ਜਲੰਧਰ, (ਜਤਿੰਦਰ, ਭਾਰਦਵਾਜ)- ਵਿਜੀਲੈਂਸ ਪੁਲਸ ਵਲੋਂ ਸਿਵਲ ਸਰਜਨ ਦਫਤਰ ਵਿਚ ਜਨਮ ਅਤੇ ਮੌਤ ਰਜਿਸਟਰੇਸ਼ਨ ਵਿਭਾਗ ਦੇ ਸੁਪਰਡੈਂਟ ਨਿਰਮਲ ਸਿੰਘ ਅਤੇ ਏਜੰਟ ਥਾਮਸ ਮਸੀਹ ਨੂੰ ਕਲ ਭ੍ਰਿਸ਼ਟਾਚਾਰ ਦੇ ਮਾਮਲੇ ਵਿਚ ਗ੍ਰਿਫਤਾਰ ਕੀਤਾ ਗਿਆ ਸੀ ਜਿਸ ਨੂੰ ਅੱਜ ਸ਼ਾਮ ਡਿਊਟੀ ਮੈਜਿਸਟਰੇਟ ਦੀਪਾਲ ਸਿੰਘ ਦੇ ਸਾਹਮਣੇ ਪੇਸ਼ ਕੀਤਾ ਗਿਆ ਜਿਥੇ ਅਦਾਲਤ ਨੇ ਇਨ੍ਹਾਂ ਦੋਵਾਂ ਨੂੰ ਦੋ ਦਿਨਾ ਦੇ ਪੁਲਸ ਰਿਮਾਂਡ ’ਤੇ ਭੇਜਣ ਦਾ ਹੁਕਮ ਦਿੱਤਾ।
ਇਥੇ ਜ਼ਿਕਰਯੋਗ ਹੈ ਕਿ ਵਿਜੀਲੈਂਸ ਪੁਲਸ ਵਲੋਂ ਸੁਖਦੇਵ ਸਿੰਘ ਵਾਸੀ ਪਿੰਡ ਕਟਾਣਾ ਤੋਂ ਉਸ ਦੇ ਜਨਮ ਦੇ ਸਰਟੀਫਿਕੇਟ ਵਿਚ ਨਾਂ ਅਤੇ ਜਨਮ ਮਿਤੀ ਵਿਚ ਸੋਧ ਕਰਨ ਲਈ 4 ਹਜ਼ਾਰ ਰੁਪਏ (ਨਿਸ਼ਾਨ ਲੱਗੇ) ਸੁਪਰਡੈਂਟ ਨਿਰਮਲ ਸਿੰਘ ਦੇ ਨਾਂ ’ਤੇ ਰਿਸ਼ਵਤ ਲੈਂਦੇ ਹੋਏ ਏਜੰਟ ਥਾਮਸ ਮਸੀਹ ਨੂੰ ਰੰਗੇ ਹੱਥੀਂ ਗ੍ਰਿਫਤਾਰ ਕੀਤਾ ਗਿਆ ਸੀ। ਬਾਅਦ ਵਿਚ ਉਸ ਤੋਂ ਪੁੱਛਗਿਛ ਕਰ ਕੇ ਨਿਰਮਲ ਸਿੰਘ ਨੂੰ ਵੀ ਗ੍ਰਿਫਤਾਰ ਕਰ ਲਿਆ ਜਿਸ ਨੇ ਏਜੰਟ ਨਾਲ ਸੈਟਿੰਗ ਉਪਰੰਤ ਸੁਖਦੇਵ ਸਿੰਘ ਨੂੰ ਸਰਟੀਫਿਕੇਟ ਜਾਰੀ ਕੀਤਾ ਸੀ।
ਰਜਤ ਜਿਊਲਰਸ ’ਚ ਪਿਸਤੌਲ ਦੀ ਨੋਕ ’ਤੇ ਲੁੱਟ ਦੇ 8 ਦੋਸ਼ੀਅਾਂ ਨੂੰ 7-7 ਸਾਲ ਦੀ ਕੈਦ
NEXT STORY