ਨਵੀਂ ਦਿੱਲੀ (ਨੈਸ਼ਨਲ ਡੈਸਕ): ਨਿਹੰਗਾਂ ਦੇ ਇਕ ਧੜੇ ਨੇ ਸਿੰਘੂ ਬਾਰਡਰ ’ਤੇ ਕਿਸਾਨਾਂ ਦੇ ਧਰਨੇ ਵਾਲੇ ਸਥਾਨ ’ਤੇ ਇਕ 35 ਸਾਲਾ ਨੌਜਵਾਨ ਦੇ ਕਤਲ ਦੀ ਜ਼ਿੰਮੇਵਾਰੀ ਲਈ ਹੈ। ਕਥਿਤ ਤੌਰ ’ਤੇ ਉਸ ਨੌਜਵਾਨ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕੀਤੀ ਸੀ।
ਅਪ੍ਰੈਲ, 2020 ਵਿਚ ਨਿਹੰਗਾਂ ਨੇ ਪਟਿਆਲਾ ਵਿਚ ਪੰਜਾਬ ਪੁਲਸ ਦੀ ਪਾਰਟੀ ’ਤੇ ਹਮਲਾ ਕੀਤਾ ਸੀ ਅਤੇ ਤਾਲਾਬੰਦੀ ਦੌਰਾਨ ਕਰਫ਼ਿਊ ਪਾਸ ਲਈ ਰੋਕਣ ’ਤੇ ਇਕ ਸਹਾਇਕ ਸਬ-ਇੰਸਪੈਕਟਰ ਦਾ ਹੱਥ ਵੱਢ ਦਿੱਤਾ ਸੀ। ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਨੀਲੇ ਚੋਲੇ, ਹੱਥਾਂ ਵਿਚ ਕਿਰਪਾਨ ਅਤੇ ਦਸ ਗੁਰੂਆਂ ਨੂੰ ਮੰਨਣ ਵਾਲੇ ਨਿਹੰਗ ਸਿੰਘ ਅਸਲ ਵਿਚ ਕੌਣ ਹਨ ਅਤੇ ਇਤਿਹਾਸ ਵਿਚ ਇਨ੍ਹਾਂ ਦਾ ਕੀ ਕਿਰਦਾਰ ਰਿਹਾ ਹੈ।
ਇਤਿਹਾਸ ਵਿਚ ਨਿਹੰਗ ਸਿੰਘਾਂ ਦਾ ਕੀ ਕਿਰਦਾਰ ਹੈ ?
ਨਿਹੰਗਾਂ ਨੇ 17ਵੀਂ ਸਦੀ ਦੇ ਸ਼ੁਰੂਆਤੀ ਦਹਾਕਿਆਂ ਵਿਚ ਅਤੇ ਫਿਰ 1748 ਤੇ 1767 ਦਰਮਿਆਨ ਅਫ਼ਗਾਨ ਅਹਿਮਦ ਸ਼ਾਹ ਦੁਰਾਨੀ, ਮੁਗਲ ਹੁਕਮਰਾਨਾਂ ਵਲੋਂ ਕੀਤੇ ਗਏ ਹਮਲਿਆਂ ਅਤੇ ਸ਼ੋਸ਼ਣ ਖ਼ਿਲਾਫ਼ ਸਿੱਖ ਪੰਥ ਦੀ ਰੱਖਿਆ ਕਰਨ ਵਿਚ ਮੁੱਖ ਕਿਰਦਾਰ ਨਿਭਾਇਆ।ਜਦੋਂ ਖ਼ਾਲਸਾ ਫ਼ੌਜ ਨੂੰ 5 ਹਿੱਸਿਆਂ ਵਿਚ ਵੰਡਿਆ ਗਿਆ ਸੀ। 1734 ਵਿਚ ਇਕ ਨਿਹੰਗ ਜਾਂ ਅਕਾਲੀ ਬਟਾਲੀਅਨ ਦੀ ਅਗਵਾਈ ਬਾਬਾ ਦੀਪ ਸਿੰਘ ਸ਼ਹੀਦ ਨੇ ਕੀਤੀ ਸੀ। 