ਅੰਮ੍ਰਿਤਸਰ (ਕੱਕੜ) - ਪਾਕਿਸਤਾਨ ’ਚ ਇਕ ਵੀਡੀਓ ਬੜੀ ਤੇਜ਼ੀ ਨਾਲ ਵਾਇਰਸ ਹੋ ਰਹੀ ਹੈ, ਜਿਸ ਨੂੰ ਦੇਖਦੇ ਸਾਰ ਇਮਰਾਨ ਖਾਨ ਦੀ ਸਰਕਾਰ ਅਤੇ ਪਾਰਟੀ ਪੀ. ਟੀ. ਆਈ. ’ਤੇ ਲੋਕ ਥੂ-ਥੂ ਕਰ ਰਹੇ ਹਨ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਵਾਇਰਲ ਹੋ ਰਹੀ ਵੀਡੀਓ ’ਚ ਇਸ ਗੱਲ ਦੀ ਪੁਸ਼ਟੀ ਕੀਤੀ ਗਈ ਹੈ ਕਿ ਇਮਰਾਨ ਖਾਨ ਦੀ ਪਾਰਟੀ ਦੇ ਸੰਸਦ ਮੈਂਬਰਾਂ ਨੂੰ ਸੀਨੇਟ ਚੋਣਾਂ ਤੋਂ ਪਹਿਲਾਂ ਰਿਸ਼ਵਤ ਦਿੱਤੀ ਗਈ ਸੀ।
ਪੜ੍ਹੋ ਇਹ ਵੀ ਖ਼ਬਰ - ਸ੍ਰੀ ਹਰਿਮੰਦਰ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਕਰਵਾਉਣ ਦੀ ਚਾਹਵਾਨ ਸੰਗਤ ਲਈ ਅਹਿਮ ਖ਼ਬਰ
ਪੀ. ਟੀ. ਆਈ. ਦੇ ਸਾਬਕਾ ਸੰਸਦ ਮੈਂਬਰ ਉਬੇਦੁੱਲਾ ਮੇਅਰ ਨੇ ਇਕ ਕਰੋੜ ਰੁਪਏ ਦੀ ਰਿਸ਼ਵਤ ਲੈਣ ਦੀ ਗੱਲ ਕਬੂਲੀ ਹੈ। ਉਬੇਦੁੱਲਾ ਨੇ ਕਿਹਾ ਕਿ ਉਨ੍ਹਾਂ ਨੇ ਤੱਤਕਾਲੀਨ ਖੈਬਰ ਪਖਤੂਨਖਵਾ ਦੇ ਮੁੱਖ ਮੰਤਰੀ ਪਰਵੇਜ਼ ਖੜਕਾ ਦੇ ਨਿਰਦੇਸ਼ਾਂ ’ਤੇ ਪੈਸਾ ਲਿਆ ਸੀ। ਉਨ੍ਹਾਂ ਇਹ ਵੀ ਕਿਹਾ ਕਿ ਪੀ. ਟੀ. ਆਈ. ਦੀ ਅਗਵਾਈ ਵਾਲੀ ਸਰਕਾਰ ਨੇ ਨੈਸ਼ਨਲ ਅਸੈਂਬਲੀ ਦੇ ਸਾਰੇ ਮੈਂਬਰਾਂ ਨੂੰ ਇਕ ਕਰੋੜ ਦਾ ਭੁਗਤਾਨਾ ਕੀਤਾ ਸੀ। ਇਹ ਵੀ ਪਤਾ ਲੱਗਾ ਹੈ ਕਿ ਵੀਡੀਓ ’ਚ 2018 ’ਚ ਸੀਨੇਟ ਚੋਣ ਤੋਂ ਪਹਿਲਾਂ ਪਾਕਿਸਤਾਨ ਪੀਪਲਜ਼ ਪਾਰਟੀ (ਪੀ. ਪੀ. ਪੀ.) ਦੇ ਸਾਬਕਾ ਸੰਸਦ ਮੈਂਬਰ ਮੁਹੰਮਦ ਅਲੀ ਬੱਚਾ ਵੱਲੋਂ ਪੈਸੇ ਲੈਂਦੇ ਹੋਏ ਨੈਸ਼ਨਲ ਅਸੈਂਬਲੀ ਦੇ ਕੁਝ ਮੈਬਰਾਂ ਨੂੰ ਵਖਾਇਆ ਗਿਆ ਹੈ।
ਪੜ੍ਹੋ ਇਹ ਵੀ ਖ਼ਬਰ - ਅੰਨ੍ਹੇ ਕਤਲ ਦੀ ਸੁਲਝੀ ਗੁੱਥੀ: ਪ੍ਰੇਮ ਸਬੰਧਾਂ ’ਚ ਰੋੜਾ ਬਣੇ ਪਤੀ ਦਾ ਆਸ਼ਕ ਨਾਲ ਮਿਲ ਪਤਨੀ ਨੇ ਕੀਤਾ ਸੀ ਕਤਲ
ਦੱਸ ਦੇਈਏ ਕਿ ਵਾਇਰਲ ਹੋ ਰਹੀ ਵੀਡੀਓ ’ਚ ਖੈਬਰ ਪਖਤੂਨਖਵਾ ਪੀ. ਟੀ. ਆਈ. ਰਾਜਸੀ ਅਸੈਂਬਲੀ ਦੇ ਮੈਂਬਰਾਂ ਦੇ ਸਾਹਮਣੇ ਇਕ ਟੇਬਲ ’ਤੇ ਪੈਸੇ ਦੇ ਢੇਰ ਵਿਖਾਈ ਦਿੰਦੇ ਹਨ।
ਪੜ੍ਹੋ ਇਹ ਵੀ ਖ਼ਬਰ - ਰੰਜ਼ਿਸ਼ ਤਹਿਤ ਇਕ ਜਨਾਨੀ ਨੇ ਦੂਜੀ ਜਨਾਨੀ ਦੇ ਸਿਰ ’ਚ ਕੁੱਕਰ ਮਾਰ ਕੀਤਾ ਕਤਲ
ਕਿਸਾਨੀ ਅੰਦੋਲਨ ਦਰਮਿਆਨ 'ਭਾਜਪਾ' ਲਈ ਬੁਰੀ ਖ਼ਬਰ, ਹੁਣ ਇਸ ਆਗੂ ਨੇ ਦਿੱਤਾ ਅਸਤੀਫ਼ਾ
NEXT STORY