ਪਟਿਆਲਾ (ਰਾਜੇਸ਼ ਪੰਜੌਲਾ) : ਪੱਛਮੀ ਬੰਗਾਲ ’ਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣਾਉਣ ਲਈ ਜ਼ਿਲ੍ਹਾ ਪਟਿਆਲਾ ਤੋਂ ਭਾਜਪਾ ਆਗੂਆਂ ਨੇ ਪਿਛਲੇ ਕਈ ਦਿਨਾਂ ਤੋਂ ਉੱਥੇ ਡੇਰੇ ਲਾਏ ਹੋਏ ਹਨ। ਡੋਰ-ਟੂ-ਡੋਰ ਪ੍ਰਚਾਰ ਕਰਨ ਵਾਲਿਆਂ ’ਚ ਸੀਨੀਅਰ ਆਗੂ ਐੱਸ. ਕੇ. ਦੇਵ, ਜ਼ਿਲ੍ਹਾ ਭਾਜਪਾ ਪਟਿਆਲਾ ਦਿਹਾਤੀ (ਨਾਰਥ) ਦੇ ਪ੍ਰਧਾਨ ਵਿਕਾਸ ਸ਼ਰਮਾ ਅਤੇ ਸੁਸ਼ੀਲ ਨਈਅਰ ਤੇ ਉਨ੍ਹਾਂ ਦੀ ਟੀਮ ਸ਼ਾਮਲ ਹੈ।
ਇਹ ਵੀ ਪੜ੍ਹੋ : ਵੱਡੀ ਖ਼ਬਰ : 'ਚੰਡੀਗੜ੍ਹ' 'ਚ ਕੋਰੋਨਾ ਦੇ ਨਵੇਂ ਸਟਰੇਨ 'UK ਵੇਰੀਐਂਟ' ਦੀ ਪੁਸ਼ਟੀ, 8 ਗੁਣਾ ਤੇਜ਼ੀ ਨਾਲ ਫੈਲ ਰਿਹੈ
ਪਿਛਲੇ ਕਈ ਦਿਨਾਂ ਤੋਂ ਪੱਛਮੀ ਬੰਗਾਲ ’ਚ ਕੋਲਕਾਤਾ ਦੀ ਦਮਦਮ ਵਿਧਾਨ ਸਭਾ ’ਚ ਆਪਣੀ ਟੀਮ ਨਾਲ ਲਗਾਤਾਰ ਦਿਨ-ਰਾਤ ਮਿਹਨਤ ਕਰ ਰਹੇ ਹਨ। ਭਾਜਪਾ ਪੰਜਾਬ ਦੇ ਜਨਰਲ ਸਕੱਤਰ ਸੁਭਾਸ਼ ਸ਼ਰਮਾ ਦੀ ਅਗਵਾਈ ਹੇਠ ਪੰਜਾਬ ਦੇ ਕਈ ਆਗੂ ਉੱਥੇ ਪਿਛਲੇ ਕਈ ਦਿਨਾਂ ਤੋਂ ਭਾਜਪਾ ਨੂੰ ਜਿੱਤ ਦਿਵਾਉਣ ’ਚ ਅਹਿਮ ਭੂਮਿਕਾ ਅਦਾ ਕਰ ਰਹੇ ਹਨ। ਬੰਗਾਲ ’ਚ ਕਈ ਦਿਨਾਂ ਤੋਂ ਡਟੇ ਹੋਏ ਜ਼ਿਲ੍ਹਾ ਭਾਜਪਾ ਪਟਿਆਲਾ ਦਿਹਾਤੀ ਦੇ ਪ੍ਰਧਾਨ ਵਿਕਾਸ ਸ਼ਰਮਾ ਘਨੌਰ ਨੇ ਕਿਹਾ ਕਿ ਬੰਗਾਲ ’ਚ ਬਦਲਾਅ ਹੋਣਾ ਤੈਅ ਹੈ।
ਇਹ ਵੀ ਪੜ੍ਹੋ : 'ਕੋਰੋਨਾ' ਦੇ ਵੱਧਦੇ ਕਹਿਰ ਦਰਮਿਆਨ 'PAU' ਦੇ ਹੋਸਟਲ ਬੰਦ, ਆਨਲਾਈਨ ਹੋਣਗੀਆਂ ਪ੍ਰੀਖਿਆਵਾਂ
ਉਨ੍ਹਾਂ ਕਿਹਾ ਕਿ ਇਹ ਸੂਬਾ ਪੂਰੀ ਤਰ੍ਹਾਂ ਭਗਵਾ ਰੰਗ ’ਚ ਰੰਗ ਗਿਆ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਅਗਵਾਈ ਹੇਠ ਬੰਗਾਲ ਦਾ ਪੂਰਨ ਤੌਰ ’ਤੇ ਵਿਕਾਸ ਹੋਵੇਗਾ। ਵਿਕਾਸ ਸ਼ਰਮਾ, ਐੱਸ. ਕੇ. ਦੇਵ ਤੇ ਸੁਸ਼ੀਲ ਨਈਅਰ ਨੇ ਕਿਹਾ ਕਿ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਤੇ ਟੀ. ਐੱਮ. ਸੀ. ਦੇ ਸਮੁੱਚੇ ਆਗੂ ਸੱਤਾ ਜਾਤੀ ਦੇਖ ਕੇ ਆਪਣਾ ਮਾਨਸਿਕ ਸੰਤੁਲਨ ਗੁਆ ਚੁਕੇ ਹਨ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ
'ਕੋਰੋਨਾ' ਦੇ ਵੱਧਦੇ ਕਹਿਰ ਦਰਮਿਆਨ 'PAU' ਦੇ ਹੋਸਟਲ ਬੰਦ, ਆਨਲਾਈਨ ਹੋਣਗੀਆਂ ਪ੍ਰੀਖਿਆਵਾਂ
NEXT STORY