ਜਲੰਧਰ (ਜਤਿੰਦਰ,ਭਾਰਦਵਾਜ ) : ਜਲੰਧਰ ਸੈਂਟਰਲ ਟਾਊਨ ਦੇ ਰਹਿਣ ਵਾਲੇ ਭਾਜਪਾ ਦੇ ਸਾਬਕਾ ਵਿਧਾਇਕ ਅਤੇ ਮੰਤਰੀ ਪੰਜਾਬ ਮਨੋਰੰਜਨ ਕਾਲੀਆ ਦੇ ਘਰ ਹੋਏ ਗਰਨੇਡ ਹਮਲੇ ਦੇ ਮਾਮਲੇ ਵਿੱਚ ਦਿੱਲੀ ਤੋਂ ਗ੍ਰਿਫਤਾਰ ਕੀਤੇ ਗਏ ਮੁੱਖ ਦੋਸ਼ੀ ਸੈਦੁਲ ਅਮੀਨ ਦਾ ਅੱਠ ਦਿਨ ਦਾ ਰਿਮਾਂਡ ਖਤਮ ਹੋਣ ਤੋਂ ਬਾਅਦ ਅੱਜ ਉਸ ਨੂੰ ਏਸੀਜੇਐੱਮ ਮਿਸ ਹਰਪ੍ਰੀਤ ਕੋਰ ਦੀ ਅਦਾਲਤ ਵਿੱਚ ਭਾਰੀ ਪੁਲਸ ਫੋਰਸ ਦੀ ਨਿਗਰਾਨੀ ਹੇਠ ਪੇਸ਼ ਕੀਤਾ ਗਿਆ। ਜਿੱਥੇ ਅਦਾਲਤ ਨੇ ਉਸ ਨੂੰ 14 ਦਿਨਾ ਲਈ ਜੁਡੀਸ਼ੀਅਲ ਹਿਰਾਸਤ ਵਿੱਚ ਭੇਜੇ ਜਾਣ ਦਾ ਹੁਕਮ ਸੁਣਾਇਆ ਹੈ।
ਇੱਥੇ ਜ਼ਿਕਰਯੋਗ ਹੈ ਕਿ ਹੁਣ ਇਸ ਮਾਮਲੇ ਵਿੱਚ ਦੋਸ਼ੀ ਦੀ ਪੇਸ਼ੀ ਐੱਨਆਈਏ (ਨੈਸ਼ਨਲ ਇੰਨਵੇਸਟੀਗੇਸ਼ਨ ਅਜੈੰਸੀ) ਸ਼ਪੈਸ਼ਲ ਅਦਾਲਤ ਸੀਬੀਆਈ ਮੋਹਾਲੀ ਵਿਖੇ ਹੀ ਪੇਸ਼ੀ ਹੋਵੇਗੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਕੀ ਹੈ ਪੰਜਾਬ ਦੇ ਸਰਹੱਦੀ ਪਿੰਡਾਂ ਦਾ ਹਾਲ? ਬੀਐੱਸਐੱਫ ਕਰ ਰਹੀ ਕਿਸਾਨਾਂ ਨੂੰ ਅਪੀਲ
NEXT STORY