ਤਰਨਤਾਰਨ (ਬਲਵਿੰਦਰ ਕੌਰ) - ਗੁਰਦਾਸਪੁਰ ਦੀ ਉਪ ਚੋਣ ਮੌਕੇ ਭਾਜਪਾ ਉਮੀਦਵਾਰ ਸਵਰਨ ਸਲਾਰੀਆ ਨੂੰ ਭਾਰੀ ਬਹੁਮਤ ਨਾਲ ਜਿਤਾਉਣ ਲਈ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਅਤੇ ਆਗੂ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਯੋਗ ਅਗਵਾਈ ਹੇਠ ਅਹਿਮ ਰੋਲ ਨਿਭਾਉਣਗੇ, ਜਿਸ ਲਈ ਪਾਰਟੀ ਉਮੀਦਵਾਰ ਦੇ ਹੱਕ ਵਿਚ ਵੱਡੇ ਪੱਧਰ 'ਤੇ ਪ੍ਰਚਾਰ ਜਾਰੀ ਹੈ। ਇਹ ਪ੍ਰਗਟਾਵਾ ਵਿਧਾਨ ਸਭਾ ਹਲਕਾ ਬਾਬਾ ਬਕਾਲਾ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਇੰਚਾਰਜ ਤੇ ਸਾਬਕਾ ਵਿਧਾਇਕ ਮਲਕੀਅਤ ਸਿੰਘ ਏ. ਆਰ. ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤਾ।
ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਕਾਂਗਰਸ ਦੀ ਕੈਪਟਨ ਸਰਕਾਰ ਦੇ ਰਾਜ ਕਾਲ ਤੋਂ ਕੁੱਝ ਮਹੀਨਿਆਂ ਬਾਅਦ ਹੀ ਅੱਕ ਕੇ ਸਾਬਕਾ ਗਠਜੋੜ ਸਰਕਾਰ ਵੱਲੋਂ ਕੀਤੇ ਵਿਕਾਸ ਕਾਰਜਾਂ ਤੇ ਲੋਕ ਭਲਾਈ ਦੇ ਕੰਮਾਂ ਨੂੰ ਯਾਦ ਕਰਦਿਆਂ ਦੁਬਾਰਾ ਭਾਜਪਾ ਦੇ ਉਮੀਦਵਾਰ ਦੀ ਹਮਾਇਤ 'ਚ ਨਿੱਤਰ ਚੁੱਕੇ ਹਨ ਅਤੇ ਹੁਣ ਦੁਬਾਰਾ ਕਾਂਗਰਸ ਦੀਆਂ ਗੱਲਾਂ 'ਚ ਨਹੀਂ ਆਉਣਗੇ। ਇਸ ਮੌਕੇ ਜ਼ਿਲਾ ਜਨਰਲ ਸੈਕਟਰੀ ਤਜਿੰਦਰ ਸਿੰਘ ਸ਼ੇਰਗਿੱਲ ਮੋਹਾਲੀ, ਸਰਕਲ ਪ੍ਰਧਾਨ ਰਜਿੰਦਰ ਸਿੰਘ ਬਿੱਲਾ ਵੈਰੋਵਾਲ, ਸਾਬਕਾ ਸਰਕਲ ਪ੍ਰਧਾਨ ਹਰਦੇਵ ਸਿੰਘ ਨਾਗੋਕੇ, ਸਰਪੰਚ ਕਸ਼ਮੀਰ ਸਿੰਘ ਗਗੜੇਵਾਲ, ਸਰਪੰਚ ਸੁਖਵੰਤ ਸਿੰਘ ਮੱਲ੍ਹਾ, ਸਰਪੰਚ ਬਲਵਿੰਦਰ ਸਿੰਘ ਸੰਘਰਕੋਟ, ਸਰਪੰਚ ਰਣਜੀਤ ਸਿੰਘ ਖੱਖ, ਨੌਰੰਗ ਸਿੰਘ ਨਾਗੋਕੇ, ਸੂਬੇਦਾਰ ਜਸਵੰਤ ਸਿੰਘ ਨਿਰੋਤਮਪੁਰ, ਪਰਮਜੀਤ ਸਿੰਘ ਸਰਲੀ ਤੇ ਦਿਆਲ ਸਿੰਘ ਸਰਲੀ ਆਦਿ ਸੀਨੀਅਰ ਅਕਾਲੀ ਆਗੂ ਵੀ ਹਾਜ਼ਰ ਸਨ।
ਫਾਜ਼ਿਲਕਾ-ਫਿਰੋਜ਼ਪੁਰ ਰੇਲ ਟ੍ਰੈਕ 'ਤੇ ਵਾਪਰਿਆ ਭਿਆਨਕ ਹਾਦਸਾ, ਡਰਾਈਵਰ ਦੀ ਮੌਤ (ਤਸਵੀਰਾਂ)
NEXT STORY