ਅੰਮ੍ਰਿਤਸਰ : ਪੰਜਾਬ ਦੇ ਅੰਮ੍ਰਿਤਸਰ ਵਿੱਚ ਦੂਜੀ ਵਾਰ ਬਿਜਲੀ ਬੰਦ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਅੰਮ੍ਰਿਤਸਰ ਵਿੱਚ ਦੇਰ ਰਾਤ ਦੂਜੀ ਵਾਰ ਬਲੈਕ ਆਊਟ ਹੋਇਆ। ਸਿਵਲ ਡਿਫੈਂਸ ਡ੍ਰਿਲ ਦੇ ਹਿੱਸੇ ਵਜੋਂ ਅੰਮ੍ਰਿਤਸਰ 'ਚ ਮੁੜ ਬਲੈਕਆਊਟ ਦੀ ਪ੍ਰਕਿਰਿਆ ਸ਼ੁਰੂ ਕਰ ਕੀਤੀ ਗਈ ਹੈ। ਇਸ ਤੋਂ ਪਹਿਲਾਂ ਜ਼ਿਲ੍ਹਾ ਪ੍ਰਸ਼ਾਸਨ ਨੇ ਰਾਤ 10:30 ਵਜੇ ਤੋਂ 11:00 ਵਜੇ ਤੱਕ ਬਲੈਕਆਊਟ ਦੀ ਰਿਹਰਸਲ ਕੀਤੀ ਸੀ। ਡੀ.ਪੀ.ਆਰ.ਓ. ਲੋਕਾਂ ਨੂੰ ਚੇਤਾਵਨੀ ਦਿੱਤੀ ਗਈ ਹੈ ਕਿ "ਕਿਰਪਾ ਕਰਕੇ ਆਪਣੇ ਘਰਾਂ ਵਿੱਚ ਰਹੋ, ਘਬਰਾਓ ਨਾ ਅਤੇ ਘਰਾਂ ਦੇ ਬਾਹਰ ਇਕੱਠੇ ਨਾ ਹੋਵੋ; ਬਾਹਰਲੀਆਂ ਲਾਈਟਾਂ ਬੰਦ ਰੱਖੋ।"
ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਘਰ 'ਚ ਰਹਿਣ ਦੀ ਅਪੀਲ
ਅੰਮ੍ਰਿਤਸਰ ਜ਼ਿਲ੍ਹਾ ਪ੍ਰਸ਼ਾਸਨ ਨੇ ਪੂਰੀ ਸਾਵਧਾਨੀ ਵਰਤਦੇ ਹੋਏ, ਬਲੈਕਆਊਟ ਦੀ ਪ੍ਰਕਿਰਿਆ ਦੁਬਾਰਾ ਸ਼ੁਰੂ ਕਰ ਦਿੱਤੀ ਹੈ। ਜ਼ਿਲ੍ਹਾ ਪ੍ਰਸ਼ਾਸਨ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਕਿਰਪਾ ਕਰਕੇ ਘਰ ਰਹੋ, ਘਬਰਾਓ ਨਾ ਅਤੇ ਆਪਣੇ ਘਰ ਦੇ ਬਾਹਰ ਇਕੱਠੇ ਨਾ ਹੋਵੋ ਅਤੇ ਆਪਣੇ ਘਰ ਦੀਆਂ ਬਾਹਰਲੀਆਂ ਲਾਈਟਾਂ ਬੰਦ ਰੱਖੋ।
ਸੋਸ਼ਲ ਮੀਡੀਆ 'ਤੇ ਵੀ ਉਕਤ ਧਮਾਕਿਆਂ ਬਾਰੇ ਚਰਚਾ
ਜੇਕਰ ਗੱਲ ਕਰੀਏ ਤਾਂ ਸੋਸ਼ਲ ਮੀਡੀਆ ਗਰੁੱਪਾਂ ਵਿੱਚ ਵੀ ਇਨ੍ਹਾਂ ਧਮਾਕਿਆਂ ਬਾਰੇ ਚਰਚਾ ਸ਼ੁਰੂ ਹੋ ਗਈ ਹੈ। ਘਬਰਾਹਟ ਵਿੱਚ, ਲੋਕ ਦੇਰ ਰਾਤ ਤੱਕ ਆਪਣੇ ਪਰਿਵਾਰਕ ਮੈਂਬਰਾਂ ਅਤੇ ਰਿਸ਼ਤੇਦਾਰਾਂ ਨੂੰ ਫ਼ੋਨ ਕਰਦੇ ਰਹੇ ਅਤੇ ਉਨ੍ਹਾਂ ਦਾ ਹਾਲ-ਚਾਲ ਪੁੱਛਦੇ ਰਹੇ। ਹਾਲਾਂਕਿ, ਕਿਸੇ ਵੀ ਅਧਿਕਾਰੀ ਨੇ ਧਮਾਕਿਆਂ ਦੀ ਪੁਸ਼ਟੀ ਨਹੀਂ ਕੀਤੀ ਹੈ।
ਭਾਰਤ-ਪਾਕਿ ਤਣਾਅ ਵਿਚਾਲੇ ਅੰਮ੍ਰਿਤਸਰ 'ਚ ਦੇਰ ਰਾਤ ਸੁਣਾਈ ਦਿੱਤੀ ਧਮਾਕੇ ਦੀ ਆਵਾਜ਼
NEXT STORY