ਨਵੀਂ ਦਿੱਲੀ (ਏਜੰਸੀਆਂ) : ਅਰਬ ਸਾਗਰ ਵਿੱਚ ਸਮੁੰਦਰੀ ਤੂਫ਼ਾਨ ‘ਬਿਪਰਜੋਏ’ ਦੀ ਦਿਸ਼ਾ ਬਦਲ ਗਈ ਹੈ। ਇਸ ਕਾਰਨ ਗੁਜਰਾਤ ਲਈ ਖ਼ਤਰਾ ਵਧ ਗਿਆ ਹੈ। ਪਹਿਲਾਂ ਬਿਪਰਜੋਏ ਪਾਕਿਸਤਾਨ ਦੇ ਸਮੁੰਦਰੀ ਕੰਢੇ ਵੱਲ ਵਧ ਰਿਹਾ ਸੀ ਪਰ ਮੰਗਲਵਾਰ ਇਹ ਉੱਤਰੀ ਗੁਜਰਾਤ ਦੇ ਕੰਢੇ ਵੱਲ ਵਧਣ ਲਗ ਪਿਆ। ਡਰ ਹੈ ਕਿ ਇਹ ਬੇਹੱਦ ਭਿਆਨਕ ਸਮੁੰਦਰੀ ਤੂਫ਼ਾਨ 15 ਜੂਨ ਨੂੰ ਗੁਜਰਾਤ ਦੇ ਕੰਢੇ ਨਾਲ ਟਕਰਾਏਗਾ। ਦਿਸ਼ਾ ਬਦਲਣ ਦੇ ਨਾਲ-ਨਾਲ ਤੂਫ਼ਾਨ ਦੀ ਰਫ਼ਤਾਰ ਵੀ ਵੱਧ ਗਈ ਹੈ। ਅੰਦਾਜ਼ਾ ਲਾਇਆ ਗਿਆ ਹੈ ਕਿ ਗੁਜਰਾਤ ’ਚ ਇਸ ਦੌਰਾਨ 150 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਵਾਵਾਂ ਚੱਲ ਸਕਦੀਆਂ ਹਨ।
ਇਹ ਵੀ ਪੜ੍ਹੋ : ਮੌਸਮ ਨੂੰ ਲੈ ਕੇ ਵੱਡੀ ਅਪਡੇਟ, ਜਾਣੋ ਆਉਣ ਵਾਲੇ ਦਿਨਾਂ 'ਚ ਮਿਲੇਗੀ ਰਾਹਤ ਜਾਂ ਗਰਮੀ ਕੱਢੇਗੀ ਵੱਟ
ਇਸ ਦੌਰਾਨ ਗੁਜਰਾਤ ਵਿੱਚ ਪ੍ਰਸ਼ਾਸਨ ਨੇ ਹੁਣ ਤੱਕ ਵੱਖ-ਵੱਖ ਸਮੁੰਦਰੀ ਕੰਢਿਆਂ ਵਾਲੇ ਜ਼ਿਲ੍ਹਿਆਂ ਤੋਂ 21,000 ਲੋਕਾਂ ਨੂੰ ਆਰਜ਼ੀ ਕੈਂਪਾਂ ਵਿੱਚ ਤਬਦੀਲ ਕੀਤਾ ਹੈ। ਇਕ ਅਧਿਕਾਰੀ ਨੇ ਮੰਗਲਵਾਰ ਇਹ ਜਾਣਕਾਰੀ ਦਿੱਤੀ। ਸਰਕਾਰ ਦਾ ਟੀਚਾ ਸਮੁੰਦਰੀ ਕੰਢਿਆਂ ਤੋਂ 10 ਕਿਲੋਮੀਟਰ ਦੇ ਘੇਰੇ ’ਚ ਰਹਿਣ ਵਾਲੇ ਲੋਕਾਂ ਨੂੰ ਸੁਰੱਖਿਅਤ ਥਾਵਾਂ ’ਤੇ ਪਹੁੰਚਾਉਣਾ ਹੈ।
ਇਹ ਵੀ ਪੜ੍ਹੋ : ਇਹ ਵੀ ਪੜ੍ਹੋ : IELTS ਕਰਨ ਵਾਲਿਆਂ ਲਈ ਵੱਡੀ ਖ਼ੁਸ਼ਖ਼ਬਰੀ, ਸਟੱਡੀ ਪਰਮਿਟ ਦੀਆਂ ਸ਼ਰਤਾਂ ’ਚ ਹੋਇਆ ਬਦਲਾਅ
