ਜਲੰਧਰ : ਮਹਾਨਗਰ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਦੀ ਵੱਡੀ ਕਾਰਵਾਈ ਦੇਖਣ ਨੂੰ ਮਿਲੀ ਹੈ। ਦੱਸਿਆ ਜਾ ਰਿਹਾ ਹੈ ਕਿ ਜਲੰਧਰ ਦੇ 23 ਪਿੰਡਾਂ 'ਚ ਸੋਮਵਾਰ ਦੀ ਰਾਤ 8.15 ਤੋਂ 9.00 ਵਜੇ ਤੱਕ ਮੁਕੰਮਲ ਬਲੈਕਆਊਟ ਰਿਹਾ, ਜਿਸ ਕਾਰਨ ਲੋਕਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਇੰਨਾ ਹੀ ਨਹੀਂ ਕਰੀਬ ਡੇਢ ਘੰਟੇ ਤੱਕ ਚੱਲੇ ਇਸ ਲੰਬੇ ਬਿਜਲੀ ਕੱਟ ਦੌਰਾਨ ਲੋਕਾਂ ਨੂੰ ਮੋਮਬੱਤੀਆਂ ਅਤੇ ਟਾਰਚਾਂ ਜਗਾਉਣ 'ਤੇ ਵੀ ਪਾਬੰਦੀ ਲਗਾ ਦਿੱਤੀ ਗਈ।
ਇਹ ਵੀ ਪੜ੍ਹੋ : ਅੰਤਰਰਾਜੀ ਕਾਰ ਚੋਰ ਗਿਰੋਹ ਦਾ ਪਰਦਾਫਾਸ਼, ਦਿੱਲੀ ਤੋਂ ਪੰਜਾਬ ਆਉਂਦੇ ਸਨ ਚੋਰੀ ਕਰਨ
ਜਲੰਧਰ ਦੇ ਰਾਮਨਗਰ, ਫਤਿਹਪੁਰ, ਖੁਰਦਪੁਰ, ਸਫੀਪੁਰ, ਕਪੂਰ, ਦੇਹੇਪੁਰ, ਕਠਾਰ, ਮਸਾਣੀਆ, ਦਯੰਤਪੁਰ, ਚੂਖੀਆਰਾ, ਢੰਡੋਰੀ, ਢੰਡੋਰੇ, ਨਰੰਗਪੁਰ, ਖਿਚੀਪੁਰ, ਮਦਾਰ, ਉਦੇਸੀਆਂ, ਤਲਵੰਡੀ ਰਾਈਆਂ, ਸੱਤੋਵਾਲੀ ਆਦਿ ਪਿੰਡਾਂ ਵਿੱਚ ਬਲੈਕਆਊਟ ਪਾਇਆ ਗਿਆ। ਦੱਸ ਦੇਈਏ ਕਿ ਏਅਰਫੋਰਸ ਵੱਲੋਂ ਦਿੱਤੀਆਂ ਹਦਾਇਤਾਂ ਦੇ ਮੱਦੇਨਜ਼ਰ ਇਨ੍ਹਾਂ ਪਿੰਡਾਂ ਵਿੱਚ ਮੁਕੰਮਲ ਬਲੈਕਆਊਟ ਰੱਖਿਆ ਗਿਆ ਸੀ।
ਅੰਤਰਰਾਜੀ ਕਾਰ ਚੋਰ ਗਿਰੋਹ ਦਾ ਪਰਦਾਫਾਸ਼, ਦਿੱਲੀ ਤੋਂ ਪੰਜਾਬ ਆਉਂਦੇ ਸਨ ਚੋਰੀ ਕਰਨ
NEXT STORY