ਲੁਧਿਆਣਾ (ਰਾਜ) : ਗਾਂਧੀ ਨਗਰ ਮਾਰਕੀਟ ਕੋਲ ਭਾਜਪਾ ਕੌਂਸਲਰ ਦੇ ਦਫਤਰ ’ਚ ਦਾਖਲ ਹੋ ਕੇ ਨੌਜਵਾਨ ’ਤੇ ਫਾਇਰਿੰਗ ਦੇ ਮਾਮਲੇ ਨੂੰ ਪੁਲਸ ਨੇ ਸੁਲਝਾ ਲਿਆ ਹੈ। ਪੁਲਸ ਨੇ 3 ਮੁਲਜ਼ਮਾਂ ਨੂੰ ਕਾਬੂ ਕਰ ਲਿਆ ਹੈ, ਜਦਕਿ ਮੁੱਖ ਮੁਲਜ਼ਮ ਸਮੇਤ 4 ਮੁਲਜ਼ਮ ਅਜੇ ਤੱਕ ਫਰਾਰ ਚੱਲ ਰਹੇ ਹਨ। ਫੜੇ ਗਏ ਮੁਲਜ਼ਮਾਂ ’ਚ ਸਾਹਿਲ ਕੈਂਥ ਉਰਫ ਗੋਰਾ, ਹਿਮਾਂਸ਼ੂ ਗਿੱਲ ਉਰਫ ਗੋਸ਼ਾ ਅਤੇ ਧਮਨ ਮੰਗੂ ਉਰਫ ਮਾਂਸ਼ੂ ਹਨ। ਜਦਕਿ ਫਰਾਰ ਮੁਲਜ਼ਮਾਂ ’ਚ ਮੁੱਖ ਵਿਨੇ ਭੰਡਾਰੀ ਅਤੇ ਉਸ ਦੇ ਸਾਥੀ ਭੋਲਾ ਸ਼ੁਕਲਾ, ਸਾਹਿਲ ਬੇਦੀ ਉਰਫ ਨੰਨੂ ਅਤੇ ਦਮਨ ਕੁਮਾਰ ਉਰਫ ਅੰਕੁਸ਼ ਕਾਰੂ ਹਨ। ਉਨ੍ਹਾਂ ਦੀ ਭਾਲ ’ਚ ਪੁਲਸ ਦੀ ਲਗਾਤਾਰ ਛਾਪੇ ਮਾਰ ਰਹੀ ਹੈ।
ਇਹ ਵੀ ਪੜ੍ਹੋ : ਪੰਜਾਬ ਸਰਕਾਰ ਨੇ ਚੁੱਕਿਆ ਵੱਡਾ ਕਦਮ, ਸੂਬੇ ਦੇ ਪਿੰਡਾਂ ਨੂੰ ਲੈ ਕੇ ਕੀਤਾ ਇਹ ਫ਼ੈਸਲਾ
ਜਾਣਕਾਰੀ ਦਿੰਦੇ ਹੋਏ ਏ. ਡੀ. ਸੀ. ਪੀ. ਰੁਪਿੰਦਰ ਕੌਰ ਸਰਾਂ ਅਤੇ ਏ. ਸੀ. ਪੀ. ਅਸ਼ੋਕ ਕੁਮਾਰ ਨੇ ਦੱਸਿਆ ਕਿ 21 ਜੂਨ ਨੂੰ ਭਾਜਪਾ ਕੌਂਸਲਰ ਸੁਨੀਤਾ ਸ਼ਰਮਾ ਦੇ ਬੇਟੇ ਰਾਜੂ ਦੇ ਦਫਤਰ ’ਚ ਮਨੀਸ਼ ਨਾਮ ਦਾ ਨੌਜਵਾਨ ਮਿਲਣ ਲਈ ਆਇਆ ਸੀ। ਇਸ ਦੌਰਾਨ ਕੁਝ ਹਥਿਆਰਬੰਦ ਨੌਜਵਾਨ ਆਏ ਅਤੇ ਉਸ ’ਤੇ ਹਮਲਾ ਕਰ ਕੇ ਗੋਲੀਆਂ ਚਲਾ ਦਿੱਤੀਆਂ ਸਨ, ਜਿਨ੍ਹਾਂ ’ਚੋਂ ਇਕ ਗੋਲੀ ਨੌਜਵਾਨ ਦੇ ਪੇਟ ’ਚ ਲੱਗੀ ਸੀ। ਕੇਸ ਦਰਜ ਕਰਕੇ ਪੁਲਸ ਨੇ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਸੀ। ਥਾਣਾ ਡਵੀਜ਼ਨ ਨੰ. 