ਰੂਪਨਗਰ (ਵਿਜੇ)- ਡਿਪਟੀ ਕਮਿਸ਼ਨਰ ਰੂਪਨਗਰ ਡਾ. ਪ੍ਰੀਤੀ ਯਾਦਵ ਵੱਲੋਂ ਹੋਲਾ-ਮਹੱਲਾ-2023 ਦੌਰਾਨ ਪਹੁੰਚ ਰਹੇ ਸ਼ਰਧਾਲੂਆਂ ਦੇ ਮਨੋਰੰਜਨ ਲਈ ਪਹਿਲੀ ਵਾਰ ਸਰਹੰਦ ਨਹਿਰ ’ਚ ਦਾਸਤਾਨ-ਏ-ਸ਼ਹਾਦਤ, ਸ੍ਰੀ ਚਮਕੌਰ ਸਾਹਿਬ ਤੋਂ ਬੋਟਿੰਗ ਦੀ ਸ਼ੁਰੂਆਤ ਕਰਵਾਈ ਗਈ। ਡਾ. ਪ੍ਰੀਤੀ ਯਾਦਵ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵਾਟਰ ਟੂਰਿਜ਼ਮ ਨੂੰ ਉਤਸ਼ਾਹਤ ਕਰਨ ਲਈ ਕੁਦਰਤੀ ਨਜ਼ਾਰਿਆਂ ਨਾਲ ਭਰਪੂਰ ਸਰਹੰਦ ਨਹਿਰ ਵਿਖੇ ਵਿਸ਼ੇਸ਼ ਤੌਰ ’ਤੇ ਸ੍ਰੀ ਅਨੰਦਪੁਰ ਸਾਹਿਬ ਪਹੁੰਚ ਰਹੇ ਸ਼ਰਧਾਲੂਆਂ ਲਈ ਬੋਟਿੰਗ ਦਾ ਪ੍ਰਬੰਧ ਕੀਤਾ ਗਿਆ ਹੈ।
ਇਹ ਵੀ ਪੜ੍ਹੋ : ਵੱਡੀ ਖ਼ੁਸ਼ਖ਼ਬਰੀ: ਹੁਣ ਅੰਮ੍ਰਿਤਸਰ ਹਵਾਈ ਅੱਡੇ ਤੋਂ ਅਮਰੀਕਾ-ਕੈਨੇਡਾ ਲਈ ਉਡਾਣ ਭਰਨਗੇ ਜਹਾਜ਼
ਉਨ੍ਹਾਂ ਕਿਹਾ ਕਿ ਜ਼ਿਲ੍ਹਾ ਰੂਪਨਗਰ ਵਿਚ ਸੈਰ-ਸਪਾਟੇ ਦਾ ਸੁਨਿਹਰੀ ਭਵਿੱਖ ਹੈ ਅਤੇ ਜਿੱਥੇ ਇਹ ਧਰਤੀ ਖ਼ਾਲਸਾ ਪੰਥ ਦੀ ਸਥਾਪਨਾ ਨਾਲ ਜੁੜੀ ਹੈ, ਉੱਥੇ ਹੀ ਹੜੱਪਾ ਸੰਸਕ੍ਰਿਤੀ ਨਾਲ ਵੀ ਸਬੰਧਤ ਹੈ। ਸੈਰ-ਸਪਾਟੇ ਵਿਚ ਜ਼ਿਲ੍ਹਾ ਰੂਪਨਗਰ ਦੀਆਂ ਹੋਰ ਖੂਬੀਆਂ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਹਿਮਾਚਲ ਪ੍ਰਦੇਸ਼ ਅਤੇ ਜੰਮੂ ਕਸ਼ਮੀਰ ਵਿਚ ਜਾਣ ਵਾਲੇ ਭਾਰਤ ਅਤੇ ਵਿਦੇਸ਼ੀ ਸੈਲਾਨੀ ਇਸ ਜ਼ਿਲ੍ਹੇ ਤੋਂ ਗੁਜ਼ਰ ਕੇ ਜਾਂਦੇ ਹਨ, ਜਿਸ ਲਈ ਵਾਟਰ ਟੂਰਿਜ਼ਮ ਅਤੇ ਅਡਵੈਂਚਰ ਟੂਰਿਜ਼ਮ ਨੂੰ ਵਿਕਸਿਤ ਕਰਕੇ ਇਥੇ ਸੈਲਾਨੀਆਂ ਲਈ ਖਿੱਚ ਦਾ ਕੇਂਦਰ ਬਣਾਇਆ ਜਾ ਸਕਦਾ ਹੈ।
ਉਨ੍ਹਾਂ ਕਿਹਾ ਕਿ ਜੇਕਰ ਕੁਦਰਤੀ ਨਜ਼ਾਰਿਆਂ ਦੀ ਗੱਲ ਕੀਤੀ ਜਾਵੇ ਤਾਂ ਉੱਤਰ ਭਾਰਤ ਵਿਚ ਜ਼ਿਲ੍ਹਾ ਰੂਪਨਗਰ ਦਾ ਕਿਤੇ ਵੀ ਮੁਕਾਬਲਾ ਨਹੀਂ ਕੀਤਾ ਜਾ ਸਕਦਾ। ਡਾ. ਪ੍ਰੀਤੀ ਯਾਦਵ ਨੇ ਦੱਸਿਆ ਕਿ ਐੱਨ. ਡੀ. ਆਰ. ਐੱਫ਼ ਦੇ ਸਹਿਯੋਗ ਨਾਲ ਹੋਲੇ-ਮਹੱਲੇ ਮੌਕੇ ਇਹ ਬੋਟਿੰਗ ਸੰਭਵ ਹੋ ਸਕੀ ਹੈ ਅਤੇ ਇਸ ਦੀ ਟਿਕਟ ਵੀ ਬਹੁਤ ਘੱਟ ਕੀਮਤ ਤੈਅ ਕੀਤੀ ਗਈ ਹੈ। ਦਾਸਤਾਨ-ਏ-ਸ਼ਹਾਦਤ ਤੋਂ ਭੋਜੇ ਮਾਜਰੇ ਤੱਕ ਦੀ ਇਕ ਸਾਈਡ ਲਈ 100 ਰੁਪਏ ਅਤੇ ਡਬਲ ਸਾਈਡ ਲਈ 200 ਰੁਪਏ ਹੈ।
