ਮੌਗਾ ( ਗੋਪੀ ਰਾਉਕੇ, ਕਸ਼ਿਸ਼ ਸਿੰਗੱਲਾ) : ਜਿੱਥੇ ਅੱਜ ਸ਼ਾਮ ਪਾਕਿਸਤਾਨ ਅਤੇ ਭਾਰਤ ਵਿੱਚ ਯੁੱਧ ਨੂੰ ਵਿਰਾਮ ਦੇ ਦਿੱਤਾ ਗਿਆ ਸੀ ਉਥੇ ਹੀ ਰਾਤ ਹੁੰਦੇ ਹੀ ਪਾਕਿਸਤਾਨ ਵੱਲੋਂ ਸੀਜ਼ਫਾਇਰ ਦੀ ਉਲੰਘਣ ਕਰਦੇ ਹੋਏ ਦੇਸ਼ ਭਰ ਦੇ ਵੱਖ-ਵੱਖ ਸਰਹੱਦੀ ਇਲਾਕਿਆਂ ਵਿੱਚ ਫਾਇਰਿੰਗ ਅਤੇ ਡਰੋਨਾ ਰਾਹੀਂ ਹਮਲਾ ਵੀ ਸ਼ੁਰੂ ਕਰ ਦਿੱਤਾ ਗਿਆ ਹੈ। ਇੱਥੇ ਦੱਸਣਾ ਬਣਦਾ ਹੈ ਕਿ ਪਾਕਿਸਤਾਨ ਵੱਲੋਂ ਗੁਜਰਾਤ ਫਿਰੋਜ਼ਪੁਰ ਅਤੇ ਹੋਰ ਸਰਦੀ ਇਲਾਕਾ ਵਿੱਚ ਹਮਲੇ ਕੀਤੇ ਗਏ ਹਨ। ਜਿਸ ਤੋਂ ਬਾਅਦ ਪੰਜਾਬ ਦੇ ਕਈ ਸਰਹਦੀ ਇਲਾਕੇ ਤੇ ਫਿਰੋਜ਼ਪੁਰ ਅਤੇ ਹੋਰ ਇਲਾਕਿਆਂ 'ਚ ਪ੍ਰਸ਼ਾਸਨ ਵੱਲੋਂ ਬਲੈਕ ਆਊਟ ਕਰ ਦਿੱਤਾ ਗਿਆ ਹੈ। ਉੱਥੇ ਹੀ ਮੋਗਾ ਵਿੱਚ ਵੀ ਬਲੈਕ ਆਊਟ ਕੀਤਾ ਤਾ ਗਿਆ ਹੈ। ਪਰ ਪ੍ਰਸ਼ਾਸਨ ਵੱਲੋਂ ਬਲੈਕ ਆਊਟ ਦੀ ਕੋਈ ਵੀ ਅਧਿਕਾਰਿਕ ਪੁਸ਼ਟੀ ਨਹੀਂ ਕੀਤੀ ਗਈ ਜਿਸ ਨਾਲ ਲੋਕਾਂ ਵਿੱਚ ਦੁਬਾਰਾ ਸਹਿਮ ਦਾ ਮਾਹੌਲ ਬਣ ਚੁੱਕਿਆ ਹੈ।
ਪੰਜਾਬ ਦੇ ਇਨ੍ਹਾਂ ਜ਼ਿਲ੍ਹਿਆ 'ਚ ਫਿਰ ਹੋਇਆ ਬਲੈਕਆਊਟ, ਪਾਕਿ ਨੇ ਕੀਤਾ ਸੀਜ਼ਫ਼ਾਇਰ ਦਾ ਉਲੰਘਣ
NEXT STORY