ਭਾਰਤ ਦੇ ਮੌਸਮ ਵਿਗਿਆਨ ਵਿਭਾਗ (ਆਈ.ਐੱਮ.ਡੀ.) ਦੇ ਮੁਖੀ ਮ੍ਰਿਤਯੁੰਜਯ ਮਹਾਪਾਤਰਾ ਨੇ ਇੱਕ ਪ੍ਰੈਸ ਕਾਨਫਰੰਸ ਵਿੱਚ ਕਿਹਾ ਕਿ ਇਹ ਸੰਭਾਵਤ ਤੌਰ ’ਤੇ ਬਹੁਤ ਜ਼ਿਆਦਾ ਨੁਕਸਾਨ ਪਹੁੰਚਾ ਸਕਦਾ ਹੈ ਕਿਉਂਕਿ ਨੀਵੇਂ ਖੇਤਰਾਂ ਵਿੱਚ 3 ਤੋਂ 6 ਮੀਟਰ ਉੱਚੀਆਂ ਸਮੁੰਦਰੀ ਲਹਿਰਾਂ ਉੱਠ ਸਕਦੀਆਂ ਹਨ। ਮੁਢਲੇ ਅਨੁਮਾਨ ਮੁਤਾਬਕ ਗੁਜਰਾਤ ਦੇ ਕੱਛ, ਦੇਵਭੂਮੀ ਦਵਾਰਕਾ ਤੇ ਜਾਮਨਗਰ ਜ਼ਿਲ੍ਹਿਆਂ ਵਿੱਚ 15 ਜੂਨ ਨੂੰ 20 ਸੈਂਟੀਮੀਟਰ ਤੋਂ ਵੱਧ ਮੀਂਹ ਪੈ ਸਕਦਾ ਹੈ। ਮਹਾਪਾਤਰਾ ਨੇ ਕਿਹਾ ਕਿ ਆਮ ਤੌਰ ’ਤੇ ਇਨ੍ਹਾਂ ਇਲਾਕਿਆਂ ’ਚ ਇੰਨੀ ਬਾਰਿਸ਼ ਨਹੀਂ ਹੁੰਦੀ , ਇਸ ਲਈ ਨੀਵੇਂ ਇਲਾਕਿਆਂ ਵਿੱਚ ਹੜ੍ਹ ਆਉਣ ਦੀ ਸੰਭਾਵਨਾ ਹੈ।
ਇਹ ਵੀ ਪੜ੍ਹੋ : ਪੰਜਾਬ ਸਰਕਾਰ ਦਾ ਖੇਤੀਬਾੜੀ ਨੂੰ ਲੈ ਕੇ ਇੱਕ ਹੋਰ ਵੱਡਾ ਕਦਮ, ਕਿਸਾਨਾਂ 'ਚ ਖ਼ੁਸ਼ੀ ਦੀ ਲਹਿਰ
ਸਮੁੰਦਰੀ ਤੂਫ਼ਾਨ ਨਾਲ ਸਬੰਧਤ ਇੱਕ ਘਟਨਾ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ। ਦੇਸ਼ ਦੀ ਜਨਤਕ ਖੇਤਰ ਦੀ ਸਭ ਤੋਂ ਵੱਡੀ ਬੰਦਰਗਾਹ ਕਾਂਡਲਾ ’ਤੇ ਸਮੁੰਦਰੀ ਤੂਫ਼ਾਨ ਦੀ ਚੇਤਾਵਨੀ ਤੋਂ ਬਾਅਦ ਜਹਾਜ਼ਰਾਨੀ ਸਰਗਰਮੀਆਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਕਰਮਚਾਰੀਆਂ ਸਮੇਤ ਲਗਭਗ 3,000 ਲੋਕਾਂ ਨੂੰ ਸੁਰੱਖਿਅਤ ਥਾਵਾਂ ’ਤੇ ਭੇਜਿਆ ਗਿਆ ਹੈ। ਸਾਵਧਾਨੀ ਵਜੋਂ ਪੱਛਮੀ ਰੇਲਵੇ ਨੇ 69 ਟਰੇਨਾਂ ਨੂੰ ਰੱਦ ਕਰ ਦਿੱਤਾ ਹੈ। 32 ਟਰੇਨਾਂ ਨੂੰ ਥੋੜ੍ਹੇ ਸਮੇਂ ਲਈ ਰਦ ਅਤੇ 26 ਟਰੇਨਾਂ ਨੂੰ ਥੋੜ੍ਹੇ ਸਮੇਂ ਲਈ ਰੋਕਿਆ ਗਿਆ ਹੈ।
ਇਹ ਵੀ ਪੜ੍ਹੋ : ਔਰਤਾਂ ਲਈ ਮੁਫ਼ਤ ਸਫ਼ਰ ਦੀ ਸਹੂਲਤ ਨੇ ਕੱਢਿਆ PRTC ਦਾ ਕਚੂੰਮਰ, ਜਾਣੋ ਆਮਦਨ ਤੇ ਖ਼ਰਚੇ
ਜੈਕਅਪ ਆਇਲ ਰਿਗ ਤੋਂ 50 ਮਜ਼ਦੂਰਾਂ ਨੂੰ ਕੱਢਿਆ ਗਿਆ
ਭਾਰਤੀ ਕੋਸਟਲ ਗਾਰਡਾਂ ਨੇ ‘ਬਿਪਰਜੋਏ’ ਦੀ ਸੰਭਾਵਿਤ ਆਮਦ ਤੋਂ ਪਹਿਲਾਂ ਸਾਵਧਾਨੀ ਵਜੋਂ ਗੁਜਰਾਤ ਵਿੱਚ ਜੈਕਅਪ ਆਇਲ ਰਿਗ ਤੋਂ 50 ਕਰਮਚਾਰੀਆਂ ਨੂੰ ਬਾਹਰ ਕੱਢ ਲਿਆ ਹੈ। ਰੱਖਿਆ ਮੰਤਰਾਲਾ ਵੱਲੋਂ ਜਾਰੀ ਇੱਕ ਬਿਆਨ ਵਿੱਚ ਕਿਹਾ ਗਿਆ ਹੈ ਕਿ ਇੱਕ ਤੇਜ਼ ਅਤੇ ਚੰਗੀ ਤਰ੍ਹਾਂ ਤਾਲਮੇਲ ਵਾਲੇ ਆਪ੍ਰੇਸ਼ਨ ਵਿੱਚ ਭਾਰਤੀ ਕੋਸਟਲ ਗਾਰਡਾਂ ਨੇ ਸਾਵਧਾਨੀ ਵਜੋਂ 13 ਜੂਨ ਨੂੰ ਗੁਜਰਾਤ ਦੇ ਓਖਾ ਤੋਂ 50 ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਿਆ ਹੈ।
ਇਹ ਵੀ ਪੜ੍ਹੋ : ਪੰਜਾਬ ’ਚ ਹਾਈ ਬਲੱਡ ਪ੍ਰੈਸ਼ਰ ਦੇ ਮਰੀਜ਼ਾਂ ਦੀ ਗਿਣਤੀ ਦੇਸ਼ ’ਚ ਸਭ ਤੋਂ ਵੱਧ, ਇਹ ਹਨ ਮੁੱਖ ਕਾਰਨ
ਉਧਰ ਮੌਸਮ ਦੀ ਗੱਲ ਕਰੀਏ ਤਾਂ ਪੰਜਾਬ 'ਚ ਅਗਲੇ 4 ਦਿਨਾਂ ਤੱਕ ਮੀਂਹ ਪੈਣ ਨਾਲ ਮੌਸਮ ਸੁਹਾਵਣਾ ਹੋਣ ਦੀ ਭਵਿੱਖਬਾਣੀ ਹੈ ਤੇ ਲੋਕਾਂ ਨੂੰ ਵੱਟ ਕੱਢਦੀ ਗਰਮੀ ਤੋਂ ਰਾਹਤ ਮਿਲਣ ਦੀ ਸੰਭਾਵਨਾ ਹੈ। ਚੱਕਰਵਾਤ ਦੇ ਕਮਜ਼ੋਰ ਪੈਣ 'ਤੇ ਸਰਕੂਲੇਸ਼ਨ ਆਲੇ-ਦੁਆਲੇ ਘੁੰਮਦੀਆਂ ਹਵਾਵਾਂ ਪੁਰੇ ਦੇ ਰੂਪ 'ਚ ਪੰਜਾਬ ਵੱਲ ਆ ਸਕਦੀਆਂ ਹਨ ਜਿਸ ਨਾਲ 17-18 ਜੂਨ ਪੰਜਾਬ 'ਚ ਮੀਂਹ ਪੈਣ ਦੇ ਆਸਾਰ ਬਣ ਸਕਦੇ ਹਨ। ਭਾਵੇਂ ਇਹ ਚੱਕਰਵਾਤੀ ਤੂਫ਼ਾਨ ਸਿੱਧੇ ਤੌਰ 'ਤੇ ਪੰਜਾਬ ਨਾ ਪਹੁੰਚੇ ਪਰ ਇਸ ਦੁਆਰਾ ਧੱਕੀਆਂ ਅਰਬ ਦੀਆਂ ਹਵਾਵਾਂ ਪੱਛਮੀ ਜੈਟ ਨਾਲ ਟਕਰਾਅ ਕੇ ਪੰਜਾਬ 'ਚ ਮੀਂਹ ਦਾ ਮਾਹੌਲ ਸਿਰਜ ਸਕਦੀਆਂ ਹਨ।
ਅਜਬ-ਗਜ਼ਬ: 4000 Pound ’ਚ ਖਰੀਦਿਆ ਕੁੱਤੇ ਦਾ ‘ਪਪੀ’, ਅਸਲੀਅਤ ਪਤਾ ਲੱਗਣ 'ਤੇ ਉੱਡੇ ਹੋਸ਼
NEXT STORY