ਇਹ ਵੀ ਪੜ੍ਹੋ : ਲੋਹੀਆਂ ਵਿਖੇ ਦਰਦਨਾਕ ਹਾਦਸੇ 'ਚ ਜਵਾਨ ਕੁੜੀ ਦੀ ਮੌਤ, ਮਾਪੇ ਬੋਲੇ, ਫਰਜ਼ੀ ਐਕਸੀਡੈਂਟ 'ਚ ਮੁੰਡੇ ਨੇ ਮਾਰੀ ਸਾਡੀ ਧੀ
ਬੋਟਿੰਗ ਦੀ ਬੁਕਿੰਗ ਲਈ ਕੀਤਾ ਜਾ ਸਕਦੈ ਸੰਪਰਕ
ਉਨ੍ਹਾਂ ਦੱਸਿਆ ਕਿ ਹੋਲੇ-ਮਹੱਲੇ-2023 ਦੌਰਾਨ ਸਰਹੰਦ ਕੈਨਾਲ ਭੋਜੇ ਮਾਜਰਾ ਪੁਲ ਤੋਂ ਲੈ ਕੇ ਦਾਸਤਾਨ-ਏ-ਸ਼ਹਾਦਤ, ਸ੍ਰੀ ਚਮਕੌਰ ਸਾਹਿਬ ਤੱਕ 3 ਮਾਰਚ 2023 ਤੋਂ 8 ਮਾਰਚ 2023 ਤੱਕ ਆਮ ਜਨਤਾ ਲਈ ਮਨੋਰੰਜਨ ਹਿੱਤ ਬੋਟਿੰਗ ਸਵੇਰੇ 8 ਵਜੇ ਤੋਂ ਸ਼ਾਮ 6 ਵਜੇ ਤੱਕ ਜਾਰੀ ਰਹੇਗੀ। ਬੋਟਿੰਗ ਦੀ ਬੁਕਿੰਗ ਕਰਵਾਉਣ ਲਈ 95011-14445 ’ਤੇ ਸੰਪਰਕ ਕੀਤਾ ਜਾ ਸਕਦਾ ਹੈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਦੌਰਾਨ ਲੋਕਾਂ ਦੀ ਸੁਰੱਖਿਆ ਦੇ ਵੀ ਖ਼ਾਸ ਪ੍ਰਬੰਧ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਇਸ ਦੌਰਾਨ ਐੱਨ. ਡੀ. ਆਰ. ਐੱਫ਼ ਦੀ ਟੀਮ ਵੀ ਵਿਸ਼ੇਸ਼ ਤੌਰ ’ਤੇ ਮੌਜੂਦ ਰਹੇਗੀ। ਇਸ ਮੌਕੇ ਮੁੱਖ ਮੰਤਰੀ ਫੀਲਡ ਅਫ਼ਸਰ ਅਨਮਜੋਤ ਕੌਰ, ਐੱਸ. ਡੀ. ਐੱਮ. ਸ੍ਰੀ ਚਮਕੌਰ ਸਾਹਿਬ ਅਮਰੀਕ ਸਿੰਘ, ਐੱਨ. ਡੀ. ਆਰ. ਐੱਫ਼. ਇੰਸਪੈਕਟਰ ਬਲਜੀਤ ਸਿੰਘ, ਐਕਸੀਅਨ ਐੱਸ. ਐੱਸ. ਭੁੱਲਰ, ਐੱਨ. ਡੀ. ਆਰ. ਐੱਫ਼. ਹੌਲਦਾਰ ਸੁਦੇਸ਼ ਕੁਮਾਰ, ਸੰਜੀਵ ਕੁਮਾਰ ਅਤੇ ਮੁਹੰਮਦ ਜ਼ੈਦ ਤੇ ਉੱਚ ਅਧਿਕਾਰੀ ਹਾਜ਼ਰ ਸਨ।
ਇਹ ਵੀ ਪੜ੍ਹੋ : ਬੇਅਦਬੀ ਮਾਮਲੇ 'ਚ ਅਦਾਲਤ ਦਾ ਵੱਡਾ ਫ਼ੈਸਲਾ, ਮਾਜਰਾ ਜੱਟਾਂ ਦੇ 27 ਦੋਸ਼ੀਆਂ ਨੂੰ ਸੁਣਾਈ ਸਜ਼ਾ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਲਾਡਾਂ ਨਾਲ ਪਾਲ਼ੇ ਪੁੱਤ ਨੂੰ ਪੰਜਾਬ ਤੋਂ ਕੈਨੇਡਾ ਖਿੱਚ ਲਿਆਈ ਮੌਤ, ਇੰਝ ਉੱਜੜਨਗੀਆਂ ਖ਼ੁਸ਼ੀਆਂ ਸੋਚਿਆ ਨਾ ਸੀ
NEXT STORY