨਹੀਂ ਪਾ ਸਕਦਾ। ਉਨ੍ਹਾਂ ਕਿਹਾ ਕਿ ਬਿਕਰਮ ਮਜੀਠੀਆ ਵੱਲੋਂ ਕੀਤੇ ਪਾਪ ਕੰਬ ਰਹੇ ਹਨ ਜਿਸ ਕਰਕੇ ਉਹ ਉਨ੍ਹਾਂ ਦੇ ਸਵਾਲਾਂ ਦਾ ਜਵਾਬ ਖੁਦ ਦੇਣ ਦੀ ਬਜਾਏ ਆਪਣੇ ਚਮਚਿਆਂ ਕੋਲੋਂ ਦਿਵਾ ਰਹੇ ਹਨ ਜਿਨ੍ਹਾਂ ਦੇ ਗਲੇ ਵਿਚ ਸਿਆਸੀ ਅਹੁਦੇ ਦਾ ਪਟਾ ਬਿਕਰਮ ਸਿੰਘ ਮਜੀਠੀਏ ਦਾ ਹੈ।
ਮਾਨਸਿਕ ਤੌਰ 'ਤੇ ਪਰੇਸ਼ਾਨ ਵਿਅਕਤੀ ਨੇ ਖੁਦ 'ਤੇ ਮਿੱਟੀ ਦਾ ਤੇਲ ਪਾ ਲਾਈ ਅੱਗ, ਹਾਲਤ ਗੰਭੀਰ
NEXT STORY