1849 ਵਿਚ ਸਿੱਖ ਸਾਮਰਾਜ ਦੇ ਪਤਨ ਤੋਂ ਬਾਅਦ ਉਨ੍ਹਾਂ ਦਾ ਦਬਦਬਾ ਖ਼ਤਮ ਹੋ ਗਿਆ। ਅੰਗਰੇਜ਼ਾਂ ਨੇ 1859 ਵਿਚ ਸ੍ਰੀ ਹਰਿਮੰਦਰ ਸਾਹਿਬ ਦੇ ਪ੍ਰਸ਼ਾਸਨ ਲਈ ਇਕ ਪ੍ਰਬੰਧਕ ਨਿਯੁਕਤ ਕੀਤਾ।
ਇਹ ਵੀ ਪੜ੍ਹੋ : ਦੁਬਈ ਦੇ ਇਸ ਸ਼ੇਖ ਕੋਲ ਨੇ 32 ਹਜ਼ਾਰ ਤੋਂ ਵੱਧ ਮਾਡਲ ਕਾਰਾਂ, ਸਰਦਾਰਾਂ ਦੇ ਮੁਰੀਦ ਨੇ 'ਸ਼ੇਖ ਅਜ਼ਰੂਨੀ' (ਵੀਡੀਓ)
ਅੱਜ ਉਨ੍ਹਾਂ ਦੀ ਆਮਦਨ ਦਾ ਸ੍ਰੋਤ ਕੀ ਹੈ?
ਨਿਹੰਗ ਅੱਜ ਇਕ ਛੋਟੇ ਜਿਹੇ ਭਾਈਚਾਰੇ ਦਾ ਗਠਨ ਕਰਦੇ ਹਨ। ਕੇਂਦਰੀ ਕਮਾਨ ਜਾਂ ਅਗਵਾਈ ਦੀ ਘਾਟ ਵਿਚ ਉਹ ਢਿੱਲੇ-ਮੱਠੇ ਤੌਰ ’ਤੇ ਸੰਗਠਿਤ ਹਨ। ਉਹ ਪੂਰਾ ਸਾਲ ਆਪਣੇ ਡੇਰਿਆਂ ਵਿਚ ਤਾਇਨਾਤ ਰਹਿੰਦੇ ਹਨ ਪਰ ਸ੍ਰੀ ਆਨੰਦਪੁਰ ਸਾਹਿਬ, ਦਮਦਮਾ ਸਾਹਿਬ ਤਲਵੰਡੀ ਸਾਬੋ ਅਤੇ ਅੰਮ੍ਰਿਤਸਰ ਦੀ ਸਾਲਾਨਾ ਤੀਰਥ ਯਾਤਰਾ ’ਤੇ ਨਿਕਲਦੇ ਹਨ। ਉਹ ਧਾਰਮਿਕ ਆਯੋਜਨਾਂ ਵਿਚ ਹਿੱਸਾ ਲੈਂਦੇ ਹਨ ਅਤੇ ਆਪਣੇ ਗੱਤਕੇ (ਮਾਰਸ਼ਲ ਆਰਟਸ) ਤੇ ਘੋੜਸਵਾਰੀ ਦਾ ਪ੍ਰਦਰਸ਼ਨ ਕਰਦੇ ਹਨ। ਮੁੱਖ ਨਿਹੰਗ ਸਿੰਘਾਂ ਦੇ 9 ਧੜਿਆਂ ਦੇ ਕੰਟਰੋਲ ਵਿਚ ਕਈ ਗੁਰਦੁਆਰਾ ਸਾਹਿਬ ਹਨ, ਜਿੱਥੇ ਸੰਗਤਾਂ ਚੜ੍ਹਾਵਾ ਚੜ੍ਹਾਉਂਦੀਆਂ ਹਨ। ਮੁੱਖ ਧੜਿਆਂ ਕੋਲ ਖੇਤੀ ਯੋਗ ਜ਼ਮੀਨ ਵੀ ਹੈ ਅਤੇ ਆਪਣੀ ਜਾਇਦਾਦ ਵਿਚ ਦੁਕਾਨਾਂ ਕਿਰਾਏ ’ਤੇ ਦੇ ਕੇ ਆਮਦਨ ਹਾਸਲ ਕਰਦੇ ਹਨ।
