ਤਲਵੰਡੀ ਭਾਈ (ਗੁਲਾਟੀ) : ਬੀਤੀ ਰਾਤ ਪਿੰਡ ਹਰਾਜ ਵਿਖੇ ਘਰ ਨੂੰ ਜਾਂਦੇ ਰਸਤੇ ਨੂੰ ਲੈ ਕੇ ਦੋ ਧਿਰਾਂ ਵਿਚਕਾਰ ਹੋਈ ਲੜਾਈ ਵਿਚ ਇਕ ਵਿਅਕਤੀ ਦੀ ਮੌਤ ਹੋ ਗਈ ਜਦਕਿ 3 ਜਣੇ ਜ਼ਖ਼ਮੀ ਹੋ ਗਏ। ਮ੍ਰਿਤਕ ਦੀ ਪਹਿਚਾਣ ਨਗਿੰਦਰ ਸਿੰਘ ਪੁੱਤਰ ਗੁਰਦੀਪ ਸਿੰਘ ਵਾਸੀ ਹਰਾਜ ਵਜੋਂ ਹੋਈ ਹੈ।
ਇਸ ਝਗੜੇ ਵਿਚ ਮ੍ਰਿਤਕ ਦੇ ਪਿਤਾ, ਭਰਾ ਅਤੇ ਪਤਨੀ ਜ਼ਖ਼ਮੀ ਹੋ ਗਏ ਹਨ, ਜਿਨ੍ਹਾਂ ਨੂੰ ਫਰੀਦਕੋਟ ਦੇ ਸ੍ਰੀ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਵਿਚ ਦਾਖਲ ਕਰਵਾਇਆ ਗਿਆ ਹੈ। ਪੁਲਸ ਦੇ ਸੀਨੀਅਰ ਅਧਿਕਾਰੀਆਂ ਵੱਲੋਂ ਪੀੜਤ ਪਰਿਵਾਰ ਦੇ ਬਿਆਨ ਕਲਮਬੰਦ ਕੀਤੇ ਜਾ ਰਹੇ ਹਨ।
ਭਾਜਪਾ ਆਰਥਿਕ ਸਥਿਤੀ ਸੰਭਾਲ ਨਹੀਂ ਸਕੀ, ਕਾਂਗਰਸ ਜਨਤਾ 'ਚ ਜਾਗਰੂਕਤਾ ਪੈਦਾ ਕਰੇਗੀ :ਜਾਖੜ
NEXT STORY