ਅੰਮ੍ਰਿਤਸਰ (ਦਲਜੀਤ)- ਬਟਾਲਾ ਦੇ ਰਹਿਣ ਵਾਲੇ 60 ਸਾਲਾ ਸੁਰਿੰਦਰ ਕੁਮਾਰ ਨੂੰ ਬਲੈਕ ਫੰਗਸ ਕਾਰਨ ਆਪਣੀ ਇਕ ਅੱਖ ਗੁਆਉਣੀ ਪਈ ਹੈ। ਅੰਮ੍ਰਿਤਸਰ ਦੇ ਈ. ਐੱਨ. ਟੀ. ਹਸਪਤਾਲ ’ਚ ਉਨ੍ਹਾਂ ਦੀ ਸਰਜਰੀ ਕਰ ਕੇ ਅੱਖ ਕੱਢੀ ਗਈ। ਦਰਅਸਲ ਸੁਰਿੰਦਰ ਕੁਮਾਰ ਦੇ ਸਾਇਨਸ ਨੱਕ ਤੇ ਅੱਖ ਦੇ ਵਿਚਲੇ ਭਾਗ ਤੱਕ ਬਲੈਕ ਫੰਗਸ ਪਹੁੰਚ ਚੁੱਕਾ ਸੀ ।
ਪੜ੍ਹੋ ਇਹ ਵੀ ਖ਼ਬਰ: ਪਿਆਰ ’ਚ ਧੋਖਾ ਮਿਲਣ ’ਤੇ ਨੌਜਵਾਨ ਨੇ ਜ਼ਹਿਰ ਨਿਗਲ ਕੀਤੀ ਖ਼ੁਦਕੁਸ਼ੀ, ਸੁਸਾਇਡ ਨੋਟ ’ਚ ਹੋਏ ਕਈ ਖ਼ੁਲਾਸੇ
ਇਹ ਸੁਭਾਵਿਕ ਸੀ ਕਿ ਬਲੈਕ ਫੰਗਸ ਉਨ੍ਹਾਂ ਦੇ ਬ੍ਰੇਨ ਤੱਕ ਜਾ ਸਕਦਾ ਸੀ। ਲਿਹਾਜ਼ਾ ਅੱਖ ਕੱਢਣ ਤੋਂ ਇਲਾਵਾ ਅਹੋਰ ਕੋਈ ਬਦਲ ਨਹੀਂ ਬਚਿਆ ਸੀ। ਖ਼ਾਸ ਗੱਲ ਇਹ ਹੈ ਕਿ ਸੁਰਿੰਦਰ ਕੁਮਾਰ ਨੂੰ ਕੋਰੋਨਾ ਸੀ ਜਾਂ ਨਹੀਂ, ਇਹ ਵੀ ਰਹੱਸ ਹੈ। ਉਨ੍ਹਾਂ ਕਦੇ ਕੋਰੋਨਾ ਟੈਸਟ ਨਹੀਂ ਕਰਵਾਇਆ ਸੀ। ਆਮ ਤੌਰ ’ਤੇ ਮਿਊਕਰਮਾਈਕੋਸਿਸ ਯਾਨੀ ਬਲੈਕ ਫੰਗਸ ਕੋਰੋਨਾ ਮਰੀਜ਼ਾਂ ਨੂੰ ਲਪੇਟ ’ਚ ਲੈਂਦਾ ਹੈ ਪਰ ਇਸ ਮਾਮਲੇ ’ਚ ਹਾਲਤ ਸਪੱਸ਼ਟ ਨਹੀਂ ਹਨ।
ਪੜ੍ਹੋ ਇਹ ਵੀ ਖ਼ਬਰ: ਤਰਨਤਾਰਨ: ਜ਼ਮੀਨੀ ਵਿਵਾਦ ਨੂੰ ਲੈ ਕੇ ਜਨਾਨੀ ਦਾ ਗੋਲੀਆ ਮਾਰ ਕੀਤਾ ਕਤਲ, ਖੂਨ ਨਾਲ ਲੱਥਪੱਥ ਮਿਲੀ ਲਾਸ਼
ਦੱਸ ਦੇਈਏ ਕਿ ਸੁਰਿੰਦਰ ਦੀ ਲੜਕੀ ਮਮਤਾ ਅਨੁਸਾਰ ਪਿਤਾ ਨੂੰ ਬੁਖ਼ਾਰ ਸੀ। ਪਹਿਲਾਂ ਬਟਾਲਾ ਦੇ ਨਿੱਜੀ ਹਸਪਤਾਲ ’ਚ ਇਲਾਜ ਕਰਵਾਉਂਦੇ ਰਹੇ, ਉਥੋਂ ਆਰਾਮ ਨਹੀਂ ਮਿਲਿਆ। ਇਸ ਤੋਂ ਬਾਅਦ ਉਨ੍ਹਾਂ ਨੂੰ ਈ . ਐੱਨ. ਟੀ. ਹਸਪਤਾਲ ਰੈਫਰ ਕੀਤਾ ਗਿਆ। ਇੱਥੇ ਜਾਂਚ ਦੌਰਾਨ ਡਾਕਟਰਾਂ ਨੇ ਪਤਾ ਲੱਗਾ ਕਿ ਉਹ ਬਲੈਕ ਫੰਗਸ ਦੀ ਲਪੇਟ ’ਚ ਹਨ। ਆਈ ਸਪੈਸ਼ਲਿਸਟ ਡਾਕਟਰਾਂ ਨੇ ਸੁਰਿੰਦਰ ਦਾ ਆਪ੍ਰੇਸ਼ਨ ਕਰ ਕੇ ਅੱਖ ਕੱਢ ਦਿੱਤੀ।
ਪੜ੍ਹੋ ਇਹ ਵੀ ਖ਼ਬਰ: ਦੀਨਾਨਗਰ ’ਚ 21 ਸਾਲਾ ਗੱਭਰੂ ਦੀ ਸ਼ੱਕੀ ਹਾਲਤ ’ਚ ਮੌਤ, ਕੁਝ ਦਿਨਾਂ ਬਾਅਦ ਜਾਣਾ ਸੀ ਇਟਲੀ
ਨੋਟ - ਇਸ ਖ਼ਬਰ ਦੇ ਸਬੰਧ ’ਚ ਤੁਸੀਂ ਕਹਿਣਾ ਚਾਹੁੰਦੇ ਹੋ, ਕੁਮੈਂਟ ਕਰਕੇ ਦਿਓ ਆਪਣਾ ਜਵਾਬ
ਧੂਰੀ ਵਿਖੇ ਵਾਪਰਿਆ ਭਿਆਨਕ ਸੜਕ ਹਾਦਸਾ, ਅੱਲ੍ਹੜ ਉਮਰ ਦੇ ਦੋ ਮੁੰਡਿਆਂ ਦੀ ਮੌਤ
NEXT STORY