ਖਡੂਰ ਸਾਹਿਬ, ਵੈਰੋਵਾਲ (ਗਿੱਲ, ਕੰਡਾ)— ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਲੋਕ ਸਭਾ ਹਲਕਾ ਖਡੂਰ ਸਾਹਿਬ 'ਚ ਬੀਬੀ ਜਗੀਰ ਕੌਰ ਦੇ ਹੱਕ 'ਚ ਕੀਤੇ ਜਾ ਰਹੇ ਚੋਣ ਜਲਸੇ ਦੌਰਾਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ 'ਤੇ ਵੱਡੇ ਸ਼ਬਦੀ ਹਮਲੇ ਕੀਤੇ। ਉਨ੍ਹਾਂ ਨੇ ਕਿਹਾ ਜੋ ਬੰਦਾ ਗੁਰੂ ਗੋਬਿੰਦ ਸਿੰਘ ਦੇ ਚਰਨਾਂ ਦੀ ਸਹੁੰ ਖਾ ਕੇ ਆਪਣੇ ਵਾਦਿਆਂ ਤੋਂ ਭੱਜ ਗਿਆ ਹੋਵੇ ਉਹ ਬੰਦਾ ਕਿੰਨਾ ਘਟੀਆ ਅਤੇ ਉਸ ਦੀ ਸੋਚ ਕਿੰਨੀ ਨੀਵੀ ਹੈ, ਇਸ ਗੱਲ ਦਾ ਅੰਦਾਜ਼ਾ ਤੁਸੀਂ ਖੁਦ ਲਗਾ ਸਕਦੇ ਹੋ।
ਮਜੀਠੀਆ ਇਥੇ ਹੀ ਬੱਸ ਨਹੀਂ ਹੋਏ ਉਨ੍ਹਾਂ ਕਿਹਾ ਕਿ ਕਾਂਗਰਸ ਨੇ ਘਰ-ਘਰ ਜਾ ਕੇ ਲੋਕਾਂ ਨਾਲ ਲਿਖਤੀ ਵਾਅਦੇ ਕੀਤੇ ਸਨ, ਜਿਸ ਕਰਕੇ ਬੁੱਧ ਸਿੰਘ ਵਰਗੇ ਕਿਸਾਨਾਂ ਦੀਆਂ ਜ਼ਮੀਨਾਂ ਵੀ ਕੁਰਕ ਹੋ ਚੱਲੀਆਂ ਸਨ ਅਤੇ ਕਿਸਾਨਾਂ ਦੇ ਗੰਨੇ ਦੇ ਹਜ਼ਾਰਾਂ ਕਰੋੜ, ਮੁਲਾਜ਼ਮਾਂ ਦੀਆਂ ਡੀ. ਏ. ਦੀਆਂ ਕਿਸ਼ਤਾਂ, ਬੱਚਿਆਂ ਦੀਆਂ ਸਕੂਲੀ ਵਰਦੀਆਂ ਤੱਕ ਖਾ ਗਏ।
ਉਨ੍ਹਾਂ ਕਿਹਾ ਕਿ ਇਹ ਸਰਕਾਰ ਦੇ ਪੰਜੇ ਨੇ ਤਾਂ ਡਾਕੂ ਮੰਗਲ ਸਿੰਘ ਨਾਲੋ ਵੀ ਵੱਧ ਪੰਜਾਬ ਨੂੰ ਲੁਟਿਆ ਹੈ। ਕਾਗਰਸ ਕੋਲੋਂ ਪੰਜਾਬ ਦੇ ਲੋਕਾਂ ਨੂੰ ਭਲਾਈ ਦੀ ਕੋਈ ਆਸ ਨਹੀਂ। ਉਨ੍ਹਾਂ ਕਿਹਾ ਕਿ ਕੈਪਟਨ ਦਾ ਇਕ ਵਿਧਾਇਕ ਹੈ, ਭਲਾਈਪੁਰ ਜਿਸ ਦੇ ਪਿੰਡ ਦਾ ਨਾਂ ਤਾਂ ਬਹੁਤ ਵਧੀਆ ਹੈ, ਭਲਾਈਪੁਰ ਪਰ ਉਸ ਨੇ ਅੱਜ ਤੱਕ ਕੋਈ ਭਲਾਈ ਦਾ ਕੰਮ ਨਹੀਂ ਕੀਤਾ ਸਗੋਂ ਉਸ ਦਾ ਧਿਆਨ ਰੇਤ ਮਾਈਨਿੰਗ, ਹਲਕੇ ਦੇ ਸਰਪੰਚਾਂ ਕੋਲੋਂ ਪੈਸੇ ਖਾ ਗਿਆ, ਛੱਪੜ ਪੁੱਟ ਕੇ ਖਾ ਗਿਆ ਅਤੇ ਛੱਪੜਾਂ ਦੀਆਂ ਮੱਛੀਆਂ ਤੱਕ ਖਾ ਗਿਆ। ਅਜਿਹੇ ਲੋਕਾਂ ਤੋਂ ਪੰਜਾਬ ਦੇ ਲੋਕ ਕੀ ਆਸ ਰੱਖਣਗੇ। ਇਸ ਮੌਕੇ ਉਨ੍ਹਾਂ ਨਾਲ ਮਲਕੀਤ ਸਿੰਘ ਏ. ਆਰ, ਰਜਿੰਦਰ ਸਿੰਘ ਬਿੱਲਾ, ਰਜਿੰਦਰ ਸਿੰਘ ਸਾਬਾ ,ਸੰਦੀਪ ਸਿੰਘ ਏ.ਆਰ, ਰਾਮ ਸਿੰਘ, ਕਸ਼ਮੀਰ ਸਿੰਘ, ਪ੍ਰਭਜੀਤ ਸਿੰਘ, ਸੁਖਵੰਤ ਸਿੰਘ ਮੱਲਾ ਆਦਿ ਮੌਜੂਦ ਸਨ।
ਕਰਜ਼ੇ ਤੋਂ ਪ੍ਰੇਸ਼ਾਨ ਕਿਸਾਨ ਨੇ ਕੀਤੀ ਖੁਦਕੁਸ਼ੀ
NEXT STORY