ਮਾਨਸਾ : ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਦਿੱਲੀ-ਫਿਰੋਜ਼ਪੁਰ ਰੇਲਵੇ ਲਾਈਨ ਨੂੰ ਅਣਮਿੱਥੇ ਸਮੇਂ ਲਈ ਬੰਦ ਕਰ ਦਿੱਤਾ ਗਿਆ ਹੈ। ਦੱਸ ਦੇਈਏ ਕਿ ਮਾਨਸਾ ਦੇ ਪਿੰਡ ਖੋਖਰ ਖ਼ੁਰਦ ਤੇ ਖੋਖਰ ਕਲਾਂ ਦੇ ਕਿਸਾਨਾਂ ਦੀ 976 ਏਕੜ ਜ਼ਮੀਨ , ਜੋ ਲੰਮੇ ਸਮੇਂ ਤੋਂ ਬੰਜਰ ਬਣੀ ਪਈ ਸੀ, ਨੂੰ ਨਹਿਰੀ ਪਾਣੀ ਲਗਾਉਣ ਲਈ ਕਿਸਾਨਾਂ ਨੇ ਰੇਲਵੇ ਵਿਭਾਗ ਤੋਂ ਰੇਲਵੇ ਲਾਈਨ ਹੇਠੋਂ ਪੁਲ਼ੀ ਲੰਘਾਉਣ ਲਈ ਮਨਜੂਰੀ ਲਈ ਸੀ ਪਰ ਵਿਭਾਗ ਨੇ ਇਸ ਦੇ ਬਦਲੇ ਕਿਸਾਨਾਂ ਤੋਂ ਸਵਾ ਕਰੋੜ ਰੁਪਏ ਦੀ ਰਾਸ਼ੀ ਭਰਨ ਦਾ ਫਰਮਾਨ ਦਿੱਤੀ ਸੀ। ਜਿਸ ਤੋਂ ਬਾਅਦ ਕਿਸਾਨਾਂ ਨੇ ਇਹ ਰਾਸ਼ੀ ਭਰਨ ਲਈ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਸੀ ਜਾਂ ਫਿਰ ਇਸ ਰਾਸ਼ੀ ਨੂੰ ਮੁਆਫ਼ ਕਰਨ ਦੀ ਮੰਗ ਰੱਖੀ ਸੀ ਪਰ ਹੁਣ ਤੱਕ ਇਸ 'ਤੇ ਕੋਈ ਫ਼ੈਸਲਾ ਨਹੀਂ ਕੀਤਾ ਗਿਆ। ਜਿਸ ਦੇ ਚੱਲਦਿਆਂ ਕਿਸਾਨਾਂ ਨੇ ਪਿੰਡ ਖੋਖਰ ਕਲਾਂ ਵਿਖੇ ਦਿੱਲੀ-ਫਿਰੋਜ਼ਪੁਰ ਲਾਈਨ 'ਤੇ ਅਣਮਿੱਥੇ ਸਮੇਂ ਲਈ ਧਰਨਾ ਲਗਾ ਦਿੱਤਾ ਹੈ।
ਇਹ ਵੀ ਪੜ੍ਹੋ- ਧਨੌਲਾ ਵਿਖੇ ਕਾਰ ਸਵਾਰਾਂ ਨਾਲ ਵਾਪਰੀ ਅਣਹੋਣੀ, ਭਰੀ ਜਵਾਨੀ 'ਚ ਜਹਾਨੋਂ ਤੁਰ ਗਏ 2 ਗੱਭਰੂ
ਦੱਸ ਦੇਈਏ ਕਿ ਕਿਸਾਨਾਂ ਵੱਲੋਂ 30 ਫਰਵਰੀ ਨੂੰ ਵੀ ਰੇਲਵੇ ਲਾਈਨਾਂ ਬੰਦ ਕੀਤੀਆਂ ਗਈਆਂ ਸਨ ਪਰ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀ ਐੱਸ. ਡੀ. ਐੱਮ. ਮਾਨਸਾ ਵੱਲੋਂ ਕਿਸਾਨਾਂ ਤੋਂ 8 ਫਰਵਰੀ ਤੱਕ ਦਾ ਸਮਾਂ ਮੰਗਿਆ ਗਿਆ ਸੀ ਪਰ 8 ਫਰਵਰੀ ਨਿਕਲਣ ਦੇ ਬਾਵਜੂਦ ਵੀ ਇਸ ਮਸਲੇ ਦਾ ਹੱਲ ਨਹੀਂ ਹੋਇਆ। ਇਸ ਕਾਰਨ ਅੱਜ ਫਿਰ ਕਿਸਾਨਾਂ ਨੇ ਅੱਠਵੀਂ ਵਾਰ ਰੇਲਵੇ ਲਾਈਨ 'ਤੇ ਧਰਨਾ ਲਾਇਆ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਨਹਿਰੀ ਪਾਣੀ ਨਾ ਕਾਰਨ ਕਿਸਾਨਾਂ ਦੀ 976 ਏਕੜ ਜ਼ਮੀਨ ਬੰਜਰ ਹੋ ਰਹੀ ਹੈ ਤੇ ਜੋ ਪੰਜਾਬ ਸਰਕਾਰ ਕਿਸਾਨ ਹਿਤੈਸ਼ੀ ਕਹਾਉਂਦੀ ਹੈ, ਕਿਸਾਨਾਂ ਦੇ ਮਸਲੇ ਹੱਲ ਨਹੀਂ ਕਰ ਰਹੀ। ਉਨ੍ਹਾਂ ਆਖਿਆ ਕਿ ਕਿਸਾਨ 2012 ਤੋਂ ਇਸ ਮਸਲੇ ਦਾ ਹੱਲ ਕਰਵਾਉਣ ਲਈ ਸੰਘਰਸ਼ ਕਰ ਰਹੇ ਹਨ। ਇਸ ਤੋਂ ਪਹਿਲਾਂ ਵੀ ਕਿਸਾਨ 2 ਵਾਰ ਰੇਲਵੇ ਲਾਈਨਾਂ 'ਤੇ ਧਰਨਾ ਦੇ ਚੁੱਕੇ ਹਨ ਅਤੇ ਸਿਵਲ ਪ੍ਰਸ਼ਾਸਨ ਨਾਲ ਮੀਟਿੰਗਾਂ ਵੀ ਹੋ ਚੁੱਕੀਆਂ ਹਨ ਪਰ ਸਥਿਤੀ ਪਹਿਲਾਂ ਵਾਂਗ ਹੈ। ਇਸ ਵਾਰ ਉਨ੍ਹਾਂ ਚਿਤਾਵਨੀ ਦਿੱਤੀ ਹੈ ਅਸੀਂ ਹੁਣ ਪ੍ਰਸ਼ਾਸਨ ਦੇ ਭਰੋਸੇ 'ਤੇ ਨਹੀਂ ਉਠਾਂਗੇ। ਜਦੋਂ ਸਾਡੇ ਮਸਲੇ ਦਾ ਹੱਲ ਹੋ ਜਾਵੇਗਾ, ਪ੍ਰਸ਼ਾਸਨ ਉਸ ਵੇਲੇ ਹੀ ਸਾਡੇ ਕੋਲ ਆਵੇ। ਕਿਸਾਨਾਂ ਨੇ ਆਖਿਆ ਕਿ ਧਰਨਾ ਹੁਣ ਅਣਮਿੱਥੇ ਸਮੇਂ ਲਈ ਚੱਲੇਗਾ ਤੇ ਆਉਣ ਵਾਲੇ ਸਮੇਂ 'ਚ ਕਿਸਾਨਾਂ ਦੀ ਗਿਣਤੀ ਹੋਰ ਵੀ ਵਧਾ ਦਿੱਤੀ ਜਾਵੇਗੀ।
ਇਹ ਵੀ ਪੜ੍ਹੋ- CBSE ਦੀ ਰਿਪੋਰਟ 'ਚ ਖ਼ੁਲਾਸਾ : ਇਸ ਕਾਰਨ ਅੰਕਾਂ ਤੋਂ ਪਿਛੜ ਰਹੇ ਨੇ ਵਿਦਿਆਰਥੀ, ਦਿੱਤੇ ਖ਼ਾਸ ਸੁਝਾਅ
ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।
ਕੈਨੇਡਾ ’ਚ ਆਰਥਿਕ ਮੰਦੀ ਦਾ ਖਮਿਆਜਾ ਭੁਗਤ ਰਹੇ ਭਾਰਤੀ ਵਿਦਿਆਰਥੀ, ਲੱਖਾਂ ਵਿਦਿਆਰਥੀ ਭੁੱਖਮਰੀ ਦੀ ਕਗਾਰ ’ਤੇ
NEXT STORY