ਜਲੰਧਰ (ਕਮਲੇਸ਼, ਮ੍ਰਿਦੁਲ)— ਥਾਣਾ 5 ਦੀ ਪੁਲਸ ਨੇ ਦੇਸੀ ਕੱਟੇ ਦੇ ਨਾਲ ਭਾਜਪਾ ਆਗੂ ਨੂੰ ਗ੍ਰਿਫਤਾਰ ਕੀਤਾ ਹੈ। ਪੁਲਸ ਨੇ ਮੁਲਜ਼ਮ 'ਤੇ ਕੇਸ ਦਰਜ ਕਰ ਜਾਂਚ ਸ਼ੁਰੂ ਕਰ ਦਿੱਤੀ ਹੈ। ਭਾਵੇਂ ਪੁਲਸ ਇਸ ਬਾਰੇ ਕੋਈ ਵੀ ਖੁਲਾਸਾ ਕਰਨ ਤੋਂ ਬਚ ਰਹੀ ਹੈ। ਸੂਤਰਾਂ ਦੀ ਮੰਨੀਏ ਤਾਂ ਫੜੇ ਗਏ ਭਾਜਪਾ ਆਗੂ ਦੀ ਪਛਾਣ ਚੰਦਨਬੀਰ ਸਿੰਘ ਪੁੱਤਰ ਕੁਲਬੀਰ ਸਿੰਘ ਵਾਸੀ ਬੀ. ਐੱਕਸ. 233 ਬਸਤੀ ਨੌਂ ਦੇ ਤੌਰ 'ਤੇ ਹੋਈ ਹੈ।
ਪੁਲਸ ਨੂੰ ਸੂਚਨਾ ਮਿਲੀ ਸੀ ਕਿ ਮੁਲਜ਼ਮ ਚੰਦਨਬੀਰ ਨੇ ਹਾਲ ਹੀ 'ਚ ਫੇਸਬੁੱਕ ਪ੍ਰੋਫਾਈਲ 'ਤੇ ਦੇਸੀ ਕੱਟੇ ਨਾਲ ਫੋਟੋ ਪੋਸਟ ਕੀਤੀ ਸੀ। ਪੁਲਸ ਨੂੰ ਪਤਾ ਲੱਗਣ ਤੋਂ ਬਾਅਦ ਛਾਪੇਮਾਰੀ ਕਰਕੇ ਮੁਲਜ਼ਮ ਨੂੰ ਬਸਤੀ ਗੁਜ਼ਾਂ ਇਲਾਕੇ 'ਚੋਂ ਗ੍ਰਿਫਤਾਰ ਕਰ ਲਿਆ। ਪੁਲਸ ਨੇ ਅਜੇ ਚੰਦਨਬੀਰ ਕੋਲੋਂ ਦੇਸੀ ਕੱਟਾ ਬਰਾਮਦ ਨਹੀਂ ਕੀਤਾ। ਪੁਲਸ ਅੱਜ ਮੁਲਜ਼ਮ ਨੂੰ ਕੋਰਟ 'ਚ ਪੇਸ਼ ਕਰਕੇ ਰਿਮਾਂਡ ਲਵੇਗੀ।
ਸੋਲਰ ਇਕੁਇਪਮੈਂਟਸ ਦਾ ਕਾਰੋਬਾਰ ਕਰਨ ਵਾਲਾ ਚੰਦਨਬੀਰ ਭਾਜਪਾ ਦਾ ਹੈ ਸਰਗਰਮ ਵਰਕਰ
ਚੰਦਨਬੀਰ ਸਿੰਘ ਦੇ ਫੇਸਬੁੱਕ ਪ੍ਰੋਫਾਈਲ ਅਨੁਸਾਰ ਚੰਦਨਬੀਰ ਭਾਜਪਾ ਦਾ ਕਾਫੀ ਐਕਟਿਵ ਵਰਕਰ ਹੈ। ਮੁਲਜ਼ਮ ਦੀਆਂ ਭਾਜਪਾ ਦੇ ਸਾਬਕਾ ਵਿਧਾਇਕਾਂ ਨਾਲ ਕਾਫੀ ਫੋਟੋਆਂ ਹਨ ਅਤੇ ਹਾਲ ਹੀ ਵਿਚ ਭਾਜਪਾ ਸਰਕਾਰ ਵੱਲੋਂ ਸੀ. ਏ. ਏ. ਦੀ ਕੈਂਪੇਨਿੰਗ 'ਚ ਸਰਗਰਮੀ ਨਾਲ ਹਿੱਸਾ ਲੈਂਦਿਆਂ ਫੋਟੋ ਪੋਸਟ ਕੀਤੀ ਸੀ। ਸੂਤਰਾਂ ਮੁਤਾਬਕ ਚੰਦਨਬੀਰ ਸਿੰਘ ਦਾ ਸੋਲਰ ਇਕੁਇਪਮੈਂਟਸ ਦਾ ਕਾਰੋਬਾਰ ਹੈ।
ਭਾਰਤੀ ਸਰਹੱਦ 'ਚ 2 ਵਾਰ ਦਾਖਲ ਹੋਏ ਪਾਕਿ ਡਰੋਨ, ਫੌਜ ਨੇ ਕੀਤੀ ਗੋਲੀਬਾਰੀ
NEXT STORY