4 ਦੇ ਐੱਸ. ਐੱਚ. ਓ. ਗੁਰਜੀਤ ਸਿੰਘ ਦੀ ਅਗਵਾਈ ’ਚ ਬਣੀ ਟੀਮ ਨੇ 2 ਦਿਨਾਂ ਦੇ ਅੰਦਰ ਕੇਸ ਹੱਲ ਕਰਦੇ ਹੋਏ 3 ਮੁਲਜ਼ਮਾਂ ਨੂੰ ਕਾਬੂ ਕੀਤਾ ਹੈ। ਮੁਲਜ਼ਮ ਸਾਹਿਲ ਕੈਂਥ ਉਰਫ ਗੋਰਾ, ਹਿਮਾਂਸ਼ੂ ਗਿੱਲ ਉਰਫ ਗੋਸ਼ਾ ਅਤੇ ਧਮਨ ਮੰਗੂ ਉਰਫ ਮਾਂਸ਼ੂ ਹਨ। ਮੁਲਜ਼ਮਾਂ ਤੋਂ ਹੋਈ ਪੁੱਛਗਿੱਛ ’ਚ ਪਤਾ ਲੱਗਾ ਹੈ ਕਿ ਮਨੀਸ਼ ’ਤੇ ਹਮਲੇ ਦਾ ਕਾਰਨ ਇਕ ਲੜਕੀ ਸੀ।
ਇਹ ਵੀ ਪੜ੍ਹੋ : ਵੱਡੀ ਖ਼ਬਰ : ਐੱਸ. ਜੀ. ਪੀ. ਸੀ. ਵਲੋਂ ਵਿਧਾਨ ਸਭਾ ’ਚ ਪਾਸ ਕੀਤਾ ਸਿੱਖ ਗੁਰਦੁਆਰਾ ਸੋਧ ਐਕਟ ਰੱਦ
ਕੁੜੀ ਕਾਰਣ ਪੈਦਾ ਹੋਈ ਸੀ ਰੰਜਿਸ਼
ਬਸੰਤ ਨਗਰ ਇਲਾਕੇ ’ਚ ਇਕ ਲੜਕੀ ਦੀ ਦੋਸਤੀ ਪਹਿਲਾਂ ਮੁਲਜ਼ਮ ਵਿਨੇ ਭੰਡਾਰੀ ਨਾਲ ਸੀ। ਹੁਣ ਉਸ ਲੜਕੀ ਦੀ ਦੋਸਤੀ ਮਨੀਸ਼ ਦੇ ਭਰਾ ਅਭੀ ਨਾਲ ਹੋ ਗਈ ਸੀ। ਵਿਨੇ ਭੰਡਾਰੀ ਇਸੇ ਗੱਲ ਦੀ ਰੰਜਿਸ਼ ਰੱਖਣ ਲੱਗ ਗਿਆ ਸੀ। ਵਿਨੇ ਨੇ ਆਪਣੇ ਸਾਥੀਆਂ ਨੂੰ ਨਾਲ ਮਿਲਾਇਆ ਅਤੇ ਅਭੀ ਨੂੰ ਲੱਭਣ ਲੱਗ ਗਿਆ। ਅਭੀ ਤਾਂ ਸ਼ਹਿਰ ਤੋਂ ਬਾਹਰ ਗਿਆ ਹੋਇਆ ਸੀ, ਇਸ ਲਈ ਉਸ ਨੇ ਮਨੀਸ਼ ਨੂੰ ਹੀ ਆਪਣਾ ਨਿਸ਼ਾਨਾ ਬਣਾ ਲਿਆ। ਜਦੋਂ ਮਨੀਸ਼ ਘਰੋਂ ਭਾਜਪਾ ਕੌਂਸਲਰ ਪੁੱਤਰ ਦੇ ਦਫਤਰ ਜਾ ਰਿਹਾ ਸੀ ਤਾਂ ਮੁਲਜ਼ਮਾਂ ਨੇ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ ਅਤੇ ਮਨੀਸ਼ ਦੇ ਦਫਤਰ ਪੁੱਜਣ ’ਤੇ ਮੁਲਜ਼ਮਾਂ ਨੇ ਉਸ ’ਤੇ ਜਾਨਲੇਵਾ ਹਮਲਾ ਕਰ ਦਿੱਤਾ। ਐੱਸ. ਐੱਚ. ਓ. ਗੁਰਜੀਤ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਕੋਲ ਮੁਲਜ਼ਮਾਂ ਦੀ ਸੀ. ਸੀ. ਟੀ. ਵੀ. ਫੁਟੇਜ ਮਿਲੀ ਸੀ, ਜਿਸ ਤੋਂ ਬਾਅਦ ਮੁਲਜ਼ਮਾਂ ’ਤੇ ਕੇਸ ਦਰਜ ਕਰ ਲਿਆ ਸੀ। ਮੁਲਜ਼ਮਾਂ ਨੂੰ ਵਾਰਦਾਤ ਤੋਂ 2 ਦਿਨ ਬਾਅਦ ਹੀ ਜਲੰਧਰ ਬਾਈਪਾਸ ਚੌਕ ਤੋਂ ਕਾਬੂ ਕੀਤਾ ਗਿਆ ਸੀ। ਮੁਲਜ਼ਮਾਂ ਤੋਂ ਵਾਰਦਾਤ ’ਚ ਵਰਤਿਆ ਬਾਈਕ ਅਤੇ ਤੇਜ਼ਧਾਰ ਹਥਿਆਰ ਮਿਲੇ ਹਨ। ਤਕਰੀਬਨ ਸਾਰੇ ਮੁਲਜ਼ਮਾਂ ’ਤੇ ਪਹਿਲਾਂ ਵੀ ਕੇਸ ਦਰਜ ਹਨ, ਜੋ ਜ਼ਮਾਨਤ ’ਤੇ ਬਾਹਰ ਚੱਲ ਰਹੇ ਹਨ। ਬਾਕੀ ਬਚੇ ਮੁਲਜ਼ਮਾਂ ਨੂੰ ਵੀ ਜਲਦ ਕਾਬੂ ਕਰ ਲਿਆ ਜਾਵੇਗਾ।
ਇਹ ਵੀ ਪੜ੍ਹੋ : ਪੰਜਾਬ ’ਚ ਜਲਦੀ ਦਸਤਕ ਦੇ ਸਕਦੈ ਪ੍ਰੀ-ਮਾਨਸੂਨ, ਇਸ ਤਾਰੀਖ਼ ਤੋਂ ਭਾਰੀ ਮੀਂਹ ਦੀ ਸੰਭਾਵਨਾ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।
ਪੰਜਾਬ ਅਤੇ ਦੇਸ਼ ਦੁਨੀਆਂ ਦੀਆਂ ਖ਼ਬਰਾਂ ਟੈਲੀਗ੍ਰਾਮ ’ਤੇ ਵੀ ਪੜ੍ਹਨ ਲਈ ਇਸ ਲਿੰਕ ’ਤੇ ਕਲਿੱਕ ਕਰੋ https://t.me/onlinejagbani
ਅਮਰੀਕਾ ਤੋਂ ਆਈ ਜਵਾਨ ਪੁੱਤ ਦੀ ਮੌਤ ਦੀ ਖ਼ਬਰ, ਭਿਆਨਕ ਹਾਦਸੇ ਦਾ ਹੋਇਆ ਸੀ ਸ਼ਿਕਾਰ
NEXT STORY