ਜਲੰਧਰ/ਅੰਮ੍ਰਿਤਸਰ— ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਪੰਜਾਬ ਵਿਧਾਨ ਸਭਾ ’ਚੋਂ ਸੈਸ਼ਨ ਦੌਰਾਨ ਉਨ੍ਹਾਂ ਨੂੰ ਮੁਅੱਤਲ ਕਰਨ ਨੂੰ ਲੈ ਕੇ ਕੈਪਟਨ ਅਮਰਿੰਦਰ ਸਿੰਘ ਨੂੰ ਲੰਮੇ ਹੱਥੀਂ ਲੈਂਦੇ ਹੋਏ ਵੱਡੇ ਇਲਜ਼ਾਮ ਲਾਏ ਹਨ। ਅੰਮ੍ਰਿਤਸਰ ਵਿਚ ਪ੍ਰੈੱਸ ਕਾਨਫਰੰਸ ਦੌਰਾਨ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਪੰਜਾਬ ਵਿਧਾਨ ਸਭਾ ’ਚ ਲੋਕਤੰਤਰ ਦਾ ਖਣਨ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਹੀ ਕੈਪਟਨ ਅਮਰਿੰਦਰ ਸਿੰਘ ’ਤੇ ਪਰਚਾ ਦਰਜ ਕਰਨ ਦੀ ਵੀ ਗੱਲ ਕਹੀ ਹੈ। ਉਨ੍ਹਾਂ ਕਿਹਾ ਕਿ ਬਜਟ ਸੈਸ਼ਨ ਨਾਲੋਂ ਕੋਈ ਜ਼ਰੂਰੀ ਸੈਸ਼ਨ ਨਹੀਂ ਹੁੰਦਾ ਹੈ।
ਇਹ ਵੀ ਪੜ੍ਹੋ: ਜਲੰਧਰ ’ਚ ਹੋਏ ਟਿੰਕੂ ਕਤਲ ਮਾਮਲੇ ’ਚ ਸਾਹਮਣੇ ਆਈਆਂ ਵੱਡੀਆਂ ਗੱਲਾਂ, ਬੇਖ਼ੌਫ ਹਮਲਾਵਰ ਬੋਲੇ ‘ਲੈ ਲਿਆ ਬਦਲਾ’
ਕੈਪਟਨ ਨਾਲ ਅੱਖ-ਮਟੱਕਾ ਹੋਣ ਤੋਂ ਬਾਅਦ ਸਪੀਕਰ ਨੇ ਸਾਨੂੰ ਕੱਢਿਆ ਬਾਹਰ
ਸਪੀਕਰ ਵੱਲੋਂ ਬਜਟ ਸੈਸ਼ਨ ਦੌਰਾਨ ਅਕਾਲੀ ਵਿਧਾਇਕਾਂ ਨੂੰ ਤਿੰਨ ਦਿਨਾਂ ਲਈ ਮੁਅੱਤਲ ਕਰਨ ਨੂੰ ਲੈ ਕੇ ਮਜੀਠੀਆ ਨੇ ਕਿਹਾ ਕਿ ਸਾਨੂੰ ਕੱਢਣ ਤੋਂ ਪਹਿਲਾਂ ਸਪੀਕਰ ਵੱਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਇਸ਼ਾਰਾ ਕੀਤਾ ਗਿਆ ਸੀ ਅਤੇ ਫਿਰ ਸਾਨੂੰ ਸਦਨ ’ਚੋਂ ਬਾਹਰ ਕੱਢ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਨੇ ਕਰਜ਼ਾ ਮੁਆਫ਼ੀ ਤੋਂ ਲੈ ਕੇ ਆਪਣਾ ਕੋਈ ਵੀ ਵਾਅਦਾ ਪੁੂਰਾ ਨਹੀਂ ਕੀਤਾ ਹੈ, ਜਿਸ ਕਰਕੇ ਉਨ੍ਹਾਂ ’ਤੇ ਪਰਚਾ ਦਰਜ ਹੋਣਾ ਚਾਹੀਦਾ ਹੈ।
ਸਦਨ ’ਚ ਵਰਤੀ ਗਈ ਗਲਤ ਸ਼ਬਦਾਵਲੀ
