ਮੋਹਾਲੀ (ਸੰਦੀਪ)- ਵਾਰਡ ਨੰਬਰ-37 ਤੋਂ ਭਾਜਪਾ ਉਮੀਦਵਾਰ ਮੁੰਨੀ ਦੇਵੀ ਦੇ ਪਤੀ ਸੋਮਪਾਲ (45) ਨੇ ਬੁੱਧਵਾਰ ਨੂੰ ਆਪਣੇ ਦਫ਼ਤਰ ਵਿਚ ਹੀ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਮੁੰਨੀ ਦੇਵੀ ਦੇ ਭਰਾ ਮੁਕੇਸ਼ ਅਨੁਸਾਰ ਉਨ੍ਹਾਂ ਦੇ ਜੀਜਾ ਸੋਮਪਾਲ ਕੁਝ ਸਮੇਂ ਤੋਂ ਬੇਹੱਦ ਪ੍ਰੇਸ਼ਾਨ ਚੱਲ ਰਹੇ ਸਨ। ਉਨ੍ਹਾਂ ਨੇ ਦੋਸ਼ ਲਾਏ ਕਿ ਉਸ ਦੇ ਜੀਜਾ ਅਤੇ ਭੈਣ ਮੁੰਨੀ ਦੇਵੀ ’ਤੇ ਕੁਝ ਪਾਰਟੀ ਵਿਸ਼ੇਸ਼ ਦੇ ਨੇਤਾ ਲਗਾਤਾਰ ਨਾਮਜ਼ਦਗੀ ਪੱਤਰ ਵਾਪਸ ਲੈਣ ਲਈ ਦਬਾਅ ਬਣਾ ਰਹੇ ਸਨ, ਉੱਥੇ ਹੀ ਡੀ. ਐੱਸ. ਪੀ. ਗੁਰਸ਼ੇਰ ਸਿੰਘ ਦੀ ਅਗਵਾਈ ਵਿਚ ਪੁਲਸ ਟੀਮ ਨੇ ਘਟਨਾ ਸਥਾਨ ਦੀ ਡੂੰਘਾਈ ਨਾਲ ਜਾਂਚ ਕਰਦਿਆਂ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਹਸਪਤਾਲ ਦੇ ਲਾਸ਼ ਘਰ ਵਿਚ ਰਖਵਾ ਕੇ ਕੇਸ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ : ਨਕੋਦਰ ਵਿਚ ਵੱਡੀ ਵਾਰਦਾਤ, ਬਜ਼ੁਰਗ ਦਾ ਸ਼ੱਕੀ ਹਾਲਾਤ ’ਚ ਕਤਲ
ਫੇਜ਼-1 ਥਾਣਾ ਇੰਚਾਰਜ ਸ਼ਿਵਦੀਪ ਬਰਾੜ ਨੇ ਦੱਸਿਆ ਕਿ ਸੋਮਪਾਲ ਦੀ ਪਤਨੀ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਕੁਝ ਲੋਕਾਂ ’ਤੇ ਸ਼ੱਕ ਜ਼ਾਹਿਰ ਕਰਦਿਆਂ ਉਨ੍ਹਾਂ ’ਤੇ ਉਨ੍ਹਾਂ ਨੂੰ ਪ੍ਰੇਸ਼ਾਨ ਕਰਨ ਅਤੇ ਨਾਮਜ਼ਦਗੀ ਪੱਤਰ ਵਾਪਸ ਲੈਣ ਲਈ ਦਬਾਅ ਬਣਾਉਣ ਦੇ ਦੋਸ਼ ਲਗਾਏ ਹਨ। ਸ਼ਿਕਾਇਤ ਅਤੇ ਕੇਸ ਦੀ ਜਾਂਚ ਦੇ ਆਧਾਰ ’ਤੇ ਹੀ ਪੁਲਸ ਬਣਦੀ ਕਾਰਵਾਈ ਕਰੇਗੀ, ਉੱਥੇ ਹੀ ਇਸ ਵਿਸ਼ੇ ਵਿਚ ਭਾਜਪਾ ਦੇ ਮੋਹਾਲੀ ਜ਼ਿਲਾ ਪ੍ਰਧਾਨ ਸੁਸ਼ੀਲ ਰਾਣਾ ਨੇ ਦੱਸਿਆ ਕਿ ਇਹ ਬੇਹੱਦ ਦੁਖਦ ਗੱਲ ਹੈ ਸੋਮਪਾਲ ’ਤੇ ਰਾਜਨੀਤਿਕ ਦਬਾਅ ਦੇ ਚਲਦੇ ਹੀ ਉਨ੍ਹਾਂ ਨੇ ਇਹ ਕਦਮ ਚੁੱਕਿਆ ਹੈ।
