ਜੈਤੋ (ਜਿੰਦਲ) : ਸਥਾਨਕ ਭਾਜਪਾ ਆਗੂ ਮਹੇਸ਼ ਗਰਗ ਦੀ ਵਿਆਹੁਤਾ ਧੀ ਸ਼ੈਲੀ ਕਾਂਸਲ ਦੀ ਉਸ ਦੇ ਸਹੁਰੇ ਘਰ ਸ਼ੱਕੀ ਹਾਲਾਤ ਵਿਚ ਮੌਤ ਹੋਣ ਤੋਂ ਬਾਅਦ ਉਸ ਦੀ ਲਾਸ਼ ਜੈਤੋਂ ਲਿਆਂਦੀ ਗਈ ਅਤੇ ਸਥਾਨਕ ਰਾਮਬਾਗ ਵਿਖੇ ਉਸ ਦਾ ਅੰਤਿਮ ਸਸਕਾਰ ਕਰ ਦਿੱਤਾ ਗਿਆ ਹੈ। ਸ਼ਹਿਰ ਵਾਸੀਆਂ ਨੇ ਵੱਡੀ ਗਿਣਤੀ ਵਿਚ ਸ਼ਿਰਕਤ ਕੀਤੀ ਅਤੇ ਸ਼ੈਲੀ ਕਾਂਸਲ ਨੂੰ ਹੰਝੂਆਂ ਭਰੀ ਵਿਦਾਇਗੀ ਦਿੱਤੀ ਅਤੇ ਗਰਗ ਪਰਿਵਾਰ ਨਾਲ ਡੂੰਘੀ ਹਮਦਰਦੀ ਪ੍ਰਗਟ ਕੀਤੀ। ਇਸ ਮੌਕੇ ਲੜਕੀ ਦੇ ਪਿਤਾ ਮਹੇਸ਼ ਗਰਗ ਨੇ ਸਹੁਰਿਆਂ ’ਤੇ ਉਸਦੀ ਧੀ ਦਾ ਕਥਿਤ ਤੌਰ ’ਤੇ ਕਤਲ ਕਰਨ ਦਾ ਦੋਸ਼ ਲਾਇਆ।
ਇਹ ਵੀ ਪੜ੍ਹੋ : ਪੰਜਾਬ ਵਿਚ ਵੀਰਵਾਰ ਨੂੰ ਛੁੱਟੀ ਦਾ ਐਲਾਨ
ਧੀ ਦੇ ਚਿਹਰੇ ਅਤੇ ਸਰੀਰ ’ਤੇ ਸੱਟਾਂ ਦੇ ਨਿਸ਼ਾਨ ਸਨ, ਉਸ ਨਾਲ ਕਥਿਤ ਤੌਰ ’ਤੇ ਕੁੱਟਮਾਰ ਵੀ ਕੀਤੀ ਗਈ ਸੀ। ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਉਨ੍ਹਾਂ ਕਿਹਾ ਕਿ ਸਹੁਰੇ ਪਰਿਵਾਰ ਵਲੋਂ ਉਨ੍ਹਾਂ ਦੀ ਧੀ ’ਤੇ ਵਾਰ-ਵਾਰ ਦਬਾਅ ਪਾਇਆ ਜਾ ਰਿਹਾ ਸੀ ਕਿ ਮਾਪਿਆਂ ਦੇ ਘਰੋਂ ਪੈਸੇ ਲਿਆਵੇ। ਕਈ ਵਾਰ ਨਕਦੀ ਅਤੇ ਗਹਿਣੇ ਦਿੱਤੇ ਜਾਂਦੇ ਸਨ ਤਾਂ ਜੋ ਧੀ ਆਪਣੇ ਸਹੁਰੇ ਘਰ ਸੈਟਲ ਹੋ ਸਕੇ। ਜਵਾਈ, ਧੀ ਨੂੰ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਕਰ ਰਿਹਾ ਸੀ। ਗਰਗ ਨੇ ਕਿਹਾ ਉਸ ਦੀ ਬੇਟੀ ਸ਼ੈਲੀ ਨੇ ਐਤਵਾਰ ਰਾਤ ਨੂੰ ਦੋ ਵਾਰ ਵੀਡੀਓ ਕਾਲ ਕੀਤੀ ਅਤੇ ਕਿਹਾ ਕਿ ਉਸ ਨਾਲ ਕੁੱਟਮਾਰ ਕੀਤੀ ਜਾ ਰਹੀ ਹੈ। ਉਸ ਨੇ ਕਿਹਾ ਸੀ ਕਿ ਆਓ ਅਤੇ ਮੈਨੂੰ ਲੈ ਜਾਓ, ਨਹੀਂ ਤਾਂ ਉਹ ਮੈਨੂੰ ਮਾਰ ਦੇਣਗੇ।
