ਲੁਧਿਆਣਾ(ਹਿਤੇਸ਼)- ਨਗਰ ਸੁਧਾਰ ਟਰਸਟ ਦੇ ਚਨਰਲ ਸਕੱਤਰ ਦੀ ਮੀਟਿੰਗ ਦੌਰਾਨ ਧਾਂਦਲੀ ਹੋਣ ਦਾ ਦੋਸ਼ ਲਗਾਉਂਦੇ ਹੋਏ ਭਾਜਪਾ ਨੇਤਾਵਾਂ ਵੱਲੋਂ ਮੰਗਲਵਾਰ ਨੂੰ ਧਰਨਾ ਲਗਾਇਆ ਗਿਆ।
ਜ਼ਿਲਾ ਸਕੱਤਰ ਲੱਕੀ ਚੋਪੜਾ ਨੇ ਕਿਹਾ ਕਿ ਨਗਰ ਸੁਧਾਰ ਟਰਸਟ ਨੂੰ ਪ੍ਰਾਈਵੇਟ ਲਿਮਟਿਡ ਕੰਪਨੀ ਵਾਂਗ ਚਲਾਇਆ ਜਾ ਰਿਹਾ ਹੈ ਜਿਸ ਦੇ ਤਹਿਤ ਐੱਲ.ਡੀ.ਪੀ. ਕੇਸਾਂ ਦੇ ਡ੍ਰਾ ਕੱਢਣ ਲਈ ਪਿਕ ਐਂਡ ਚੂਜ਼ ਨੀਤੀ ਅਪਣਾਈ ਜਾ ਰਹੀ ਹੈ ਅਤੇ ਚਹੇਤਿਆਂ ਨੂੰ ਪ੍ਰਾਇਮ ਲੋਕੇਸ਼ਨਾਂ ’ਤੇ ਪਲਾਟ ਦਿੱਤੇ ਗਏ ਹਨ।
ਇਸ ’ਤੇ ਪਰਦਾ ਪਾਉਣ ਲਈ ਮੀਟਿੰਗ ਦਾ ਏਜੰਡਾ ਜਨਤਕ ਨਹੀਂ ਕੀਤਾ ਜਾ ਰਿਹਾ ਅਤੇ ਲੋਕਾਂ ਦੀ ਆਫਿਸ ਵਿਚ ਐਂਟਰੀ ’ਤੇ ਰੋਕ ਲਗਾ ਦਿੱਤੀ ਗਈ ਹੈ।
ਭਾਜਪਾ ਨੇਤਾਵਾਂ ਨੇ ਕਿਹਾ ਕਿ ਮੁੱਖ ਮੰਤਰੀ ਚਰਨਜੀਤ ਚੰਨੀ ਵੱਲੋਂ ਕਰੱਪਸ਼ਨ ਖਿਲਾਫ ਕਾਰਵਾਈ ਕਰਨ ਦੀ ਜੋ ਗੱਲ ਕਹੀ ਗਈ ਹੈ, ਉਸ ਦੀ ਸ਼ੁਰੂਆਤ ਨਗਰ ਸੁਧਾਰ ਟਰਸਟ ਤੋਂ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਜ਼ਮੀਨਾਂ ਵੇਚ ਕੇ ਆਉਣ ਵਾਲੇ ਫੰਡ ਨਾਲ ਵਿਕਾਸ ਕੰਮ ਕਰਵਾਉਣ ਦੇ ਨਾਂ ’ਤੇ ਧਾਂਦਲੀ ਹੋ ਰਹੀ ਹੈ ਜਿਸ ਦੀ ਵਿਜੀਲੈਂਸ ਜਾਂਚ ਹੋਣੀ ਚਾਹੀਦੀ ਹੈ।
ਭਾਜਪਾ ਨੇਤਾਵਾਂ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਪਿਛਲੇ ਸਮੇਂ ਦੌਰਾਨ ਸਾਹਮਣੇ ਆਏ ਘੋਟਾਲਿਆਂ ਨੂੰ ਲੈ ਕੇ ਜਿੰਮੇਵਾਰ ਲੋਕਾਂ ਖਿਲਾਫ ਕਾਰਵਾਈ ਨਾ ਕੀਤੀ ਗਈ ਤਾਂ ਆਉਣ ਵਾਲੇ ਦਿਨਾਂ ਵਿਚ ਕਾਂਗਰਸ ਦੇ ਵੱਡੇ ਨੇਤਾਵਾਂ ਦਾ ਘਿਰਾਓ ਕੀਤਾ ਜਾਵੇਗਾ।
ਖਜ਼ਾਨਾ ਖਾਲੀ ਹੋਣ ਦਾ ਢਿੰਡੋਰਾ ਪਿੱਟ ਕਾਂਗਰਸ ਸਰਕਾਰ ਨੇ ਲੋਕਾਂ ਨੂੰ ਆਪਣੇ ਹਾਲਾਤ ’ਤੇ ਛੱਡਿਐ : ਹਰਸਿਮਰਤ ਬਾਦਲ
NEXT STORY