ਬੁੱਢਾ ਦਲ ਤਿੰਨ ਸਕੂਲ ਵੀ ਚਲਾਉਂਦਾ ਹੈ। ਬੁੱਢਾ ਦਲ ਦੇ ਸਕੱਤਰ ਦਲਜੀਤ ਸਿੰਘ ਬੇਦੀ ਨੇ ਕਿਹਾ ਕਿ ਸਕੂਲਾਂ ਵਿਚ ਦਾਖ਼ਲਾ ਯੋਗਤਾ ਦੇ ਆਧਾਰ ’ਤੇ ਹੁੰਦਾ ਹੈ। ਆਮਦਨ ਅਤੇ ਖ਼ਰਚ ਬਾਰੇ ਪੁੱਛਣ ’ਤੇ ਬੇਦੀ ਨੇ ਕਿਹਾ ਕਿ ਸੂਬੇ ਦੇ ਵੱਖ-ਵੱਖ ਹਿੱਸਿਆਂ ਵਿਚ ਬੁੱਢਾ ਦਲ ਦੀਆਂ ਕਈ ਛਾਉਣੀਆਂ ਹਨ, ਜਿਥੇ ਇੰਚਾਰਜ ਆਮਦਨ ਅਤੇ ਖ਼ਰਚ ਦਾ ਰਿਕਾਰਡ ਰੱਖਦੇ ਹਨ।
ਮੁਗਲਾਂ ਨੇ ਸਿੱਖ ਯੋਧਿਆਂ ਨੂੰ ਦਿੱਤਾ ਸੀ ਇਹ ਨਾਂ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੁਤਾਬਕ ਨਿਹੰਗ ਸ਼ਬਦ ਫਾਰਸੀ ਤੋਂ ਆਇਆ ਹੈ ਜਿਸ ਦਾ ਮਤਲਬ ਹੁੰਦਾ ਹੈ ਮਗਰਮੱਛ। ਇਹ ਨਾਂ ਮੁਗਲਾਂ ਨੇ ਸਿੱਖ ਯੋਧਿਆਂ ਨੂੰ ਦਿੱਤਾ ਸੀ ਕਿਉਂਕਿ ਜਿਵੇਂ ਪਾਣੀ ਵਿਚ ਮਗਰਮੱਛ ਦਾ ਕੋਈ ਮੁਕਾਬਲਾ ਨਹੀਂ ਹੁੰਦਾ, ਉਵੇਂ ਹੀ ਲੜਾਈ ਦੇ ਮੈਦਾਨ ਵਿਚ ਨਿਹੰਗਾਂ ਦਾ ਸਾਹਮਣਾ ਕਰਨਾ ਬੇਹੱਦ ਮੁਸ਼ਕਲ ਸੀ।
ਇਹ ਵੀ ਪੜ੍ਹੋ : ਪੰਜਾਬ ਦੀ ਸਿਆਸਤ 'ਚ ਜਗ੍ਹਾ ਬਣਾਉਣ ਲਈ ਮਜ਼੍ਹਬੀ ਤੇ ਵਾਲਮੀਕਿ ਸਮਾਜ ਨੂੰ ਦੇਣੀ ਪਵੇਗੀ ਅਹਿਮੀਅਤ
ਸਿੱਖਾਂ ਦੇ 6ਵੇਂ ਗੁਰੂ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਸਿੱਖ ਪੰਥ ਵਿਚ ਫ਼ੌਜੀ ਸਿੱਖਿਆ ਨੂੰ ਬੜ੍ਹਾਵਾ ਦਿੰਦੇ ਹੋਏ ਅਕਾਲੀਆਂ ਦੀ ਫ਼ੌਜ ਤਿਆਰ ਕੀਤੀ। ਖ਼ੁਦ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਬਹੁਤ ਵੱਡੇ ਯੋਧਾ ਸਨ। 