ਬਿਕਰਮ ਸਿੰਘ ਮਜੀਠੀਆ ਨੇ ਅੱਗੇ ਹੋਰ ਵੱਡੇ ਇਲਜ਼ਾਮ ਲਾਉਂਦੇ ਕਿਹਾ ਕਿ ਉਸ ਦਿਨ ਸਦਨ ’ਚ ਗਲਤ ਸ਼ਬਦਾਵਲੀ ਦੀ ਵਰਤੋਂ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਜੇਕਰ ਉਸ ਦਿਨ ਦੀ ਸ਼ਬਦਾਵਲੀ ਕੱਢੀ ਜਾਵੇ ਤਾਂ ਉਸ ਦਿਨ ਜਦੋਂ ਜ਼ੀਰੋ ਆਵਰ ਚੱਲ ਰਿਹਾ ਸੀ ਤਾਂ ਸਪੀਕਰ ਸਾਬ੍ਹ ਨੇ ਦੋ-ਤਿੰਨ ਵਾਰ ‘ਤੁਹਾਡੇ ਵੇਲੇ’ ਦੀ ਗੱਲ ਕਹੀ। ਉਨ੍ਹਾਂ ਕਿਹਾ ਕਿ ਸਪੀਕਰ ਸਾਬ੍ਹ ਤਾਂ ਸਭ ਦੇ ਸਾਂਝੇ ਹਨ। ਸਪੀਕਰ ਦਾ ਕੰਮ ‘ਤੁਹਾਡੇ ਵੇਲੇ’ ਜਾਂ ‘ਸਾਡੇ ਵੇਲੇ’ ਕਹਿਣ ਦਾ ਕੰਮ ਨਹੀਂ ਹੈ। ਉਨ੍ਹਾਂ ਕਿਹਾ ਕਿ ਉਸ ਦਿਨ ਮੁੱਖ ਮੰਤਰੀ ਨਾਲ ਅੱਖ-ਮਟੱਕਾ ਹੋਣ ਤੋਂ ਬਾਅਦ ਸਾਨੂੰ ਬਾਹਰ ਕੱਢ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਅਸੀਂ ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਹਾਂ ਅਤੇ ਬਜਟ ਸੈਸ਼ਨ ’ਚ ਵੀ ਆਪਣਾ ਗੱਲ ਰੱਖਣੀ ਹੁੰਦੀ ਹੈ। ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਤਾਂ ਅੱਗੇ ਹੀ ਸੈਸ਼ਨ ਲਗਾ ਕੇ ਰਾਜ਼ੀ ਨਹੀਂ ਅਤੇ ਜੇਕਰ ਸੈਸ਼ਨ ਲੱਗਦਾ ਹੈ ਕਿ ਬੜੇ ਹੀ ਸੀਮਤ ਦਿਨਾਂ ਲਈ ਲੱਗਦਾ ਹੈ। ਉਨ੍ਹਾਂ ਕਿਹਾ ਕਿ ਚਾਰ ਸਾਲ ਬੀਤਣ ਦੇ ਬਾਅਦ ਵੀ ਕੈਪਟਨ ਸਰਕਾਰ ਨੇ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਨਹੀਂ ਕੀਤੇ ਹਨ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਕਿਸਾਨਾਂ ਦਾ ਪੂਰਨ ਕਰਜ਼ਾ ਮੁਆਫ ਕਰਨ ਦੀ ਗੱਲ ਕੀਤੀ ਸੀ। ਉਨ੍ਹਾਂ ਕਿਹਾ ਕਿ ਕੈਪਟਨ ਵੱਲੋਂ ਆੜ੍ਹਤੀਆ ਦਾ ਕਰਜ਼ਾ, ਕੋਆਪਰੇਟਿਵ ਬੈਂਕਾਂ ਦਾ ਕਰਜ਼ਾ ਮੁਆਫ ਕਰਕੇ ਰਾਹਤ ਦੇਣ ਦੀ ਗੱਲ ਕਹੀ ਸੀ ਪਰ ਕੋਈ ਵੀ ਕਰਜ਼ਾ ਮੁਆਫ਼ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਕਰਜ਼ਾ ਮੁਆਫ਼ੀ ਦੇ ਪ੍ਰੋਗਰਾਮ ’ਤੇ ਕਿਸਾਨਾਂ ਨੇ ਕੈਪਟਨ ਸਰਕਾਰ ’ਤੇ ਭਰੋਸਾ ਕੀਤਾ ਸੀ ਪਰ ਕਿ ਕੈਪਟਨ ਅਮਰਿੰਦਰ ਸਿੰਘ ਨੇ ਕਿਸਾਨਾਂ ਨਾਲ ਧੋਖਾ ਕੀਤਾ ਹੈ।
