ਪਟਿਆਲਾ (ਜ. ਬ., ਲਖਵਿੰਦਰ) : ਪੰਜਾਬ ਦੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਸਰਕਾਰ ਨੇ ਸੂਬੇ ’ਚ ਜ਼ਮੀਨ ਹੇਠਲੇ ਪਾਣੀ ਦੀ ਵਰਤੋਂ ਘਟਾਉਣ ਦੇ ਮਕਸਦ ਨਾਲ ਖਾਲਿਆਂ ਦੀ ਸਫ਼ਾਈ ਦੇ ਨਾਲ-ਨਾਲ ਬੰਦ ਪਏ ਖਾਲਿਆਂ ਦੀ ਨਿਸ਼ਾਨਦੇਹੀ ਦਾ ਕੰਮ ਜੰਗੀ ਪੱਧਰ ’ਤੇ ਆਰੰਭ ਕਰ ਦਿੱਤਾ ਹੈ। ਜਾਣਕਾਰੀ ਮੁਤਾਬਕ ਸਿੰਜਾਈ ਵਿਭਾਗ ਦੇ ਪ੍ਰਮੁੱਖ ਸਕੱਤਰ ਕ੍ਰਿਸ਼ਨ ਕੁਮਾਰ ਨੇ ਹਦਾਇਤਾਂ ਜਾਰੀ ਕੀਤੀਆਂ ਹਨ ਕਿ ਵੱਧ ਤੋਂ ਵੱਧ ਖੇਤਾਂ ਨੂੰ ਨਹਿਰੀ ਪਾਣੀ ਦੇਣ ਲਈ ਸੂਇਆਂ ਅਤੇ ਖਾਲਿਆਂ ਦੀ ਸਾਫ਼-ਸਫ਼ਾਈ ਕਰਵਾਈ ਜਾਵੇ। ਜਿਹੜੇ ਖਾਲੇ ਦਹਾਕਿਆਂ ਤੋਂ ਲੋਕਾਂ ਨੇ ਦੱਬੇ ਹੋਏ ਹਨ, ਉਨ੍ਹਾਂ ਦੀ ਨਿਸ਼ਾਨਦੇਹੀ ਕਰ ਕੇ ਉਹ ਖਾਲੇ ਤਿਆਰ ਕੀਤੇ ਜਾਣ। ਦਹਾਕਿਆਂ ਮਗਰੋਂ ਖਾਲਿਆਂ ਦੀ ਸਫ਼ਾਈ ਤੇ ਨਿਸ਼ਾਨਦੇਹੀ ਦੇ ਕੰਮ ਨੂੰ ਲੈ ਕੇ ਕਿਸਾਨਾਂ ’ਚ ਵੱਡੀ ਪੱਧਰ ’ਤੇ ਖੁਸ਼ੀ ਦੀ ਲਹਿਰ ਹੈ।
ਇਹ ਵੀ ਪੜ੍ਹੋ : IELTS ਕਰਨ ਵਾਲਿਆਂ ਲਈ ਵੱਡੀ ਖ਼ੁਸ਼ਖ਼ਬਰੀ, ਸਟੱਡੀ ਪਰਮਿਟ ਦੀਆਂ ਸ਼ਰਤਾਂ ’ਚ ਹੋਇਆ ਬਦਲਾਅ
ਭਾਈਬੰਦੀ ਨਾਲ ਮਨਾਉਣ ਦੇ ਯਤਨ
ਸਿੰਜਾਈ ਵਿਭਾਗ ਦੇ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਜਿਹੜੇ ਖਾਲਿਆਂ ਦੀ ਨਿਸ਼ਾਨਦੇਹੀ ਦੀ ਲੋੜ ਹੈ, ਉਥੇ ਪਟਵਾਰੀ ਨੂੰ ਨਾਲ ਲਿਜਾ ਕੇ ਨਿਸ਼ਾਨਦੇਹੀ ਕੀਤੀ ਜਾ ਰਹੀ ਹੈ। ਵਿਭਾਗ ਦੇ ਅਧਿਕਾਰੀ ਲੋਕਾਂ ਨੂੰ ਭਾਈਬੰਦੀ ਨਾਲ ਮਨਾਉਣ ਦੇ ਯਤਨ ਕਰ ਰਹੇ ਹਨ ਕਿ ਉਹ ਆਪ ਮੁਹਾਰੇ ਖਾਲੇ ਦੀ ਦੱਬੀ ਹੋਈ ਥਾਂ ਛੱਡ ਦੇਣ। ਜੇਕਰ ਕਾਨੂੰਨੀ ਤੌਰ ’ਤੇ ਇਹ ਕਾਰਵਾਈ ਕਰਵਾਈ ਗਈ ਤਾਂ ਫਿਰ ਅਜਿਹੇ ਲੋਕਾਂ ਨੂੰ ਜਿੰਨੇ ਸਾਲ ਖਾਲਾ ਵਾਹਿਆ ਹੋਵੇਗਾ, ਉਸ ਦੀ ਠੇਕੇ ਦੀ ਰਕਮ ਦੇ ਹਿਸਾਬ ਨਾਲ ਪੈਸੇ ਵਿਆਜ ਸਮੇਤ ਦੇਣੇ ਪੈਣਗੇ। ਸੂਤਰਾਂ ਨੇ ਦੱਸਿਆ ਕਿ ਲੋਕ ਆਪ ਮੁਹਾਰੇ ਥਾਂ ਛੱਡ ਰਹੇ ਹਨ। ਆਮ ਤੌਰ ’ਤੇ ਇਕ ਕਰਮ ਜਾਂ ਦੋ ਕਰਮ ਦੇ ਖਾਲਿਆਂ ਦੀ ਨਿਸ਼ਾਨਦੇਹੀ ਹੋ ਰਹੀ ਹੈ। ਇਸ ਦਾ ਅਰਥ ਹੈ ਕਿ ਸਾਢੇ 5 ਫੁੱਟ ਜਾਂ 11 ਫੁੱਟ ਥਾਂ ਦੀ ਨਿਸ਼ਾਨਦੇਹੀ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : ਡੇਰਾ ਬਿਆਸ ਦੀ ਸੰਗਤ ਲਈ ਚੰਗੀ ਖ਼ਬਰ, ਮਿਲੀ ਇਹ ਸਹੂਲਤ
