ਪਠਾਨਕੋਟ (ਸ਼ਾਰਦਾ) - ਆਪਣੇ ਸੰਸਦ ਤੇ ਸਿਨੇ ਸਟਾਰ ਪਤੀ ਵਿਨੋਦ ਖੰਨਾ ਦੀ ਮੌਤ ਦੇ ਬਾਅਦ ਗੁਰਦਾਸਪੁਰ ਲੋਕ ਸਭਾ ਉਪ-ਚੋਣ ਤੋਂ ਭਾਜਪਾ ਦੀ ਟਿਕਟ ਲਈ ਮੁਖ ਦਾਅਵੇਦਾਰ ਰਹੀ ਕਵਿਤਾ ਖੰਨਾ ਨੇ ਉਪ-ਚੋਣ 'ਚ ਪਾਰਟੀ ਨੂੰ ਮਿਲੀ ਕਰਾਰੀ ਹਾਰ ਦੇ ਬਾਅਦ ਪਹਿਲੀ ਵਾਰ ਇਸ 'ਤੇ ਪ੍ਰਤੀਕਿਰਿਆ ਵਿਅਕਤ ਕੀਤੀ। ਉਨ੍ਹਾਂ ਨੇ ਜਿਥੇ ਟਿਕਟ ਵੰਡ 'ਤੇ ਹਾਰ ਨੂੰ ਲੈ ਕੇ ਵਿਚਾਰ ਖੁੱਲ੍ਹ ਕੇ ਸਾਹਮਣੇ ਰੱਖੇ, ਉਥੇ ਹੀ ਦੋ ਟੁੱਕ ਕਿਹਾ ਕਿ ਟਿਕਟ ਵੰਡ 'ਚ ਪਾਰਟੀ ਹਾਈਕਮਾਨ ਨੇ ਬੇਸ਼ੱਕ ਸਹੀ ਫੈਸਲਾ ਲਿਆ ਹੋਵੇ ਪਰ ਉਪ-ਚੋਣ 'ਚ ਜੋ ਜਨਾਦੇਸ਼ ਮਿਲਿਆ ਉਸ ਨੂੰ ਉਹ ਵੀ ਸਿਰੇ ਮੱਥੇ ਪ੍ਰਵਾਨ ਕਰਦੀ ਹੈ। ਉਨ੍ਹਾਂ ਕਿਹਾ ਕਿ ਵੰਸ਼ਵਾਦ ਦੀ ਰਾਜਨੀਤੀ ਉਨ੍ਹਾਂ ਨੂੰ ਵੀ ਪਸੰਦ ਨਹੀਂ ਹੈ ਪਰ ਉਹ ਆਪਣੇ ਸੰਸਦ ਮੈਂਬਰ ਪਤੀ ਨਾਲ ਇਸ ਹਲਕੇ ਦੀ ਦੋ ਦਹਾਕੇ ਤੋਂ ਸੇਵਾ ਕਰਦੀ ਆ ਰਹੀ ਸੀ। ਆਪਣੇ ਪਤੀ ਦੇ ਅਧੂਰੇ ਰਹਿ ਗਏ ਕੰਮਾਂ ਨੂੰ ਪੂਰਾ ਕਰਨ ਦੇ ਲਈ ਹੀ ਉਹ ਇਥੋਂ ਚੋਣ ਲੜਨਾ ਚਾਹੁੰਦੀ ਸੀ। ਉਸ ਨੇ ਦਾਅਵਾ ਕੀਤਾ ਕਿ ਉਪ-ਚੋਣ ਤੋਂ ਪਹਿਲਾਂ ਪੱਕਾ ਵਿਸ਼ਵਾਸ ਸੀ ਕਿ ਜੇਕਰ ਉਨ੍ਹਾਂ ਨੂੰ ਹਾਈਕਮਾਨ ਪਾਰਟੀ ਉਮੀਦਵਾਰ ਬਣਾਉਂਦੀ ਤਾਂ ਨਿਸ਼ਚਿਤ ਤੌਰ 'ਤੇ ਹੱਥ 'ਚ ਇਤਿਹਾਸਕ ਜਿੱਤ ਲੱਗਦੀ ਕਿਉਂਕਿ ਉਨ੍ਹਾਂ ਦੇ ਸਵ. ਪਤੀ ਦੀਆਂ ਸੇਵਾਵਾਂ ਤੇ ਕੀਤੇ ਗਏ ਵਿਕਾਸ ਕਾਰਜਾਂ ਨੂੰ ਇਸ ਹਲਕੇ ਦੀ ਜਨਤਾ ਅੱਜ ਵੀ ਯਾਦ ਕਰਦੀ ਹੈ।
ਫਾਜ਼ਿਲਕਾ : ਰਾਤ ਦੇ ਹਨ੍ਹੇਰੇ 'ਚ ਵਾਪਰਿਆ ਭਿਆਨਕ ਹਾਦਸਾ, ਦੋ ਦੀ ਮੌਤ (ਤਸਵੀਰਾਂ)
NEXT STORY