ਇਹ ਵੀ ਪੜ੍ਹੋ: ਅਗਵਾ ਮਗਰੋਂ 6 ਸਾਲਾ ਬੱਚੀ ਦਾ ਕਤਲ, ਜੰਗਲ ’ਚ ਲਹੂ-ਲੁਹਾਨ ਹਾਲਤ ’ਚ ਮਿਲੀ ਲਾਸ਼
ਉਨ੍ਹਾਂ ਕਿਹਾ ਕਿ ਹੁਸ਼ਿਆਰਪੁਰ ’ਚ ਪੰਜਾਬ ਸਰਕਾਰ ਦੇ ਧੋਖੇ ਤੋਂ ਦੁਖੀ ਹੋ ਕੇ ਪਿਓ-ਪੁੱਤ ਨੇ ਖ਼ੁਦਕੁਸ਼ੀ ਕਰ ਲਈ ਅਤੇ ਜਦੋਂ ਇਹ ਗੱਲ ਵਿਧਾਨ ਸਭਾ ’ਚ ਕੀਤੀ ਗਈ ਤਾਂ ਸਾਨੂੰ ਰੋਕ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਅਸੀਂ ਹੁਣ ਝੂਠ ਨਹੀਂ ਸੁਣਨਾ ਚਾਹੁੰਦੇ। ਉਨ੍ਹਾਂ ਕਿਹਾ ਕਿ ਚਾਰ ਸਾਲ ਲੋਕਾਂ ਨੇ ਕੈਪਟਨ ਸਰਕਾਰ ਦਾ ਝੂਠ ਸੁਣਿਆ ਹੈ ਪਰ ਹੁਣ ਝੂਠ ਨਹੀਂ ਸੁਣਨਾ ਚਾਹੰੁਦੇ। ਉਨ੍ਹਾਂ ਕਿਹਾ ਕਿ ਜਿਹੜਾ ਲੋਕਾਂ ਦੀ ਗੱਲ ਕਰਦਾ ਹੈ ਤਾਂ ਉਸ ਨੂੰ ਬਾਹਰ ਦਾ ਰਸਤਾ ਵਿਖਾ ਦਿੱਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਉਸ ਦਿਨ ਜਦੋਂ ਕੈਪਟਨ ਸਾਬ੍ਹ ਬੋਲਣ ਲੱਗੇ ਤਾਂ ਮੀਡੀਆ ਨੂੰ ਵੀ ਅੰਦਰ ਨਹੀਂ ਜਾਣ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਇਕ ਰਿਕਾਰਡਿੰਗ ਦਾ ਤਰੀਕਾ ਇਹੋ ਜਿਹਾ ਹੰੁਦਾ ਹੈ ਕਿ ਇਕ ਇਕੱਲਾ ਕੈਮਰਾ ਰੂਲਿੰਗ ਪਾਰਟੀ ਵੱਲ ਵੱਜਦਾ ਹੈ, ਜਦਕਿ ਦੂਜੇ ਪਾਸੇ ਨਹੀਂ ਵੱਜਦਾ।
ਕੈਪਟਨ ਆਪ ਭਾਵੇਂ ਰੈਲੀਆਂ ਕਰਵਾ ਲੈਣ ਉਦੋਂ ਕੋਰੋਨਾ ਦਾ ਕੋਈ ਖ਼ਤਰਾ ਨਹੀਂ ਹੁੰਦਾ
ਉਨ੍ਹਾਂ ਵੱਡੇ ਦੋਸ਼ ਲਗਾਉਂਦੇ ਕਿਹਾ ਕਿ ਕਾਂਗਰਸ ਸਰਕਾਰ ਚੋਣਾਂ ਕਰਵਾ ਲਵੇ, ਭਾਵੇਂ ਆਪ ਰੈਲੀਆਂ ਕਰ ਲਵੇ ਉਦੋਂ ਕੋਰੋਨਾ ਦਾ ਖ਼ਤਰਾ ਨਹੀਂ ਹੁੰਦਾ ਪਰ ਜਦੋਂ ਵਿਧਾਨ ਸਭਾ ਦਾ ਇਜਲਾਸ ਆਉਂਦਾ ਹੈ ਤਾਂ ਉਦੋਂ ਕੋਰੋਨਾ ਬੇਕਾਬੂ ਹੋ ਜਾਂਦਾ ਹੈ, ਕਿਉਂਕਿ ਸਿਲੈਕਿਟ ਤਰੀਕੇ ਨਾਲ ਵੀਡੀਓਗ੍ਰਾਫੀ ਕੀਤੀ ਜਾਂਦੀ ਹੈ।
