ਲੁਧਿਆਣਾ (ਵਿੱਕੀ) : ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ (ਸੀ. ਬੀ. ਐੱਸ. ਈ.) ਦੇ 50 ਫ਼ੀਸਦੀ ਪ੍ਰੀਖਿਆਰਥੀ ਉੱਤਰ ਲਿਖਣ ’ਚ ਸੰਖੇਪ ਸ਼ਬਦਾਂ, ਮਤਲਬ ਐੱਸ. ਐੱਮ. ਐੱਸ. ਅਤੇ ਵ੍ਹਟਸਐਪ ਵਾਲੇ ਸ਼ਬਦਾਂ ਦੀ ਵਰਤੋਂ ਕਰ ਰਹੇ ਹਨ। ਇਨ੍ਹਾਂ ’ਚ ਕਈ ਅਜਿਹੇ ਸ਼ਬਦ ਹੁੰਦੇ ਹਨ, ਜਿਨ੍ਹਾਂ ਨੂੰ ਪ੍ਰੀਖਕ ਵੀ ਨਹੀਂ ਸਮਝ ਪਾ ਰਹੇ। 10ਵੀਂ ਅਤੇ 12ਵੀਂ ਦੀ ਪ੍ਰੀਖਿਆ ਦੇਣ ਵਾਲੇ 1.5 ਲੱਖ ਵਿਦਿਆਰਥੀਆਂ ਦੀ ਪੁਰਾਣੀ ਉੱਤਰ ਪੁਸਤਕ ਦੀ ਜਾਂਚ ਕਰਨ ਦੌਰਾਨ ਇਹ ਗੱਲ ਸਾਹਮਣੇ ਆਈ ਹੈ। ਇੱਥੇ ਹੀ ਬਸ ਨਹੀਂ, ਸਕੂਲ ਨੋਟਬੁੱਕ ਅਤੇ ਸਾਲਾਨਾ ਪ੍ਰੀਖਿਆ ਤੋਂ ਇਲਾਵਾ ਵਿਦਿਆਰਥੀ ਬੋਰਡ ਪ੍ਰੀਖਿਆ ’ਚ ਵੀ ਸੰਖੇਪ ਸ਼ਬਦ ਮਤਲਬ ਐੱਸ. ਐੱਮ. ਐੱਸ. ਅਤੇ ਵ੍ਹਟਸਐਪ ਵਾਲੇ ਸ਼ਬਦਾਂ ਦੀ ਵਰਤੋਂ ਉੱਤਰ ਦੇਣ ’ਚ ਕਰ ਰਹੇ ਹਨ। ਇਸ ਕਾਰਨ ਪ੍ਰੀਖਿਆ ’ਚ ਉਨ੍ਹਾਂ ਦੇ ਵੀ ਅੰਕ ਕੱਟ ਰਹੇ ਹਨ।
ਇਹ ਵੀ ਪੜ੍ਹੋ- ਕਰਜ਼ੇ ਤੋਂ ਪਰੇਸ਼ਾਨ ਨੌਜਵਾਨ ਕਿਸਾਨ ਨੇ ਕੀਤੀ ਖ਼ੁਦਕੁਸ਼ੀ, ਭਰੇ ਮਨ ਨਾਲ ਪਿਓ ਨੇ ਸੁਣਾਇਆ ਦੁੱਖ਼
ਦੱਸ ਦੇਈਏ ਕਿ ਬੋਰਡ ਨੇ 2018, 2019 ਅਤੇ 2022 ’ਚ ਇਸ ਨਾਲ ਸਬੰਧਤ ਸਰਵੇ ਕਰਵਾਇਆ ਸੀ, ਜਿਸ ਵਿਚ ਬੱਚਿਆਂ ਦੀ ਆਂਸਰ ਸ਼ੀਟਸ ਨੂੰ ਕੱਢਵਾ ਕੇ ਦੇਖਿਆ, ਜਿਸ ਵਿਚ ਇਹ ਹੈਰਾਨ ਕਰਨ ਵਾਲੇ ਤੱਥ ਸਾਹਮਣੇ ਆਏ। ਇਸ ਦੀ ਰਿਪੋਰਟ ਸਕੂਲਾਂ ਨੂੰ ਵੀ ਭੇਜੀ ਜਾ ਰਹੀ ਹੈ ਤਾਂ ਕਿ ਆਉਣ ਵਾਲੀਆਂ ਪ੍ਰੀਖਿਆਵਾਂ ਤੋਂ ਪਹਿਲਾਂ ਵਿਦਿਆਰਥੀਆਂ ਨੂੰ ਇਸ ਸਬੰਧੀ ਜਾਗਰੂਕ ਕੀਤਾ ਜਾ ਸਕੇ। ਸਰਵੇ ’ਚ ਕਈ ਸਕੂਲਾਂ ਨੂੰ ਸ਼ਾਮਲ ਕੀਤਾ ਗਿਆ ਹੈ। ਇਸ ਵਿਚ ਔਸਤਨ 30 ਤੋਂ 35 ਹਜ਼ਾਰ ਬੱਚਿਆਂ ਦੀ ਉੱਤਰ ਪੁਸਤਕ ’ਚ ਉੱਤਰ ਸ਼ਾਰਟ ਸ਼ਬਦ ਜਾਂ ਐੱਸ. ਐੱਮ. ਐੱਸ. ਵਾਲੇ ਸ਼ਬਦਾਂ ’ਚ ਲਿਖੇ ਮਿਲੇ ਸਨ। ਮਾਹਿਰਾਂ ਦੀ ਮੰਨੀਏ ਤਾਂ ਮੁਕਾਬਲੇ ਦੀ ਪ੍ਰੀਖਿਆ ’ਚ ਸ਼ਾਮਲ ਹੋਣ ਵਾਲੇ ਅਤੇ ਮੋਬਾਇਲ ਦੀ ਵਰਤੋਂ ਕਰਨ ਵਾਲੇ ਵਿਦਿਆਰਥੀ ਜ਼ਿਆਦਾ ਗ਼ਲਤੀ ਕਰ ਰਹੇ ਹਨ। ਇੰਜੀਨੀਅਰਿੰਗ ਅਤੇ ਮੈਡੀਕਲ ਦੀ ਤਿਆਰੀ ਕਰਨ ਵਾਲੇ ਵਿਦਿਆਰਥੀ ਉੱਤਰ ਪੁਸਤਕ ’ਚ ਸ਼ਾਰਟ ਸ਼ਬਦਾਂ ਦੀ ਵਰਤੋਂ ਜ਼ਿਆਦਾ ਕਰ ਰਹੇ ਹਨ।
ਬੋਰਡ ਨੇ ਦਿੱਤੇ ਇਹ ਸੁਝਾਅ
- ਜਿੰਨੇ ਸ਼ਬਦਾਂ ’ਚ ਉੱਤਰ ਲਿਖਣ ਲਈ ਕਿਹਾ ਜਾਵੇ, ਓਨੇ ਸ਼ਬਦਾਂ ’ਚ ਉੱਤਰ ਲਿਖੋ।
- ਪ੍ਰਸ਼ਨ ਦੇ ਹਰ ਸਟੈੱਪ ਦਾ ਵਿਦਿਆਰਥੀ ਉੱਤਰ ਦਿੰਦੇ ਸਮੇਂ ਖਿਆਲ ਰੱਖਣ।
- 40 ਸ਼ਬਦਾਂ ਦਾ ਉੱਤਰ 40 ਸ਼ਬਦਾਂ ’ਚ ਹੀ ਦੇਣ, ਇਕ ਸ਼ਬਦ ਵਿਚ ਨਹੀਂ।
- ਸਕੂਲ ਪ੍ਰਸ਼ਾਸਨ ਸਮੇਂ-ਸਮੇਂ ’ਤੇ ਲੈਣ ਲਿਖਤੀ ਪ੍ਰੀਖਿਆ।
ਇਹ ਵੀ ਪੜ੍ਹੋ- ਹਾਦਸੇ ’ਚ ਜਾਨ ਗੁਆਉਣ ਵਾਲੇ ਰਣਜੀਤ ਬਾਵਾ ਦੇ ਪੀ. ਏ. ਡਿਪਟੀ ਵੋਹਰਾ ਦੇ ਪਰਿਵਾਰ ਦਾ ਵੱਡਾ ਖ਼ੁਲਾਸਾ
ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।
ਜੰਮੂ ਕਸ਼ਮੀਰ ਦੇ ਸਰਹੱਦੀ ਲੋਕਾਂ ਲਈ ਭਿਜਵਾਈ ਗਈ 697ਵੇਂ ਟਰੱਕ ਦੀ ਰਾਹਤ ਸਮੱਗਰੀ
NEXT STORY