52 ਯੋਧਿਆਂ ਦੀ ਫ਼ੌਜ ਹਮੇਸ਼ਾ ਉਨ੍ਹਾਂ ਦੇ ਨਾਲ ਰਹਿੰਦੀ ਸੀ। ਅਜਿਹਾ ਪੜ੍ਹਨ ਨੂੰ ਮਿਲਦਾ ਹੈ ਕਿ ਅੱਜ ਦੇ ਸਮੇਂ ਵਿਚ ਜੋ ਨਿਹੰਗ ਦੇਖੇ ਜਾਂਦੇ ਹਨ, ਉਨ੍ਹਾਂ ਦੀ ਸ਼ੁਰੂਆਤ ਸਿੱਖਾਂ ਦੇ ਦਸਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਸਮੇਂ ਵਿਚ ਹੋਈ ਸੀ। ਸਿੱਖ ਭਾਈਚਾਰੇ ਵਿਚਾਲੇ ਨੀਲੇ ਚੋਲੇ ਧਾਰਣ ਕੀਤੇ ਸੁਭਾਅ ਤੋਂ ਹਮਲਾਵਰ ਅਤੇ ਹਥਿਆਰ ਰੱਖਣ ਵਾਲੇ ਇਸ ਵਿਸ਼ੇਸ਼ ਤਬਕੇ ਦੇ ਸਿੱਖਾਂ ਨੂੰ ਨਿਹੰਗ ਸਿੰਘ ਕਿਹਾ ਜਾਂਦਾ ਹੈ।
ਨਿਹੰਗ ਸਿੰਘ ਦਸ ਗੁਰੂਆਂ ਦੇ ਹੁਕਮਾਂ ਦੀ ਪੂਰਨ ਤੌਰ ’ਤੇ ਪਾਲਣਾ ਕਰਦੇ ਹਨ ਅਤੇ ਲੜਨ ਦੀ ਪ੍ਰੇਰਣਾ ਨਾਲ ਭਰੇ ਰਹਿੰਦੇ ਹਨ। ਮੰਨਿਆ ਜਾਂਦਾ ਹੈ ਕਿ ਦਸਾਂ ਗੁਰੂਆਂ ਦੇ ਕਾਲ ਵਿਚ ਇਹ ਸਿੱਖ ਗੁਰੂ ਸਾਹਿਬਾਨਾਂ ਦੇ ਪ੍ਰਬਲ ਪਹਿਰੇਦਾਰ ਹੋਇਆ ਕਰਦੇ ਸਨ। ਉਦੋਂ ਤੋਂ ਧਰਮ ਦੀ ਰੱਖਿਆ ਦੀ ਭਾਵਨਾ ਇਨ੍ਹਾਂ ਦੇ ਅੰਦਰ ਕੁੱਟ-ਕੁੱਟ ਕੇ ਭਰੀ ਹੋਈ ਹੈ।
ਗੁਰਬਾਣੀ ਦਾ ਪਾਠ ਕਰਨਾ ਅਤੇ ‘ਬਾਣੇ’ ਵਿਚ ਰਹਿਣਾ
ਜਿੱਥੇ ਰੋਜ਼ ਇਹ ਗੁਰਬਾਣੀ ਦਾ ਪਾਠ ਤਾਂ ਕਰਦੇ ਹੀ ਹਨ, ਉੱਥੇ ਹੀ ਹੋਰਨਾਂ ਨੂੰ ਵੀ ਉਸ ਦੇ ਬਾਰੇ ਦੱਸਦੇ ਚਲਦੇ ਹਨ। ਬਾਣੇ ਵਿਚ ਰਹਿਣ ਦਾ ਮਤਲਬ ਹਮੇਸ਼ਾ ਆਪਣਾ ਚੋਲਾ ਅਤੇ ਉਸ ਦੇ ਨਾਲ ਆਉਣ ਵਾਲੇ ਸਾਰੇ ਸ਼ਸਤਰ ਧਾਰਨ ਕਰਨਾ ਹੈ।
ਨੋਟ: ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ
ਲੁਧਿਆਣਾ 'ਚ ਵੱਧਦਾ ਜਾ ਰਿਹੈ 'ਡੇਂਗੂ' ਦਾ ਕਹਿਰ, ਹੁਣ ਤੱਕ 527 ਕੇਸਾਂ ਦੀ ਪੁਸ਼ਟੀ
NEXT STORY