ਇਹ ਵੀ ਪੜ੍ਹੋ : ਸਿੱਖਿਆ ਵਿਭਾਗ ਵੱਲੋਂ ਨਵੇਂ ਹੁਕਮ ਜਾਰੀ, 19 ਜੁਲਾਈ ਤੱਕ ਦਾ ਦਿੱਤਾ ਗਿਆ ਆਖਰੀ ਮੌਕਾ
ਜ਼ਿਕਰਯੋਗ ਹੈ ਕਿ 30 ਸਾਲਾ ਸ਼ੈਲੀ ਕਾਂਸਲ ਨੇ ਸੋਮਵਾਰ ਸਵੇਰੇ ਪੰਚਕੂਲਾ ਦੇ ਸੈਕਟਰ-20 ਦੀ ਸਨਸਿਟੀ ਪਰਿਕਰਮਾ ਸੋਸਾਇਟੀ ਵਿਚ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਉਸ ਦੇ ਪਿਤਾ ਮਹੇਸ਼ ਗਰਗ ਦੀ ਸ਼ਿਕਾਇਤ ’ਤੇ ਸੈਕਟਰ-20 ਥਾਣੇ ਵਿਚ ਪਤੀ ਪੰਕਜ ਕਾਂਸਲ, ਸਹੁਰਾ ਧਰਮਪਾਲ, ਸੱਸ ਰਾਜ ਰਾਣੀ ਅਤੇ ਭਰਜਾਈ ਸੋਨੀਆ ਵਿਰੁੱਧ ਦਾਜ ਲਈ ਤੰਗ-ਪ੍ਰੇਸ਼ਾਨ ਕਰਨ, ਕਤਲ ਦੀ ਕੋਸ਼ਿਸ਼ ਕਾਰਨ ਹੋਈ ਮੌਤ ਦੇ ਦੋਸ਼ ਵਿਚ ਧਾਰਾ 80, 85, 316 (2), 115 (2), 61 ਤਹਿਤ ਕੇਸ ਦਰਜ ਕੀਤਾ ਗਿਆ ਹੈ। ਮ੍ਰਿਤਕਾ ਦਾ ਵਿਆਹ 2020 ਵਿੱਚ ਬਾਘਾਪੁਰਾਣਾ (ਮੋਗਾ) ਦੇ ਪੰਕਜ ਨਾਲ ਹੋਇਆ ਸੀ। ਉਸ ਦਾ ਸਾਢੇ 3 ਸਾਲ ਦਾ ਪੁੱਤਰ ਹੈ। ਪੂਰੇ ਸ਼ਹਿਰ ਵਾਸੀਆਂ ਨੇ ਹਰਿਆਣਾ ਦੇ ਮੁੱਖ ਮੰਤਰੀ ਨੂੰ ਇਨਸਾਫ਼ ਲਈ ਅਪੀਲ ਕੀਤੀ ਹੈ।'
ਇਹ ਵੀ ਪੜ੍ਹੋ : ਬਿਜਲੀ ਵਾਲੇ ਮੀਟਰਾਂ ਨੂੰ ਲੈ ਕੇ ਪੈ ਗਿਆ ਪੁਆੜਾ, ਖ਼ਬਰ ਪੜ੍ਹ ਉਡਣਗੇ ਹੋਸ਼
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
Address ਦੱਸਣ ਪਿੱਛੇ ਹੋ ਗਈ ਲੜਾਈ! ਟੱਬਰ ਦੇ 5 ਜੀਆਂ 'ਤੇ ਹੋ ਗਿਆ ਪਰਚਾ
NEXT STORY