ਕਿਸਾਨਾਂ ’ਚ ਖ਼ੁਸ਼ੀ ਦੀ ਲਹਿਰ
ਨਹਿਰੀ ਪਾਣੀ ਮਿਲਣ ਨੂੰ ਲੈ ਕੇ ਕਿਸਾਨਾਂ ’ਚ ਖ਼ੁਸ਼ੀ ਦੀ ਲਹਿਰ ਹੈ। ਕਿਸਾਨਾਂ ਦਾ ਤਰਕ ਹੈ ਕਿ ਨਹਿਰੀ ਪਾਣੀ ਨਾਲ ਸਿੰਜਾਈ ਕਰਨ ’ਤੇ ਜਿੱਥੇ ਜ਼ਮੀਨ ਹੇਠਲਾ ਪਾਣੀ ਬਚਦਾ ਹੈ, ਉਥੇ ਹੀ ਪ੍ਰਤੀ ਏਕੜ ਝਾੜ ਵੀ ਵੱਧ ਜਾਂਦਾ ਹੈ ਕਿਉਂਕਿ ਨਹਿਰੀ ਪਾਣੀ ’ਚ ਕੁਦਰਤੀ ਤੱਤ ਬਹੁਤ ਹੁੰਦੇ ਹਨ। ਜੇਕਰ ਸਰਕਾਰ ਸਾਰੇ ਖਾਲੇ ਤਿਆਰ ਕਰਵਾ ਕੇ ਚਾਲੂ ਕਰਨ ’ਚ ਸਫ਼ਲ ਹੋ ਜਾਂਦੀ ਹੈ ਤਾਂ ਇਸ ਨਾਲ ਪੰਜਾਬ ’ਚ ਧਰਤੀ ਹੇਠਲੇ ਪਾਣੀ ਦੀ ਬੱਚਤ ਹੋ ਸਕੇਗੀ। ਝੋਨੇ ਦੇ ਸੀਜ਼ਨ ਨੂੰ ਵੇਖਦਿਆਂ ਭਗਵੰਤ ਮਾਨ ਸਰਕਾਰ ਨੇ ਖਾਲਿਆਂ ਦੀ ਮੁਰੰਮਤ ਵੀ ਕਰਵਾਈ ਹੈ।
ਇਹ ਵੀ ਪੜ੍ਹੋ : ਪੰਜਾਬ ’ਚ ਹਾਈ ਬਲੱਡ ਪ੍ਰੈਸ਼ਰ ਦੇ ਮਰੀਜ਼ਾਂ ਦੀ ਗਿਣਤੀ ਦੇਸ਼ ’ਚ ਸਭ ਤੋਂ ਵੱਧ, ਇਹ ਹਨ ਮੁੱਖ ਕਾਰਨ
ਕੀ ਕਹਿੰਦੇ ਹਨ ਅਧਿਕਾਰੀ
ਇਸ ਮਾਮਲੇ ’ਚ ਜਦੋਂ ਨਿਗਰਾਨ ਇੰਜੀਨੀਅਰ ਸੁਖਜੀਤ ਸਿੰਘ ਭੁੱਲਰ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਅਸੀਂ ਸਿਰਫ਼ ਉਨ੍ਹਾਂ ਖਾਲਿਆਂ ਦੀ ਨਿਸ਼ਾਨਦੇਹੀ ਕਰ ਰਹੇ ਹਾਂ, ਜੋ ਪੰਚਾਇਤ ਦੇ ਨਾਂ ’ਤੇ ਜਾਂ ਫਿਰ ਸਰਕਾਰ ਦੇ ਨਾਂ ’ਤੇ ਹਨ। ਉਨ੍ਹਾਂ ਕਿਹਾ ਕਿ ਝੋਨੇ ਦੇ ਆਉਂਦੇ ਸੀਜ਼ਨ ਤੋਂ ਪਹਿਲਾਂ-ਪਹਿਲਾਂ ਇਹ ਖਾਲੇ ਪਾਣੀ ਸਪਲਾਈ ਲਈ ਤਿਆਰ ਕਰ ਦਿੱਤੇ ਜਾਣਗੇ।
ਇਹ ਵੀ ਪੜ੍ਹੋ : ਪਹਿਲਾਂ ਖ਼ੁਦਕੁਸ਼ੀ ਦਾ ਡਰਾਵਾ ਦੇ ਪ੍ਰੇਮੀ ਨਾਲ ਕਰਵਾਇਆ ਵਿਆਹ, ਦੋ ਦਿਨ ਬਾਅਦ ਨਵੀਂ ਵਿਆਹੀ ਨੇ ਚਾੜ੍ਹ ਦਿੱਤਾ ਚੰਨ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਵੱਡੀ ਮਹੱਤਤਾ ਰੱਖਦੇ ਹਨ ਪਸ਼ੂਆਂ ਦੇ ਕੰਨਾਂ 'ਤੇ ਲਗਾਏ ਜਾਣ ਵਾਲੇ ਵਿਸ਼ੇਸ਼ ਕਿਸਮ ਦੇ ਟੈਗ
NEXT STORY