ਸਾਥੀ ਕਰਮਚਾਰੀਆਂ ਨੇ ਦੱਸਿਆ, ਜੀਜੇ ਨੇ ਫਾਹਾ ਲਿਆ
ਮੁੰਨੀ ਦੇਵੀ ਦੇ ਭਰਾ ਮੁਕੇਸ਼ ਨੇ ਦੱਸਿਆ ਕਿ ਉਸ ਦੇ ਜੀਜਾ ਸੋਮਪਾਲ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਦੇ ਫੇਜ਼-1 ਸਥਿਤ ਦਫ਼ਤਰ ਵਿਚ ਕਰਮਚਾਰੀ ਸਨ। ਹਰ ਰੋਜ਼ ਦੀ ਤਰ੍ਹਾਂ ਉਹ ਬੁੱਧਵਾਰ ਸਵੇਰੇ ਵੀ ਆਪਣੇ ਕੰਮ ਲਈ ਨਿਕਲੇ ਸਨ। ਸਵੇਰੇ ਕਰੀਬ 8:30 ਵਜੇ ਉਨ੍ਹਾਂ ਦੇ ਜੀਜਾ ਸੋਮਪਾਲ ਦੇ ਕੁਝ ਸਾਥੀ ਕਰਮਚਾਰੀ ਅਚਾਨਕ ਉਨ੍ਹਾਂ ਕੋਲ ਪੁੱਜੇ ਅਤੇ ਦੱਸਿਆ ਕਿ ਸੋਮਪਾਲ ਨੇ ਦਫ਼ਤਰ ਵਿਚ ਫਾਹਾ ਲੈ ਲਿਆ ਹੈ। ਇਹ ਸੁਣਦੇ ਹੀ ਉਹ ਆਪਣੇ ਹੋਰ ਸਾਥੀਆਂ ਅਤੇ ਰਿਸ਼ਤੇਦਾਰਾਂ ਨੂੰ ਲੈ ਕੇ ਤੁਰੰਤ ਦਫ਼ਤਰ ਪੁੱਜੇ ਤਾਂ ਦੇਖਿਆ ਕਿ ਉੱਥੇ ਪਹਿਲਾਂ ਤੋਂ ਹੀ ਪੁਲਸ ਟੀਮ ਮੌਜੂਦ ਸੀ। ਪੁਲਸ ਨੇ ਫਾਹੇ ਤੋਂ ਉਤਾਰ ਕੇ ਸੋਮਪਾਲ ਨੂੰ ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਜਾਂਚ ਤੋਂ ਬਾਅਦ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਇਹ ਵੀ ਪੜ੍ਹੋ : ਦਿੱਲੀ ਪੁਲਸ ਵੱਲੋਂ ਹੁਸ਼ਿਆਰਪੁਰ ਦਾ ਨੌਜਵਾਨ ਗ੍ਰਿਫ਼ਤਾਰ, ਪਰਿਵਾਰ ਨੇ ਸਰਕਾਰ ਨੂੰ ਕੀਤੀ ਇਹ ਅਪੀਲ (ਵੀਡੀਓ)
ਐੱਸ. ਐੱਸ. ਪੀ. ਨੂੰ ਪੱਤਰ ਲਿਖ ਕੇ ਜਾਣਕਾਰੀ ਦਿੱਤੀ ਸੀ
ਮੁਕੇਸ਼ ਅਨੁਸਾਰ ਜਦੋਂ ਤੋਂ ਉਸ ਦੀ ਭੈਣ ਮੁੰਨੀ ਦੇਵੀ ਨੇ ਚੋਣ ਨੂੰ ਲੈ ਕੇ ਨਾਮਜ਼ਦਗੀ ਪੱਤਰ ਭਰਿਆ ਸੀ, ਉਦੋਂ ਤੋਂ ਹੀ ਕੁਝ ਪਾਰਟੀ ਵਿਸ਼ੇਸ਼ ਦੇ ਨੇਤਾ ਅਤੇ ਵਰਕਰ ਲਗਾਤਾਰ ਉਨ੍ਹਾਂ ਦੀ ਭੈਣ ਅਤੇ ਜੀਜਾ ਨੂੰ ਪ੍ਰੇਸ਼ਾਨ ਕਰਕੇ ਉਨ੍ਹਾਂ ’ਤੇ ਨਾਮਜ਼ਦਗੀ ਪੱਤਰ ਵਾਪਸ ਲੈਣ ਦਾ ਦਬਾਅ ਬਣਾ ਰਹੇ ਸਨ। ਇਸ ਨੂੰ ਲੈ ਕੇ ਉਹ ਬੇਹੱਦ ਪ੍ਰੇਸ਼ਾਨ ਸਨ। ਮੁਕੇਸ਼ ਅਨੁਸਾਰ ਕੁਝ ਲੋਕ ਉਨ੍ਹਾਂ ਦੀ ਭੈਣ ਨੂੰ ਜਬਰਨ ਆਪਣੇ ਨਾਲ ਨਾਮਜ਼ਦਗੀ ਵਾਪਸ ਲੈਣ ਲਈ ਵੀ ਪੁੱਜੇ ਸਨ। ਜਿਵੇਂ ਹੀ ਇਸ ਵਿਸ਼ੇ ਵਿਚ ਭਾਜਪਾ ਵਰਕਰਾਂ ਨੂੰ ਜਾਣਕਾਰੀ ਮਿਲੀ ਅਤੇ ਉਹ ਉਨ੍ਹਾਂ ਕੋਲ ਪੁੱਜੇ ਤਾਂ ਉਹ ਸਭ ਲੋਕ ਉਨ੍ਹਾਂ ਦੀ ਭੈਣ ਨੂੰ ਛੱਡ ਕੇ ਉਥੋਂ ਨਿਕਲ ਗਏ ਸਨ। ਇਸ ਵਿਸ਼ੇ ਵਿਚ ਉਨ੍ਹਾਂ ਨੇ ਐੱਸ. ਐੱਸ. ਪੀ. ਨੂੰ ਪੱਤਰ ਲਿਖ ਕੇ ਵੀ ਸ਼ਿਕਾਇਤ ਦਿੱਤੀ ਸੀ।
ਇਹ ਵੀ ਪੜ੍ਹੋ : ਕੈਨੇਡਾ ਜਾਣ ਦੇ ਇੱਛੁਕ ਵਿਦਿਆਰਥੀਆਂ ਲਈ ਅਹਿਮ ਖ਼ਬਰ, ਵੀਜ਼ਾ ਨਿਯਮਾਂ ’ਚ ਹੋਇਆ ਬਦਲਾਅ
ਮੁਲਜ਼ਮਾਂ ’ਤੇ ਕਾਰਵਾਈ ਕਰਨ ਤੱਕ ਨਹੀਂ ਕਰਨਗੇ ਸੰਸਕਾਰ
ਸੂਤਰਾਂ ਦੀ ਮੰਨੀਏ ਤਾਂ ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਇਕ ਉਮੀਦਵਾਰ ਦਾ ਨਾਂ ਵੀ ਲਿਆ ਗਿਆ ਹੈ, ਜਿਨ੍ਹਾਂ ’ਤੇ ਦੋਸ਼ ਲਗਾਏ ਗਏ ਹਨ ਕਿ ਉਹ ਉਮੀਦਵਾਰ ਬੇਵਜ੍ਹਾ ਹੀ ਉਸ ਦੇ ਪਤੀ ’ਤੇ ਦਬਾਅ ਬਣਾ ਰਿਹਾ ਸੀ ਕਿ ਉਹ ਪਤਨੀ ਦੀ ਨਾਮਜ਼ਦਗੀ ਵਾਪਸ ਲਵੇ। ਮੰਗ ਕੀਤੀ ਗਈ ਹੈ ਕਿ ਜਦੋਂ ਤੱਕ ਕੇਸ ਵਿਚ ਮੁਲਜ਼ਮਾਂ ਖਿਲਾਫ਼ ਉਚਿਤ ਕਾਰਵਾਈ ਨਹੀਂ ਕੀਤੀ ਜਾਂਦੀ ਹੈ ਜਦੋਂ ਤੱਕ ਉਹ ਆਪਣੇ ਪਤੀ ਦਾ ਸੰਸਕਾਰ ਨਹੀਂ ਕਰੇਗੀ।
ਨੋਟ- ਇਸ ਖ਼ਬਰ ਨਾਲ ਸਬੰਧਤ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ
ਭ੍ਰਿਸ਼ਟ ਹੋ ਚੁੱਕੀ ਹੈ ਇਮਰਾਨ ਖਾਨ ਦੀ ਪਾਰਟੀ, ਵਾਇਰਲ ਵੀਡੀਓ ’ਚ ਸਾਬਕਾ ਸੰਸਦ ਮੈਂਬਰ ਨੇ ਕਬੂਲੀ ਰਿਸ਼ਵਤ ਦੀ ਗੱਲ
NEXT STORY