ਨਵਾਂਸ਼ਹਿਰ (ਤ੍ਰਿਪਾਠੀ)— ਪਿੰਡ ਮੁਬਾਰਕਪੁਰ ਦੇ ਲੋਕਾਂ ਨੇ ਅਖੌਤੀ ਕਾਂਗਰਸੀ ਆਗੂ ਕਹਾਉਣ ਵਾਲੇ ਇਕ ਵਿਅਕਤੀ ਦੁਆਰਾ ਕਥਿਤ ਤੌਰ 'ਤੇ ਪਿੰਡ ਵਾਸੀਆਂ ਦੇ ਨੀਲੇ ਕਾਰਡ ਕਟਵਾਉਣ ਦੇ ਵਿਰੋਧ 'ਚ ਵਿਧਾਇਕ ਨੂੰ ਮੰਗ ਪੱਤਰ ਦਿੱਤਾ । ਟਰਾਲੀਆਂ 'ਚ ਭਰ ਕੇ ਵਿਧਾਇਕ ਦੀ ਰਿਹਾਈਸ਼ 'ਤੇ ਪੁੱਜੇ ਪਿੰਡ ਵਾਸੀਆਂ ਨੇ ਤਿੱਖਾ ਵਿਰੋਧ ਜਤਾਉਂਦੇ ਹੋਏ ਕਿਹਾ ਕਿ ਆਪਣੇ ਆਪ ਨੂੰ ਕਾਂਗਰਸੀ ਕਹਾਉਣ ਵਾਲਾ ਪਿੰਡ ਦਾ ਇਕ ਆਗੂ ਗਰੀਬ ਲੋਕਾਂ ਦੇ ਪਹਿਲਾਂ ਤੋਂ ਬਣੇ ਹੋਏ ਨੀਲੇ ਕਾਰਡ ਕਟਵਾਉਣ ਦੇ ਇਲਾਵਾ ਨਵੇਂ ਕਾਰਡ ਬਣਾਏ ਜਾਣ 'ਤੇ ਵੀ ਅਵਰੋਧ ਪੈਦਾ ਕਰ ਰਿਹਾ ਹੈ। ਉਨ੍ਹਾਂ ਦੱਸਿਆ ਕਿ ਪਿੰਡ ਦੇ ਕਰੀਬ 107 ਪਰਿਵਾਰਾਂ ਦੇ ਨੀਲੇ ਕਾਰਡ ਕਟਵਾਉਣ ਦਾ ਪਤਾ ਚੱਲਣ 'ਤੇ ਉਹ ਉਕਤ ਵਿਅਕਤੀ ਦੀ ਸ਼ਿਕਾਇਤ ਦੇਣ ਲਈ ਹਲਕਾ ਵਿਧਾਇਕ ਦੇ ਕੋਲ ਪੁੱਜੇ। ਪਿੰਡ ਵਾਸੀ ਜਿਸ 'ਚ ਸੁੱਚਾ ਰਾਮ ਬਾਲੀ , ਹਰਮੇਸ਼ ਸਿੰਘ, ਸੱਤਿਆ, ਦੇਬੋ, ਕਿਰਨ, ਹਰਬੰਸ ਕੌਰ ਅਤੇ ਹਰਮੇਸ਼ ਲਾਲ ਨੇ ਦੱਸਿਆ ਕਿ ਉਹ ਗਰੀਬ ਪਰਿਵਾਰਾਂ ਨਾਲ ਸਬੰਧ ਰੱਖਦੇ ਹਨ ਅਤੇ ਜ਼ਿਆਦਾਤਰ ਪਰਿਵਾਰ ਮਜਦੂਰੀ ਕਰਕੇ ਪਰਿਵਾਰ ਦਾ ਗੁਜਾਰਾ ਚਲਾ ਰਹੇ ਹਨ।
ਪਿੰਡ ਵਾਸੀਆਂ ਨੇ ਦੱਸਿਆ ਕਿ ਇਸ ਮੌਕੇ ਹਲਕਾ ਵਿਧਾਇਕ ਅੰਗਦ ਸਿੰਘ ਨੇ ਉਨ੍ਹਾਂ ਨੂੰ ਭਰੋਸਾ ਦਿੱਤਾ ਹੈ ਕਿ ਕਿਸੇ ਗਰੀਬ ਅਤੇ ਜ਼ਰੂਰਤਮੰਦ ਪਰਿਵਾਰ ਦਾ ਨੀਲਾ ਕਾਰਡ ਨਹੀ ਕੱਟਿਆ ਜਾਵੇਗਾ। ਇਸ ਮੌਕੇ ਸਾਧੂ ਰਾਮ , ਸੁਰਿੰਦਰ ਸ਼ਿੰਦਾ, ਸੰਤੋਖ ਰਾਮ, ਪਰਮਜੀਤ, ਸਤਨਾਮ, ਜੀਤਰਾਮ, ਗੁਰਮੀਤ ਪਾਲਾ, ਜੀਤਰਾਮ, ਚਮਨ ਲਾਲ, ਗਿਆਨ ਕੌਰ, ਆਤਮਾ ਰਾਮ, ਜਗਦੀਸ਼ ਰਾਏ, ਗੁਰਦੇਵ ਕੌਰ, ਸੁਰਿੰਦਰ ਕੌਰ, ਜਸਵੀਰ ਸਿੰਘ, ਪ੍ਰਕਾਸ਼ ਰਾਮ, ਰਮੇਸ਼ ਲਾਲ, ਜੈਰਾਮ, ਦਿਲਾਵਰ ਸਿੰਘ ਅਤੇ ਧਰਮਪਾਲ ਆਦਿ ਹਾਜ਼ਰ ਸਨ।
...ਤੇ ਹੁਣ ਝੋਨੇ ਦੀ ਬਿਜਾਈ ਲਈ ਮਜ਼ਦੂਰਾਂ ਦੀ ਲੋੜ ਨਹੀਂ
NEXT STORY