ਲੁਧਿਆਣਾ (ਜੋਸ਼ੀ) : ਆਜ਼ਾਦੀ ਦੇ ਮਹਾਨ ਸਪੂਤ ਅਤੇ ਹਿੰਦ ਸਮਾਚਾਰ ਪੱਤਰ ਸਮੂਹ ਦੇ ਸੰਸਥਾਪਕ ਅਮਰ ਸ਼ਹੀਦ ਲਾਲਾ ਜਗਤ ਨਾਰਾਇਣ ਜੀ ਦੀ ਸ਼ਹੀਦੀ ਸਥਾਨ ਲੁਧਿਆਣਾ, ਜਿਸ ਧਰਤੀ ’ਤੇ ਉਨ੍ਹਾਂ ਨੇ ਕਰੀਬ 42 ਸਾਲ ਪਹਿਲਾਂ ਸ਼ਹਾਦਤ ਦੇ ਦਿੱਤੀ ਸੀ। ਅੱਜ ਉਨ੍ਹਾਂ ਦੀ ਸ਼ਹਾਦਤ ਨੂੰ ਲੁਧਿਆਣਾ ਦੇ ਸੈਂਕੜੇ ਖੂਨਦਾਨੀਆਂ ਨੇ ਲੋੜਵੰਦ ਅਤੇ ਥੈਲੇਸੀਮੀਆ ਤੋਂ ਪੀੜਤਾਂ ਲਈ ਖੂਨ ਦਾਨ ਕਰ ਨਿਵਾਜਿਆ। ਇਹ ਸ਼ਬਦ ਅੰਸਲ ਅਸਟੇਟ ਦੇ ਅਤੇ ਸ਼੍ਰੀ ਗੋਬਿੰਦ ਗਊਧਾਮ ਵ੍ਰਿੰਦਾਵਨ ਟਰੱਸਟ ਦੇ ਉੱਪ ਪ੍ਰਧਾਨ ਪਰਮ ਗਉੂ ਸੇਵਕ ਐੱਸ. ਐੱਸ. ਖੁਰਾਣਾ ਨੇ ਕਹੇ।
ਉਨ੍ਹਾਂ ਕਿਹਾ ਕਿ ਖੂਨ ਦੇ ਹਰ ਕਤਰੇ ਨੇ ਕਦੇ ਦੇਸ਼ ’ਚ ਆਜ਼ਾਦੀ ਦੀ ਕ੍ਰਾਂਤੀ ਲਿਆਂਦੀ ਸੀ। ਅੱਜ ਦੇਸ਼ ਬੇਸ਼ੱਕ ਆਜ਼ਾਦ ਹੈ ਪਰ ਮੈਡੀਕਲ ਦੇ ਖੇਤਰ ’ਚ ਖੂਨ ਦਾ ਕੋਈ ਦੂਜਾ ਬਦਲ ਨਹੀਂ ਬਣ ਸਕਿਆ। ਇਸ ਲਈ ਅੱਜ ਸੈਂਕੜੇ ਦਾਨੀ ਲੁਧਿਆਣਾ ਸਟਾਕ ਐਕਸਚੇਂਜ ’ਚ ਸਵੇਰੇ 9 ਵਜੇ ਤੋਂ 5 ਵਜੇ ਤੱਕ ਖੂਨਦਾਨ ਕਰ ਕੇ ਲਾਲਾ ਜੀ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਨਗੇ।
ਚੰਡੀਗੜ੍ਹ ਦੀ ਲੋਕ ਅਦਾਲਤ 'ਚ ਚਾਲਾਨ ਭੁਗਤਾਉਣ ਪੁੱਜੇ ਹਜ਼ਾਰਾਂ ਲੋਕ, ਭਾਰੀ ਭੀੜ ਕਾਰਨ ਹੋਈ ਧੱਕਾ-ਮੁੱਕੀ
NEXT STORY