ਇਹ ਵੀ ਪੜ੍ਹੋ: ਨਸ਼ੇ ਨੇ ਨਿਗਲਿਆ ਮਾਂ ਦਾ ਜਵਾਨ ਪੁੱਤ, ਪਰਿਵਾਰ ਦਾ ਹੋਇਆ ਰੋ-ਰੋ ਬੁਰਾ ਹਾਲ
ਲੋਕਲ ਬਾਡੀ ਚੋਣਾਂ ’ਚ ਹੋਈ ਬੇਹੱਦ ਧਾਂਦਲੀ
ਉਨ੍ਹਾਂ ਕਿਹਾ ਕਿ ਲੋਕਲ ਬਾਡੀ ਚੋਣਾਂ ਦੌਰਾਨ ਤਾਂ ਮਰੇ ਬੰਦੇ ਵੀ ਵੋਟਾਂ ਪਾ ਗਏ ਹਨ। ਉਨ੍ਹਾਂ ਕਿਹਾ ਕਿ ਚੋਣਾਂ ਦੌਰਾਨ ਬੇਹੱਦ ਧਾਂਦਲੀ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਲਹਿਰਾਗਾਗਾ ’ਚ ਤਾਂ ਜਿੱਤੇ ਹੋਏ ਹਰਾ ਦਿੱਤੇ ਅਤੇ ਹਰਾਏ ਹੋਏ ਜਿੱਤਾ ਦਿੱਤੇ ਗਏ। ਉਨ੍ਹਾਂ ਕਿਹਾ ਕਿ ਸੈਸ਼ਨ ਦੌਰਾਨ ਅਸੀਂ ਸਪੀਕਰ ਸਾਬ੍ਹ ਨੂੰ ਬੇਨਤੀ ਕੀਤੀ ਸੀ ਕਿ ਕੈਪਟਨ ਸਾਬ੍ਹ ਸੱਚ ਨੂੰ ਕਬੂਲ ਕਰਨ ਕਿ ਜੋ ਵੀ ਲੋਕਾਂ ਨਾਲ ਉਨ੍ਹਾਂ ਨੇ ਕੀਤਾ ਹੈ।
ਇਹ ਵੀ ਪੜ੍ਹੋ: ਜਲੰਧਰ ’ਚ ਵੱਡੀ ਵਾਰਦਾਤ: ਦਿਨ-ਦਿਹਾੜੇ ਸ਼ੋਅਰੂਮ ’ਚ ਚੱਲੀਆਂ ਗੋਲੀਆਂ
ਆਪਣੇ ਹੀ ਵਜ਼ੀਰਾਂ ਨੂੰ ਸਿਹਤ ਮਹਿਕਮੇ ’ਤੇ ਕੋਈ ਭਰੋਸਾ ਨਹੀਂ
ਕੋਰੋਨਾ ਦੀ ਰੋਕਥਾਮ ਨੂੰ ਲੈ ਕੇ ਬੋਲੇਦੇ ਮਜੀਠੀਆ ਕੈਪਟਨ ਅਮਰਿੰਦਰ ਸਿੰਘ ’ਤੇ ਸਵਾਲ ਚੁੱਕਦੇ ਹੋਏ ਕਿਹਾ ਕਿ ਕੈਪਟਨ ਦੀ ਮੰਤਰੀਆਂ ਨੂੰ ਹੀ ਸਿਹਤ ਮਹਿਕਮੇ ’ਤੇ ਭਰੋਸਾ ਨਹੀਂ ਹੈ। ਇਕ ਵੀ ਵਜ਼ੀਰ ਨੇ ਆਪਣਾ ਇਲਾਜ ਸਰਕਾਰੀ ਹਸਪਤਾਲ ਤੋਂ ਨਹੀਂ ਕਰਵਾਇਆ ਹੈ। ਉਨ੍ਹਾਂ ਕਿਹਾ ਕਿ ਬਲਬੀਰ ਸਿੰਘ ਸਿੱਧੂ ਨੂੰ ਜਦੋਂ ਕੋਰੋਨਾ ਹੋਇਆ ਤਾਂ ਉਨ੍ਹਾਂ ਨੇ ਵੀ ਸਰਕਾਰੀ ਹਸਪਤਾਲ ਤੋਂ ਇਲਾਜ ਨਹੀਂ ਕਰਵਾਇਆ। ਜਦੋਂ ਸਿਹਤ ਮੰਤਰੀ ਨੂੰ ਹੀ ਆਪਣੇ ਮਹਿਕਮੇ ’ਤੇ ਭਰੋਸਾ ਨਹੀਂ ਹੈ ਤਾਂ ਬਾਕੀ ਦੇ ਮਹਿਕਮਿਆਂ ਨੂੰ ਕੀ ਭਰੋਸਾ ਹੋਵੇਗਾ।
ਨੋਟ: ਮਜੀਠੀਆ ਵੱਲੋਂ ਕਾਂਗਰਸ ’ਤੇ ਲਗਾਏ ਗਏ ਇਲਜ਼ਾਮਾਂ ਨੂੰ ਲੈ ਕੇ ਤੁਸੀਂ ਕੀ ਕਹਿਣਾ ਚਾਹੋਗੇ, ਕੁਮੈਂਟ ਕਰਕੇ ਦਿਓ ਜਵਾਬ
ਪਿਓ ਨੇ ਆਪਣੀ ਹੀ ਬੱਚੀ ਨੂੰ ਕੀਤਾ ਅਗਵਾ, ਜਾਣੋ ਕੀ ਹੈ ਪੂਰਾ ਮਾਮਲਾ
NEXT STORY